ਪੰਜਾਬ
ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਨੂੰ ਕੈਂਡਲ ਮਾਰਚ ਕੱਢ ਕੇ ਦਿਤੀ ਸ਼ਰਧਾਂਜਲੀ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਪਾਰਟੀ ਦੇ ਇੰਚਾਰਜ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਦੀ ਯੋਗ ਅਤੇ ਸੁਹਿਰਦ ਅਗਵਾਈ ਹੇਠ ਬੀਬੀ ਜਤਿੰਦਰ ਕੌਰ ਰੰਧਾਵਾ ਧਰਮ ਪਤਨੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਨੂੰ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦਿਤੀ ।
ਡੇਰਾ ਬਾਬਾ ਨਾਨਕ ਦੇ ਕਾਂਗਰਸੀ ਆਗੂਆਂ ਨੇ ਖਨੌਰੀ ਬਾਰਡਰ ਤੇ ਕਿਸਾਨੀ ਮੰਗਾ ਮੰਨਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਹਰਿਆਣਾ ਪੁਲਿਸ ਨੇ ਇਕ ਨੌਜਵਾਨ ਕਿਸਾਨ ਸੁਭਕਰਨ ਨੂ ਗੋਲੀ ਮਾਰ ਕਿ ਸ਼ਹੀਦ ਕਰ ਦਿਤਾ ਸੀ ।
ਸ਼ਹੀਦ ਕਿਸਾਨ ਸ਼ੁਭਕਰਨ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਡੇਰਾ ਬਾਬਾ ਨਾਨਕ ਦੇ ਬਾਜ਼ਾਰਾਂ ਵਿਚ ਕੈਂਡਲ ਮਾਰਚ ਕਰਕੇ ਕੇਂਦਰ ਦੀ ਮੋਦੀ ਸਰਕਾਰ ਅਤੇ ਹਰਿਆਣਾ ਦੀ ਖੱਟਰ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੀਆਂ ਮੰਗਾ ਲਈ ਸੰਭੂ ਅਤੇ ਖਨੌਰੀ ਬਾਰਡਰਾਂ ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਦੀਆਂ ਜਾਇਜ ਮੰਗਾਂ ਤਰੁੰਤ ਪ੍ਰਵਾਨ ਕਰ ਲਈ ਕੇਂਦਰ ਦੀ ਮੋਦੀ ਸਰਕਾਰ ਤੇ ਜ਼ੋਰ ਦਿਤਾ ।
ਇਸ ਮੌਕੇ ਤੇ ਪੰਜਾਬ ਕਾਂਗਰਸ ਦੇ ਮੈਂਬਰ ਸਵਿੰਦਰ ਸਿੰਘ ਭੰਮਰਾ,ਚੇਅਰਮੈਨ ਪੰਚਾਇਤ ਸੰਮਤੀ ਡੇਰਾ ਬਾਬਾ ਨਾਨਕ ਨਰਿੰਦਰ ਸਿੰਘ ਬਾਜਵਾ, ਬਲਾਕ ਕਾਂਗਰਸ ਦੇ ਪ੍ਰਧਾਨ ਤੇਜਵੰਤ ਸਿੰਘ ਮਾਲੇਵਾਲ, ਜਗਰੂਪ ਸਿੰਘ ਲੁਹਾਰਾਂ ਵਾਲੀ,ਹਰਜੰਤ ਸਿੰਘ ਹਰਦੋ ,ਮਨਿੰਦਰ ਸਿੰਘ ਸਰਜੇਚੱਕ ਯੂਥ ਪ੍ਰਧਾਨ ਬਲਾਕ ਡੇਰਾ ਬਾਬਾ ਨਾਨਕ, ਸਰਪੰਚ ਗੁਰਮੱਖ ਸਿੰਘ ਗੁਰਚੱਕ,ਸਰਪੰਚ ਗੁਰਮੇਜ ਸਿੰਘ ਦਰਗਾਬਾਦ,ਸਰਪੰਚ ਅਵਤਾਰ ਸਿੰਘ ਕੋਟਲੀ ਸੂਰਤ ਮੱਲੀ, ਸਰਪੰਚ ਬਿਕਰਮਜੀਤ ਸਿੰਘ ਕਾਲਾਂਵਾਲੀ,ਸਰਪੰਚ ਸੰਦੀਪ ਸਿੰਘ ਖੁਸ਼ਹਾਲ ਪੁਰ , ਪਾਲੀ ਬੇਦੀ , ਸਮੇਤ ਵੱਡੀ ਗਿਣਤੀ ਵਿੱਚ ਹਲਕਾ ਡੇਰਾ ਬਾਬਾ ਨਾਨਕ ਦੇ ਕਾਂਗਰਸੀ ਆਗੂ ਵੱਡੀ ਗਿਣਤੀ ਵਿਚ ਮੌਜੂਦ ਸਨ ।
ਮੀਡੀਆ ਨੂੰ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਪਰਿਵਾਰਕ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਮਹਾਜਨ ਨੇ ਦਿਤੀ