ਪੰਜਾਬ
ਪਸ਼ੂ ਪਾਲਣ ਵਿਭਾਗ ਪਠਾਨਕੋਟ ਵੱਲੋ ਪਿੰਡ ਮੰਗਣੀ ਵਿਖੇ ਲਗਾਇਆ ਗਿਆ ਪਸ਼ੂ ਭਲਾਈ ਕੈਂਪ
ਅੱਜ ਕੈਬਨਿਟ ਮੰਤਰੀ ਖੇਤੀਬਾੜੀ,ਪਸ਼ੂ ਪਾਲਣ , ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਗੁਰਮੀਤ ਸਿੰਘ ਖੁਡੀਆਂ ਦੀ ਯੋਗ ਅਗਵਾਈ ਹੇਠ ਇੱਕ ਪਸ਼ੂ ਭਲਾਈ ਕੈਂਪ ਪਿੰਡ ਮੰਗਣੀ ਵਿਖੇ ਡਾਕਟਰ ਵਿਜੇ ਕੁਮਾਰ ਵੈਟਰਨਰੀ ਅਫ਼ਸਰ ਪਸ਼ੂ ਹਸਪਤਾਲ ਘੋਹ ਜ਼ਿਲ੍ਹਾ ਪਠਾਨਕੋਟ ਦੀ ਅਗਵਾਈ ਹੇਠ ਲਗਾਇਆ ਗਿਆ ਜਿਸ ਵਿਚ ਚਾਲੀ ਦੇ ਕਰੀਬ ਪਸ਼ੂ ਪਾਲਕਾਂ ਨੂੰ ਦੁੱਧ ਵਧਾਉਣ ਲਈ ਕੈਲਸ਼ੀਅਮ ਵਿਮਰਿਲ,ਹਾਈਟੈਕ ਅਤੇ ਪਸ਼ੂਆਂ ਨੂੰ ਮਲੱਪ ਰਹਿਤ ਕਰਨ ਲਈ ਡੀਵਰਮਿੰਗ ਆਦਿ ਦਵਾਈਆਂ ਦਿਤੀਆ ਗਈਆਂ
ਪਸ਼ੂ ਭਲਾਈ ਕੈਂਪ ਮੌਕੇ ਤੇ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦੇ ਹੋਏ ਡਾਕਟਰ ਵਿਜੇ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਜੱਦ ਵੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਪਸ਼ੂ ਹਸਪਤਾਲ ਘੋਹ ਵਿਖੇ ਆ ਕੇ ਉਹਨਾਂ ਨਾਲ ਮਿਲ ਸੱਕਦਾ ਹੈ ਪਸ਼ੂ ਪਾਲਕਾਂ ਦੀ ਹਰ ਮੁਸ਼ਕਲ ਨੂੰ ਹੱਲ ਕਰਨਾ ਉਹਨਾਂ ਦਾ ਪਹਿਲਾ ਕਰਤੱਵ ਹੈ ਕੈਂਪ ਵਿਚ ਉਹਨਾਂ ਨਾਲ ਵੈਟਰਨਰੀ ਇੰਸਪੈਕਟਰ ਅਰੁਣ ਕੁਮਾਰ ਘੋਹ ਅਤੇ ਪਿੰਡ ਮੰਗਣੀ ਦੇ ਪਤਵੰਤੇ ਸੱਜਣ ਹਾਜ਼ਰ ਸਨ