ਪੰਜਾਬ

ਜਾਅਲੀ ਸਰਟੀਫਿਕਟ ਨਾਲ ਨੌਕਰੀ ਲੈਣ ਵਾਲਿਆਂ ਤੋ ਤਨਖਾਹ ਵਿਆਜ ਸਮੇਤ ਵਸੂਲ ਕਰੇਗੀ ਪੰਜਾਬ ਸਰਕਾਰ: ਭਗਵੰਤ ਸਿੰਘ ਮਾਨ

 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਜਿਨ੍ਹਾ ਲੋਕਾਂ ਨੇ ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀ ਹਾਸਲ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਉਨ੍ਹਾ ਖ਼ਿਲਾਫ਼ ਕਰਵਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਜਿਨ੍ਹਾ ਨੇ ਅਨੁਸੂਚਿਤ ਜਾਤੀ, ਬੀ ਸੀ ਤੇ ਹੋਰ ਵਿਦਿਅਕ ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀ ਹਾਸਲ ਕੀਤੀ ਹੈ। ਉਨ੍ਹਾ ਖ਼ਿਲਾਫ਼ ਐਫ ਆਈ ਆਰ ਦਰਜ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਪੰਜਾਬ ਵਿਧਾਨ ਸਭਾ ਸੈਸ਼ਨ ਦੋਰਾਨ ਸਦਨ ਵਿੱਚ ਕਿਹਾ ਕਿ ਜਿਨ੍ਹਾ ਨੇ ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀ ਹਾਸਲ ਕੀਤੀ ਹੈ ਉਨ੍ਹਾ ਨੇ ਜਦੋਂ ਤੋ ਨੌਕਰੀ ਲਈ ਹੈ, ਉਸ ਤੋਂ ਲੈਕੇ ਹੁਣ ਤੱਕ ਦੀ ਤਨਖ਼ਾਹ ਨੂੰ ਵਿਆਜ਼ ਸਮੇਤ ਵਸੂਲ ਕੀਤਾ ਜਾਵੇਗਾ। ਇਸ ਤਨਖ਼ਾਹ ਨੂੰ ਸਰਕਾਰੀ ਖਜਾਨੇ ਚ ਜਮ੍ਹਾਂ ਕਰਵਾਇਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!