ਪੰਜਾਬ
ਪਸ਼ੂ ਪਾਲਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਾਇਆ ਪਸ਼ੂ ਭਲਾਈ ਕੈਂਪ
ਅੱਜ ਸਿਵਲ ਪਸ਼ੂ ਹਸਪਤਾਲ ਦੇ ਅਧੀਨ ਆਉਂਦੇ ਪਿੰਡ ਕਾਹਨਪੁਰ ਵਿਖੇ ਪਸੂ ਪਾਲਕਾ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਇਕ ਪਸ਼ੂ ਪਾਲਣ ਵਿਭਾਗ ਵੱਲੋਂ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁਡੀਆਂ ਦੀ ਯੋਗ ਅਤੇ ਸੁਹਿਰਦ ਅਗਵਾਈ ਹੇਠ ਇੱਕ ਪਸ਼ੂ ਭਲਾਈ ਕੈਂਪ ਡਾਕਟਰ ਵਿਜੇ ਕੁਮਾਰ ਵੈਟਨਰੀ ਅਫਸਰ ਘੋਹ ਜਿਲਾ ਪਠਾਨਕੋਟ ਵੱਲੋਂ ਲਗਾਇਆ ਗਿਆ
ਜਿਸ ਵਿਚ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਪਾਲਕਾਂ ਨੂੰ ਦਿਤੀਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਇਸ ਸਕੀਮ ਵਿਚ ਮੁੱਖ ਤੌਰ ਤੇ ਕਿਸਾਨ ਕਰੈਡਿਟ ਕਾਰਡ ਜਿਸ ਉਤੇ ਸਰਕਾਰ ਇਕ ਲੱਖ ਸੱਠ ਹਜ਼ਾਰ ਰੁਪਏ ਬਿਨਾਂ ਕਿਸੇ ਗਾਰੰਟੀ ਤੋਂ ਪਸ਼ੂਆਂ ਦੀ ਸਾਂਭ ਸੰਭਾਲ ਲਈ ਪਸ਼ੂ ਪਾਲਕਾਂ ਨੂੰ ਦਿੰਦੀ ਹੈ ਇਸ ਲੋਨ ਨਾਲ ਪਸ਼ੂ ਪਾਲਕ ਪਸੂਆਂ ਦੇ ਸੈਡ ਜਾ ਉਹਨਾਂ ਦੀਆਂ ਖੁਰਲੀਆਂ ਅਤੇ ਸਾਂਭ ਸੰਭਾਲ ਲਈ ਦਿੰਦੀ ਹੈ
ਇਸ ਕੈਂਪ ਵਿਚ ਪੰਜਾਹ ਦੇ ਕਰੀਬ ਪਸੂ ਪਾਲਕਾਂ ਨੂੰ ਵਿਭਾਗ ਵੱਲੋਂ ਮਿਨਰਲ ਪਾਊਡਰ, ਪਸ਼ੂਆਂ ਨੂੰ ਮਲੱਪ ਰਹਿਤ ਕਰਨ ਦੀ ਦਵਾਈ ਅਤੇ ਪਸ਼ੂਆਂ ਦਾ ਦੁੱਧ ਵਧਾਉਣ ਲਈ ਕੈਲਸ਼ੀਅਮ ਦੀ ਦਵਾਈ ਦਿਤੀ ਗਈ ਕੈਂਪ ਵਿਚ ਪੰਜਾਹ ਦੇ ਕਰੀਬ ਪਸ਼ੂ ਪਾਲਕਾਂ ਨੇ ਪਹੁੰਚ ਕੇ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਪਾਲਕਾਂ ਨੂੰ ਦਿਤੀਆਂ ਜਾ ਰਹੀਆਂ ਸਹੂਲਤਾਂ ਦੇਣ ਦੀ ਪ੍ਰਸੰਸਾ ਕੀਤੀ
ਇਸ ਮੌਕੇ ਤੇ ਡਾਕਟਰ ਵਿਜੇ ਕੁਮਾਰ ਵੈਟਨਰੀ ਅਫਸਰ ਪਸ਼ੂ ਹਸਪਤਾਲ ਘੋਹ ਜਿਲਾ ਪਠਾਨਕੋਟ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਪਸ਼ੂ ਪਾਲਣ ਦੇ ਧੰਦੇ ਨਾਲ ਜੁੜ ਕੇ ਆਪਣੀ ਆਮਦਨ ਵਿਚ ਵਾਦਾ ਕਰਨਾ ਚਾਹੀਦਾ ਹੈ ਚਾਹੀਦਾ ਹੈ ਉਹਨਾਂ ਕਿਹਾ ਕਿ ਜੱਦ ਵੀ ਕਿਸੇ ਪਸ਼ੂ ਪਾਲਕ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਮੇਰੇ ਨਾਲ ਪਸ਼ੂ ਹਸਪਤਾਲ ਘੋਹ ਵਿਖੇ ਆ ਕਿ ਜਾਂ ਮੇਰੇ ਮੋਬਾਇਲ ਫੋਨ ਤੇ ਗੱਲਬਾਤ ਕਰ ਸੱਕਦਾ ਹੈ ਕੈਪ ਵਿਚ ਭਾਗ ਲੈਣ ਵਾਲਿਆਂ ਵਿਚ ਅਜੇ ਕੁਮਾਰ ,ਉਕਾਂਰ ਸਿੰਘ,ਦਾਸ ਰਾਮ,ਸੇਠ ਰਾਮ, ਸੁਖਦੇਵ ਰਾਮ,ਚਿਮਨ ਸਿੰਘ,ਸੇਵਾ ਸਿੰਘ,ਦੀਪਕ,ਯਸਪਾਲ,ਜੁਗੇਸਵਰੀ ਸਿੰਘ ਆਦਿ ਪਸ਼ੂ ਪਾਲਕ ਹਾਜ਼ਰ ਸਨ