ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਪਟੀਸ਼ਨ ਤੇ ED ਨੂੰ ਨੋਟਿਸ
ਧਰਮਸੋਤ ਨੇ ਹਾਈ ਕੋਰਟ ਤੋਂ ਮੰਗੀ ਰੈਗੂਲਰ ਜਮਾਨਤ
ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਜਿਨ੍ਹਾਂ ਦੇ ਖਿਲਾਫ ਮਨੀ ਲੋਡਰਿੰਗ ਮਾਮਲੇ ਚ ਦਰਜ ਸ਼ਿਕਾਇਤ ਤੇ ED ਨੇ ਜਨਵਰੀ ਚ ਉਨ੍ਹਾਂ ਨੂੰ ਗਿਰਫ਼ਤਾਰ ਕੀਤਾ ਸੀ । ਉਨ੍ਹਾਂ ਨੇ ਹੁਣ ਹਾਈ ਕੋਰਟ ਚ ਪਟੀਸ਼ਨ ਪਾ ਕੇ ਰੈਗੂਲਰ ਜਮਾਨਤ ਮੰਗੀ ਹੈ । ਅੱਜ ਹਾਈ ਕੋਰਟ ਨੇ ਉਨ੍ਹਾਂ ਦੀ ਜਮਾਨਤ ਤੇ ਸੁਣਵਾਈ ਕਰਦੇ ਹੋਏ ED ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ ।
ਧਰਮਸੋਤ ਦੇ ਖਿਲਾਫ ਪਿਛਲੇ ਸਾਲ 19 ਮਾਰਚ ਨੂੰ ਆਮਦਨ ਤੋਂ ਜ਼ਿਆਦਾ ਸੰਪਤੀ ਦੇ ਮਾਮਲੇ ਚ ਸ਼ਿਕਾਇਤ ਦਰਜ ਕਾਰਵਾਈ ਗਈ ਸੀ । ਜਿਸ ਤੇ ED ਵਲੋਂ ਜਾਂਚ ਕੀਤੀ ਜਾ ਰਹੀ ਸੀ । 15 ਜਨਵਰੀ ਨੂੰ ਜਦੋ ਧਰਮਸੋਤ ਨੂੰ ਜਾਂਚ ਲਈ ਬੁਲਾਇਆ ਗਿਆ ਸੀ ਤਾਂ ਉਸ ਦੌਰਾਨ ED ਦੇ ਸਵਾਲਾਂ ਦਾ ਤਸੱਲੀ ਬਖਸ ਜਵਾਬ ਨਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਸੀ । ਮਾਰਚ 2024 ਮਹੀਨੇ ਵਿਚ ਜਲੰਧਰ ਦੀ ਅਦਾਲਤ ਤੋਂ ਉਨ੍ਹਾਂ ਦੀ ਜਮਾਨਤ ਅਰਜੀ ਖਾਰਿਜ ਹੋਣ ਤੋਂ ਬਾਅਦ ਧਰਮਸੋਤ ਨੇ ਹੁਣ ਇਸ ਮਾਮਲੇ ਵਿਚ ਉਨ੍ਹਾਂ ਨੇ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਹੈ ਅਤੇ ਜਮਾਨਤ ਮੰਗੀ ਹੈ । ਜਿਸ ਤੇ ਹਾਈ ਕੋਰਟ ਨੇ ED ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ।