ਪੰਜਾਬ
ਆਕਾਲੀ ਭਾਜਪਾ ਗਠਜੋੜ 750 ਕਿਸਾਨਾਂ ਦੀਆਂ ਸ਼ਹੀਦੀਆਂ ਦਾ ਅਪਮਾਨ : ਅਮਿਤ ਵਿੱਜ
ਸਮਰਾਲਾ ਵਿਖੇ ਹੋ ਰਹੇ ਕਾਂਗਰਸ ਵਰਕਰ ਸੰਮੇਲਨ ਦੇ ਸਬੰਧ ਵਿਚ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਾਂਗਰਸ ਦੇ ਖਜਾਂਨਚੀ ਅਤੇ ਸਾਬਕਾ ਵਿਧਾਇਕ ਅਮਿਤ ਵਿੱਜ ਨੇ ਕਿਹਾ ਕਿ ਪੰਜਾਬ ਵਿਚ ਆਕਾਲੀ ਭਾਜਪਾ ਗਠਜੋੜ ਨੂੰ ਲੈ ਕਿ ਜੋ ਖਿੱਚਰੀ ਪੱਕ ਰਹੀ ਹੈ । ਉਹ ਕਿਸਾਨ ਅੰਦੌਲਣ ਦੌਰਾਣ ਸ਼ਹੀਦ ਹੋਏ 750 ਕਿਸਾ਼ਨਾ ਦਾ ਅਪਮਾਨ ਹੈ ।
ਉਹਨਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਇਸ ਗਠਜੋੜ ਨੂੰ ਸਿਰੇ ਤੋਂ ਨਾਕਾਰ ਦੇਣਗੇ । ਇਸ ਗਠਜੋੜ ਨੇ ਚੋਣਾਂ ਤੋਂ ਪਹਿਲਾ ਮੌਕਾ ਪ੍ਰਸਤੀ ਦੀ ਸਿਆਸਤ ਖੇਡ ਕਿ ਆਪਣੀ ਹਾਰ ਕਬੂਲ ਕਰ ਲ ਈ ਹੈ ।
ਉਹਨਾਂ ਕਿਹਾ ਕਿ ਪੰਜਾਬ ਦੀ ਧਰਤੀ ਤੇ ਸਮਰਾਲਾ ਵਿਖੇ ਕਾਂਗਰਸ ਪਾਰਟੀ ਪਹਿਲਾ ਵਰਕਰ ਸੰਮੇਲਨ ਕਰ ਰਹੀ ਹੈ । ਜਿਸ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜ਼ਨ ਖੜਗੇ ਅਤੇ ਕਾਂਗਰਸ ਦੇ ਚੋਟੀ ਦੇ ਲੀਡਰ ਵਰਕਰਾਂ ਨੂੰ ਸੰਬੋਧਨ ਕਰਨਗੇ ।
ਇਸ ਮੀਟਿੰਗ ਵਿਚ ਜਿਲਾ ਗੁਰਦਾਸਪੁਰ ਦੀ ਦਿੱਲੀ ਤੋਂ ਆਈ ਅਬਜਰਵਰ ਸਿੰਥਿਆ ਕੁਮਾਰ ਜਿਲਾ ਕੁਆਰਡੀਨੇਟਰ ਸਰਦਾਰ ਬਲਜੀਤ ਸਿੰਘ ਪਾਹੜਾ ਨੇ ਵੀ ਕਾਂਗਰਸ ਵਰਕਰਾਂ ਨੂੰ ਸੰਬੋਧਨ ਕੀਤਾ ।
ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਪਠਾਨਕੋਟ ਦੇ ਸੀ਼ਨੀਅਰ ਮੀਤ ਪ੍ਰਧਾਨ ਰਕੇਸ ਬੱਬਲੀ ,ਆਸੀਸ ਵਿੱਜ ਸੀਨੀਅਰ ਕਾਂਗਰਸੀ ਲੀਡਰ ,ਸਹਿਰੀ ਕਾਂਗਰਸ ਦੇ ਪ੍ਰਧਾਨ ਚਰਨਜੀਤ ਸਿੰਘ ਹੈਪੀ ਦਿਹਾਤੀ ਕਾਂਗਰਸ ਦੇ ਪ੍ਰਧਾਨ ਪ੍ਰਸੋਤਮ ਲਾਲ,ਮਹਿਲਾ ਕਾਂਗਰਸ ਜਿਲ੍ਹਾ ਪਠਾਨਕੋਟ ਦੀ ਪ੍ਰਧਾਨ ਸੰਤੋਸ਼ ਅਗਰਵਾਲ,ਜੋਗਿੰਦਰ ਪਹਿਲਵਾਨ ਕੌਂਸਲਰ, ਜੁਗਲ ਕਿਸੋਰ ਸਿੰਘ ਕੌਂਸਲਰ, ਵਿਜੇ ਕੁਮਾਰ ਭਗਤ ਕੌਸਲਰ, ਸੇਵਾ ਦਲ ਤੋਂ ਗੁਲਸ਼ਨ ਚੰਦ ,ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਸਮੇਤ ਕਾਂਗਰਸ ਪਾਰਟੀ ਦੇ ਕੌਂਸਲਰ ਅਤੇ ਵੱਖ ਵੱਖ ਵਿੰਗਾ ਦੇ ਪ੍ਰਧਾਨ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ ।