ਪੰਜਾਬ
ਚੋਣਾ ਤੋਂ ਪਹਿਲਾਂ ਮੋਦੀ ਸਰਕਾਰ ਅੰਦੋਲਨ ਕਾਰੀ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰੇ : ਸੁਖਜਿੰਦਰ ਸਿੰਘ ਰੰਧਾਵਾ
ਅੱਜ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਮਾਮਲਿਆਂ ਦੇ ਪ੍ਰਭਾਰੀ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਵਿਚ ਰਾਜ ਕਰ ਰਹੀ ਮੋਦੀ ਸਰਕਾਰ ਨੂੰ ਕਿਹਾ ਹੈ ਕਿ ਉਹ ਅੰਦੋਲਨ ਕਾਰੀ ਕਿਸਾਨਾਂ ਜੋ ਸੰਭੂ ਅਤੇ ਖਨੌਰੀ ਬਾਰਡਰਾਂ ਤੇ ਖੇਤੀਬਾੜੀ ਨਾਲ ਸਬੰਧਤ ਮੰਗਾਂ ਨੂੰ ਲੈ ਕਿ ਪੱਕੇ ਪੈਰੀਂ ਧਰਨਾ ਲਾ ਕਿ ਬੈਠੇ ਹੋਏ ਹਨ ਪੰਜਾਬ ਦੀਆਂ ਬਾਕੀ ਜਥੇਬੰਦੀਆਂ ਆਪਣੇ ਆਪਣੇ ਦਿਤੇ ਪ੍ਰੋਗਰਾਮਾਂ ਅਨੁਸਾਰ ਪੰਜਾਬ ਵਿੱਚ ਧਰਨੇ ਮੁਜ਼ਾਹਰੇ ਅਤੇ ਆਏ ਦਿਨ ਰੇਲਾਂ ਦੀਆਂ ਪਟੜੀਆਂ ਤੇ ਬੈਠ ਕੇ ਰੇਲ ਰੋਕੋ ਅੰਦੋਲਨ ਕਰ ਰਹੀਆਂ ਹਨ
ਰੰਧਾਵਾ ਨੇ ਕਿਹਾ ਕਿ ਉਹਨਾਂ ਦੀਆਂ ਮੁੱਖ ਮੰਗਾਂ ਕਿਸਾਨੀ ਫਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਦੇਣਾ, ਕਿਸਾਨਾਂ ਦੀ ਕਰਜ਼ਾ ਮਾਫੀ ਅਤੇ ਲਖੀਮਪੁਰ ਖੇੜੀ ਵਿਚ ਭਾਜਪਾ ਦੇ ਇਕ ਮੰਤਰੀ ਦੇ ਪੁੱਤਰ ਵੱਲੋ ਆਪਣੀ ਗੱਡੀ ਹੇਠ ਦਰੜ ਕੇ ਪੰਜ ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰ ਦੇਣ ਵਾਲੀਆਂ ਪ੍ਰਮੁੱਖ ਮੰਗਾ ਮੰਨ ਕਿ ਅੰਦੋਲਨ ਕਾਰੀ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰੇ ਤਾਂ ਕਿ ਪੰਜਾਬ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਾਂਤੀ ਪੂਰਵਕ ਹੋ ਸਕਣ
ਰੰਧਾਵਾ ਨੇ ਕਿਹਾ ਕਿ ਕਿਸਾਨੀ ਮੰਗਾਂ ਲਾਗੂ ਹੋਣ ਦੀ ਸੂਰਤ ਵਿੱਚ ਅੰਦੌਲਣ ਕਾਰੀ ਕਿਸਾਨ ਭਰਾ ਜੋ ਸਾਰੇ ਦੇਸ਼ ਦਾ ਪੇਟ ਭਰਦੇ ਹਨ ਉਹਨਾਂ ਨੂੰ ਵੀ ਰਾਹਤ ਪ੍ਰਦਾਨ ਹੋ ਸੱਕੇ ਅਤੇ ਅੰਦੌਲਣਕਾਰੀ ਕਿਸਾਨ ਵੀ ਲੋਕਤੰਤਰ ਦੇ ਇਸ ਮਹਾ ਪਰਵ ਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਸੱਕਣ ਅਤੇ ਸੰਭੂ ਤੇ ਖਨੌੜੀ ਬਾਰਡਰਾਂ ਤੇ ਸੁਭਕਰਨ ਸਿੰਘ ਜਿਹੇ ਨੌਜਵਾਨ ਨੂੰ ਹਰਿਆਣਾ ਪੁਲਿਸ ਵੱਲੋਂ ਮੌਤ ਦੇ ਘਾਟ ਉਤਾਰ ਕਿ ਸ਼ਹੀਦ ਕਰ ਦੇਣਾ ਅਤੇ 250 ਦੇ ਕਰੀਬ ਅੰਦੋਲਨ ਕਾਰੀ ਕਿਸਾਨਾਂ ਨੂੰ ਸਖ਼ਤ ਜ਼ਖ਼ਮੀ ਕਰਨ ਵਾਲੇ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਅਤੇ ਜਵਾਨਾਂ ਤੇ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਉਹਨਾਂ ਤੇ ਕੇਸ ਦਰਜ ਕਰਕੇ ਉਹਨਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤੇ ਸ਼ਹੀਦ ਹੋਏ ਕਿਸਾਨਾਂ ਅਤੇ ਸਰੀਰਕ ਤੌਰ ਤੇ ਅਪਾਹਜ ਹੋ ਚੁੱਕੇ ਕਿਸਾਨਾਂ ਨੂੰ ਸਰਕਾਰ ਉਚਿਤ ਮੁਆਵਜ਼ਾ ਅਤੇ ਹਰੇਕ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇ ਕਿ ਉਹਨਾਂ ਪਰਿਵਾਰਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਕਰੇ
ਸੁਖਜਿੰਦਰ ਸਿੰਘ ਰੰਧਾਵਾ ਨੇ ਆਕਾਲੀ ਭਾਜਪਾ ਸਮਝੋਤੇ ਬਾਰੇ ਕਿਹਾ ਕਿ ਜਿਹਨਾਂ ਕਾਰਨਾਂ ਕਰਕੇ ਬੀਬਾ ਹਰਸਿਮਰਤ ਕੌਰ ਨੇ ਮੋਦੀ ਸਰਕਾਰ ਤੋਂ ਅਸਤੀਫਾ ਦਿੱਤਾ ਸੀ ਉਹ ਸਾਰੇ ਕਿਸਾਨੀ ਮੁੱਦੇ ਉਸੇ ਤਰਾਂ ਹੀ ਖੜੇ ਹਨ ਅਤੇ ਮੋਦੀ ਸਰਕਾਰ ਨੇ ਇਕ ਵੀ ਕਿਸਾਨੀ ਮੰਗ ਤੇ ਕੋਈ ਅਮਲੀਜਾਮਾ ਨਾ ਪਹਿਨਾ ਕੇ ਅੰਦੋਲਨ ਕਾਰੀ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ
ਰੰਧਾਵਾ ਨੇ ਕਿਹਾ ਕਿ ਜੇਕਰ ਆਕਾਲੀ ਦਲ ਅਜੇ ਵੀ ਭਾਜਪਾ ਨਾਲ ਲੋਕ ਸਭਾ ਚੋਣਾਂ ਵਿਚ ਗਠਜੋੜ ਕਰਦਾ ਹੈ ਤਾਂ ਇਹ ਸ਼ਹੀਦ ਹੋ ਚੁੱਕੇ 750 ਕਿਸਾਨਾਂ ਦੀਆਂ ਸ਼ਹੀਦੀਆਂ ਦਾ ਘੌਰ ਅਪਮਾਨ ਹੋਵੇਗਾ ਤੇ ਕਿਸਾਨ ਜਥੇਬੰਦੀਆਂ ਅਤੇ ਪੰਜਾਬ ਦੇ ਸੂਝਵਾਨ ਲੋਕ ਇਸ ਗਠਜੋੜ ਨੂੰ ਬਿਲਕੁਲ ਮੂੰਹ ਨਹੀਂ ਲਾਉਣਗੇ ਤੇ ਇਸ ਗੱਠਜੋੜ ਨੂੰ ਪੰਜਾਬ ਦੀ ਧਰਤੀ ਤੋਂ ਬੁਰੀ ਤਰਾਂ ਨਾਕਾਰ ਦੇਣਗੇ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਵੱੱਲੋਂ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਅਤੀ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ