ਈ-ਪੰਚਾਇਤ ਕੰਪਿਊਟਰ ਅਪਰੇਟਰ ਯੂਨੀਅਨ ਨੇ ਕੀਤੀ ਹੜ੍ਹਤਾਲ
ਈ-ਪੰਚਾਇਤ ਕੰਪਿਊਟਰ ਅਪਰੇਟਰ ਯੂਨੀਅਨ ਨੇ ਕੀਤੀ ਹੜਤਾਲ
08 ਫਰਵਰੀ (ਜਲਾਲਾਬਾਦ) ਈ-ਪੰਚਾਇਤ ਕੰਪਿਊਟਰ ਅਪਰੇਟਰ ਯੂਨੀਅਨ, ਪੰਜਾਬ ਵਲੋ ਆਪਣੀਆ ਤਨਖਾਹਾ ਵਿੱਚ ਵਾਧੇ ਦੀ ਮੰਗ ਸਬੰਧੀ ਮਿਤੀ 18/01/2024 ਤੋ ਜਿਲਾ ਪੱਧਰ ਅਤੇ ਬਲਾਕ ਪੱਧਰ ਤੇ ਹੜਤਾਲ ਸ਼ੁਰੂ ਕੀਤੀ ਗਈ । ਜਿਲਾ ਪ੍ਰਧਾਨਾ ਵਲੋ ਮਾਨਯੋਗ ਅਡੀਸ਼ਨਲ ਡਿਪਟੀ ਕਮਿਸ਼ਨਰ(ਵਿਕਾਸ) ਜੀ ਨੂੰ ਤਨਖਾਹ ਵਿੱਚ ਵਾਧੇ ਸਬੰਧੀ ਮੰਗ ਪੱਤਰ ਦਿੱਤੇ ਗਏ, ਪ੍ਰੰਤੂ ਵਿਭਾਗ ਵਲੋ ਕੋਈ ਵੀ ਮੀਟਿੰਗ ਈ-ਪੰਚਾਇਤ ਯੂਨੀਅਨ ਨਾਲ ਨਹੀ ਕੀਤੀ ਗਈ। ਇਸ ਕਰਕੇ ਈ-ਪੰਚਾਇਤ ਯੂਨੀਅਨ ਵਲੋ ਸਟੇਟ ਪੱਧਰ ਤੇ ਵਿਕਾਸ ਭਵਨ,(ਮੋਹਾਲੀ) ਵਿਖੇ ਮਿਤੀ 30/01/2024 ਨੂੰ ਹੜਤਾਲ ਕੀਤੀ ਗਈ, ਪ੍ਰੰਤੂ ਅੱਜ ਇਨਾ ਸਮਾ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਅਤੇ ਵਿਭਾਗ ਵਲੋ ਕੋਈ ਧਿਆਨ ਦਿੱਤਾ ਗਿਆ। ਇਸ ਦੇ ਚੱਲਦਿਆ ਹੀ ਬਲਾਕ ਜਲਾਲਾਬਾਦ ਈ-ਪੰਚਾਇਤ ਸਟਾਫ ਵਲੋ ਬਲਾਕ ਪੱਧਰ ਤੇ ਧਰਨਾ ਦਿੱਤਾ ਗਿਆ। ਜਿਸ ਵਿੱਚ ਉਹਨਾ ਦੇ ਸਮਰਥਨ ਲਈ ਮਗਨਰੇਗਾ ਮੁਲਾਜ਼ਮਾਂ ਤੇ ਸਮੂਹ ਪੰਚਾਇਤ ਸਕੱਤਰ ਧਰਨੇ ਵਿੱਚ ਸ਼ਾਮਲ ਹੋਏ। ਇਸ ਸਬੰਧ ਵਿੱਚ ਈ-ਪੰਚਾਇਤ ਅਪਰੇਟਰਾ ਨਾਲ ਗੱਲਬਾਤ ਕੀਤੀ ਗਈ ਤਾ ਵਰਿੰਦਰ ਸਿੰਘ ਤੇ ਮਨਦੀਪ ਰਾਣੀ ਨੇ ਦੱਸਿਆ ਕਿ ਉਹ ਕਰੀਬ ਪਿਛਲੇ 10 ਸਾਲਾ ਤੋ ਬੀ.ਡੀ.ਪੀ.ਓ ਦਫਤਰਾ ਵਿੱਚ ਤਨਦੇਹੀ ਨਾਲ ਕੰਮ ਕਰ ਰਹੇ ਹਨ, ਪਰ ਉਹਨਾ ਦੀਆ ਤਨਖਾਹਾ ਨਹੀ ਵਧਾਈਆ ਗਈਆ। ਉਹਨਾ ਕਿਹਾ ਕਿ ਇਸ ਮਹਿੰਗਾਈ ਦੇ ਜਮਾਨੇ ਵਿੱਚ ਉਹਨਾ ਦੇ ਘਰ ਦਾ ਗੁਜਾਰਾ ਚਲਾਉਣਾ ਬਹੁਤ ਹੀ ਔਖਾ ਹੋਇਆ ਪਿਆ ਹੈ। ਇਸ ਮੌਕੇ ਤੇ ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਮ੍ਰਿਤਪਾਲ ਸਿੰਘ ਨੇ ਵੀ ਕਹਿ ਮਗਨਰੇਗਾ ਮੁਲਾਜ਼ਮਾਂ ਤੁਹਾਡੀ ਹੱਕ ਸੱਚ ਦੀ ਲੜਾਈ ਵਿੱਚ ਤੁਹਾਡੇ ਨਾਲ ਖੜ੍ਹੇ ਤੇ ਤੁਹਾਡੇ ਸੰਘਰਸ਼ ਦਾ ਪੂਰਾ ਸਹਿਯੋਗ ਦੇਣਗੇ। ਆਗੂਆਂ ਨੇ ਕਹਿ ਜੇਕਰ ਪੰਜਾਬ ਸਰਕਾਰ ਵਲੋ ਉਹਨਾ ਦੀਆ ਮੰਗਾ ਨਹੀ ਮੰਨੀਆ ਜਾਦੀਆ ਤਾ ਉਹਨਾ ਵਲੋ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।