ਪੰਜਾਬ
ਆਪਣੀਆਂ ਮੰਗਾਂ ਸਬੰਧੀ ਵਫ਼ਦ ਡਿਪਟੀ ਡਾਇਰੈਕਟਰ ਪਸੂ਼ ਪਾਲਣ ਪਟਿਆਲਾ ਨੂੰ ਮਿਲਿਆ
ਪਟਿਆਲਾ ,19 ਫਰਵਰੀ : ਅੱਜ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਜਿਲ੍ਹਾ ਪਟਿਆਲਾ ਵੈਟਨਰੀ ਦਾ ਇਕ ਵਫਦ ਜਿਲ੍ਹਾ ਪ੍ਰਧਾਨ ਸੰਦੀਪ ਚੌਧਰੀ ਦੀ ਅਗਵਾਈ ਵਿੱਚ ਵੈਟਨਰੀ ਇੰਸਪੈਕਟਰਜ ਦੀਆਂ ਜਾਇਜ ਮੰਗਾ ਨੂੰ ਲੈ ਕਿ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪਟਿਆਲਾ ਡਾਕਟਰ ਗੁਰਦਰਸ਼ਨ ਸਿੰਘ ਨੂੰ ਮਿਲਿਆ।। ਵਫਦ ਦੁਆਰਾ ਵੈਟਨਰੀ ਇੰਸਪੈਕਟਰਜ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾ ਸਬੰਧੀ ਗੱਲਬਾਤ ਕੀਤੀ ਗਈ।
ਬੇਲੋੜੇ ਬੋਝ ਸੰਬੰਧੀ ਚਰਚਾ ਹੋਈ
ਪਸੂ਼ ਪਾਲਣ ਵਿਭਾਗ ਵਲੋ ਵੈਟਨਰੀ ਇੰਸਪੈਕਟਰਜ ਤੇ ਪਾਏ ਜਾ ਰਹੇ ਵਾਧੂ ਤੇ ਬੇਲੋੜੇ ਬੋਝ ਸੰਬੰਧੀ ਚਰਚਾ ਹੋਈ ਅਤੇ ਨਾਲ ਹੀ ਵੈਟਨਰੀ ਇੰਸਪੈਕਟਰਜ ਦੇ ਪਿੱਛਲੇ ਤਿੰਨ ਸਾਲਾਂ ਦੇ ਮੂੰਹ ਖੁਰ ਵੈਕਸੀ਼ਨ ਦੇ ਬਕਾਏ ਜੋ ਕਿ ਪਸੂ਼ ਪਾਲਣ ਵਿਭਾਗ ਵਲੋਂ ਨਹੀਂ ਦਿੱਤੇ ਗਏ ਉਸ ਸੰਬੰਧੀ ਵੀ ਚਰਚਾ ਹੋਈ।
ਡਿਪਟੀ ਡਾਇਰੈਕਟਰ ਪਸੂ਼ ਪਾਲਣ ਵਿਭਾਗ ਪਟਿਆਲਾ ਡਾਕਟਰ ਗੁਰਦਰਸ਼ਨ ਸਿੰਘ ਨੇ ਮਿਲਣ ਗਏ ਵਫ਼ਦ ਨੂੰ ਯਕੀਨ ਦਿਵਾਇਆ ਕਿ ਉਹ ਡਾਇਰੈਕਟਰ ਪਸੂ਼ ਪਾਲਣ ਵਿਭਾਗ ਪੰਜਾਬ ਨਾਲ ਗੱਲਬਾਤ ਕਰਕੇ ਜਲਦੀ ਤੋਂ ਜਲਦੀ ਉਹਨਾਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਗੇ
ਵਫਦ ਵਿੱਚ ਸੂਬਾ ਜਰਨਲ ਸਕੱਤਰ ਗੁਰਪ੍ਰੀਤ ਨਾਭਾ, ਪੰਜਾਬ ਸਟੇਟ ਐਸੋਸੀਏਸ਼ਨ ਦੇ ਸਾਬਕਾ ਵਿੱਤ ਸਕੱਤਰ ਅਤੇ ਮੌਜੂਦਾ ਸਕੱਤਰ ਜਿਲਾ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਪਟਿਆਲਾ ਰਾਜੀਵ ਮਲਹੌਤਰਾ, ਮੀਤ ਪ੍ਰਧਾਨ ਅਮਨਦੀਪ ਸੋਹਲ, ਪ੍ਰੈੱਸ ਸਕੱਤਰ ਵਿਸ਼ਾਲ ਸ਼ਰਮਾ, ਵਿੱਤ ਸਕੱਤਰ ਸਰਬਜੀਤ ਸਿੰਘ,ਸੁਖਵਿੰਦਰ ਪਾਲ ਸਿੰਘ ਤੇ ਰਾਜੀਵ ਕੋਹਲੀ ਸ਼ਾਮਲ ਹੋਏ।
ਮੀਡੀਆ ਨੂੰ ਇਹ ਜਾਣਕਾਰੀ ਐਸੋਸੀਏਸ਼ਨ ਦੇ ਸਾਬਕਾ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ ।