ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫਰੰਟ ਨੇ ਮਜਾਤ ( ਮੋਹਾਲੀ ) ਵਿਖੇ ਇੱਕ ਮੁਫ਼ਤ ਆਯੂਰਵੈਦਿਕ ਮੈਡੀਕਲ ਕੈਂਪ ਲਗਾਇਆ
ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫਰੰਟ ਨੇ ਮਜਾਤ ( ਮੋਹਾਲੀ ) ਵਿਖੇ ਇੱਕ ਮੁਫ਼ਤ ਆਯੂਰਵੈਦਿਕ ਮੈਡੀਕਲ ਕੈਂਪ ਲਗਾਇਆ
ਪਰਮਜੀਤ ਸਿੰਘ ਕੈਂਥ ਨੇ ਆਯੂਰਵੈਦਿਕ ਮੈਡੀਕਲ ਸੇਵਾਵਾਂ ਦੇਣ ਆਈ ਡਾਕਟਰਾਂ ਦੀ ਟੀਮ ਨੂੰ ਸਨਮਾਨ ਚਿੰਨ ਦਿੱਤੇ ਤੇ ਸਲਾਘਾਂਯੋਗ ਕੰਮਾਂ ਦੀ ਪ੍ਰਸੰਸਾ ਕੀਤੀ
ਮਜਾਤ(ਮੋਹਾਲੀ) :20 ਮਾਰਚ
ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫਰੰਟ ਰਜਿ ਪੰਜਾਬ ਦੀ ਜਿਲਾ ਮੋਹਾਲੀ ਦੀ ਇਕਾਈ ਵੱਲੋਂ ਪਿੰਡ ਮਜਾਤ ( ਮੋਹਾਲੀ ) ਵਿਖੇ ਇੱਕ ਮੁਫ਼ਤ ਆਯੂਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ । ਇਹ ਕੈਂਪ ਫਰੰਟ ਦੇ ਮੈਡੀਕਲ ਵਿੰਗ ਤੇ ਸਟੇਟ ਚੇਅਰਮੈਨ ਡਾਂ ਜੇ ਐਸ ਬਾਜਵਾ ਦੀ ਦੇਖ ਰੇਖ ਹੇਠ ਲਗਾਇਆ ਗਿਆ। ਇਸ ਮੌਕੇ ਡਾ ਹਜਾਰਾ ਸਿੰਘ ਪਰਿਵਾਰ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਅੱਜ ਵੀ ਸੀ੍ ਅਖੰਡ ਪਾਠ ਸਾਹਿਬ ਕਰਵਾਇਆ ਗਿਆ। ਇਸ ਕੈਂਪ ਦਾ ਸ਼ੁਭ ਉਦਘਾਟਨ ਫਰੰਟ ਦੇ ਚੇਅਰਮੈਨ ਵੈਦ ਧਰਮ ਸਿੰਘ ਅਤੇ ਸੂਬਾ ਪ੍ਰਧਾਨ ਡਾਂ ਐਮ ਐਸ ਰੋਹਟਾ ਨੇ ਕੀਤਾ। ਇਸ ਮੌਕੇ ਡਾਂ ਰੋਹਟਾ ਨੇ ਕਿਹਾ ਕਿ ਮਾਨਵਤਾ ਦੀ ਨਿਰਸੁਆਰਥ ਸੇਵਾ ਕਰਨਾ ਹੀ ਰੱਬੀ ਇਬਾਦਤ ਹੈ,ਉਨਾਂ ਕਿਹਾ ਕਿ ਅਜਿਹੇ ਮੁਫ਼ਤ ਦਵਾਈਆਂ ਦੇ ਲੰਗਰਾਂ ਦੀ ਅੱਜ ਮਾਨਵਤਾ ਨੂੰ ਬਹੁਤ ਜ਼ਿਆਦਾ ਜਰੂਰਤ ਹੈ। ਇਸ ਕੈਂਪ ਵਿੱਚ ਵੱਖੋ-ਵੱਖ ਪਿੰਡਾਂ ਤੋ ਆਏ ਕਰੀਬ 200 ਮਰੀਜ਼ਾਂ ਨੂੰ ਚੈੱਕਅੱਪ ਕਰਨ ਤੋਂ ਬਾਅਦ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਵਿੱਚ ਡਾਂ ਐਮ ਐਸ ਰੋਹਟਾ,ਡਾਂ ਜਗਦੀਸ਼ ਸਿੰਘ ਬਾਜਵਾ,ਵੈਦ ਧਰਮ ਸਿੰਘ ਤੇ ਡਾਂ ਕੁਲਦੀਪ ਸਿੰਘ ਮੁੱਲਾਂਪੁਰ ਨੇ ਮਰੀਜ਼ਾਂ ਨੂੰ ਚੈੱਕਅੱਪ ਕਰਨ ਤੋਂ ਬਾਅਦ ਮੁਫ਼ਤ ਦਵਾਈਆਂ ਦਿੱਤੀਆਂ। ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰ ਪਰਮਜੀਤ ਸਿੰਘ ਕੈਂਥ ਮੀਤ ਪ੍ਰਧਾਨ ਭਾਰਤੀਆ ਜਨਤਾ ਪਾਰਟੀ ਪੰਜਾਬ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾਂ ਹਜਾਰਾ ਸਿੰਘ ਮਜਾਤ ਹੋਰਾਂ ਦੁਆਰਾ ਕੀਤੇ ਗਏ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਯੂਰਵੈਦਿਕ ਨੈਚੁਰਲ/ ਐਕਿਊਪ੍ਰੈਸਰ ਤੇ ਰੇਕੀ ਸੈਂਟਰਾਂ ਦੇ ਸਹਿਯੋਗ ਨਾਲ ਬਿਮਾਰੀਆਂ ਤੇ ਕਾਬੂ ਪਾਇਆ ਜਾ ਸਕਦਾ ਹੈ।ਕੈਂਪ ਵਿੱਚ ਨਿਰਸੁਆਰਥ ਆਯੂਰਵੈਦਿਕ ਮੈਡੀਕਲ ਸੇਵਾਵਾਂ ਦੇਣ ਆਈ ਡਾਕਟਰਾਂ ਦੀ ਟੀਮ ਨੂੰ ਉਨ੍ਹਾਂ ਨੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾ ਦਾ ਹੌਂਸਲਾਵੀ ਵਧਾਇਆ। ਇਸ ਕੈਂਪ ਨੂੰ ਸਰਅੰਜਾਮ ਦੇਣ ਲਈ ਵਿਸ਼ੇਸ਼ ਯੋਗਦਾਨ ਤੇਜਿੰਦਰ ਪਾਲ ਨੈਚੁਰਲ/ ਐਕਿਊਪ੍ਰੈਸਰ ਤੇ ਰੇਕੀ ਸੈਂਟਰ ਮਜਾਤ ਦਾ ਤੇ ਇਸ ਸੈਂਟਰ ਦੇ ਮੁੱਖ ਪ੍ਰਬੰਧਕ ਡਾਂ ਹਜਾਰਾ ਸਿੰਘ ਹੋਰਾਂ ਦਾ ਕਾਬਿਲੇ ਤਾਰੀਫ਼ ਸੀ। ਇਸ ਮੌਕੇ ਗੁਰਸੇਵਕ ਸਿੰਘ, ਤੇਜਿੰਦਰ ਪਾਲ ਸਿੰਘ, ਹੈਪੀ ਮਜਾਤ, ਨਸੀਬ ਸਿੰਘ, ਹਰਚੰਦ ਸਿੰਘ ਮੋਹਾਲੀ, ਨਰੇਸ਼ ਕੁਮਾਰ, ਪਰਮਿੰਦਰ ਬੱਸੀ ,ਰਣਜੀਤ ਸਿੰਘ ਰਾਣਾ ਆਦਿ ਹਾਜਰ ਸਨ। ਅੰਤ ਵਿੱਚ ਹਜਾਰਾ ਸਿੰਘ ਜੀ ਦੇ ਪਰਿਵਾਰ ਵੱਲੋਂ ਆਈਆਂ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਿਆ।