ਅਮ੍ਰਿਤਪਾਲ ਤੇ ਉਸ ਸਾਥੀ ਡਿਬਰੂਗੜ੍ਹ ਜੇਲ੍ਹ ਤੋਂ ਵਿਦੇਸ਼ ਵਿਚ ਬੈਠੇ ਵੱਖਵਾਦੀਆਂ ਸੰਪਰਕ ‘ਚ ਸਨ, ਲਗਾਏ NSA ਚ ਦੋਸ਼
ਅੰਮ੍ਰਿਤਸਰ ਦੇ ਡੀ ਐਮ ਵਲੋਂ ਇੰਨ੍ਹਾ ਸਾਰਿਆਂ ਤੇ ਲਗਾਏ NSA ਚ ਦੋਸ਼
ਡਿਬਰੂਗੜ੍ਹ ਜੇਲ੍ਹ ਤੋਂ ਪਾਕਿਸਤਾਨ ਦੀ ਆਈ ਐਸ ਆਈ ਤੇ ਸੰਪਰਕ ਸਨ ਅਮ੍ਰਿਤਪਾਲ ਤੇ ਉਸਦੇ ਸਾਥੀ
ਵਾਰਿਸ਼ ਪੰਜਾਬ ਦੇ ਮੁੱਖੀ ਅੰਮ੍ਰਿਤ ਪਾਲ ਸਿੰਘ ਤੇ ਉਨ੍ਹਾਂ ਦੇ ਸਾਥੀ ਜਿਨ੍ਹਾਂ ਤੇ ਪਿਛਲੇ ਸਾਲ 18 ਮਾਰਚ ਨੂੰ NSA ਲਗਾ ਕੇ ਇਕ ਇਕ ਕਰਕੇ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ । ਉਨ੍ਹਾਂ ਤੇ ਲਾਏ ਗਏ ਇਹ NSA ਦੀ ਮਿਆਦ ਪਿਛਲੇ ਮਹੀਨੇ 18 ਮਾਰਚ ਨੂੰ ਖ਼ਤਮ ਹੋ ਗਈ ਸੀ । ਲੇਕਿਨ ਉਸ ਤੋਂ ਬਾਅਦ ਇਹਨਾਂ ਸਾਰੀਆਂ ਤੇ ਨਵੇਂ ਸਿਰੇ ਤੋਂ NSA ਲਗਾ ਦਿਤੀ ਗਈ ਹੈ ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਹਾਲਾਂਕਿ ਪਿਛਲੇ ਮਹੀਨੇ 19 ਮਾਰਚ ਨੂੰ ਪੰਜਾਬ ਸਰਕਾਰ ਨੇ ਹਾਈਕੋਰਟ ਨੂੰ ਇਹ ਦੱਸ ਦਿੱਤਾ ਸੀ ਕਿ ਇਹਨਾਂ ਸਾਰਿਆਂ ਤੇ ਨਵੇਂ ਸਿਰੇ ਤੇ NSA ਲਗਾ ਦਿੱਤੀ ਗਈ ਹੈ । ਹੁਣ NSA ਦੇ ਇਹ ਹੁਕਮ ਦੀ ਜਾਣਕਾਰੀ ਸਾਹਮਣੇ ਆ ਗਈ ਹੈ । ਅਮ੍ਰਿਤਸਰ ਡੀ ਐਮ ਨੇ ਇਹ੍ਹਨਾਂ ਸਾਰਿਆਂ ਤੇ ਨਵੇਂ ਸਿਰੇ ਤੋਂ ਕਿਸ ਅਧਾਰ ਤੇ ਦੋਸ਼ ਚ NSA ਲਗਾਈ ਹੈ । ਉਹ ਜਾਣਕਾਰੀ ਸਾਹਮਣੇ ਆ ਗਈ ਹੈ ।
ਸੂਤਰਾਂ ਦਾ ਕਹਿਣਾ ਹੈ ਕਿ ਨਵੇਂ ਸਿਰੇ ਤੋਂ ਲਗਾਏ ਗਏ NSA ਚ ਮੁੱਖ ਦੋਸ਼ ਡਿਬਰੂਗੜ੍ਹ ਜੇਲ੍ਹ ਵਿਚ ਮਿਲੇ ਇਲੈਕਟ੍ਰਾਨਿਕ ਡਿਵਾਈਸ ਨੂੰ ਲੈ ਕੇ ਲਗਾਈ ਗਈ ਹੈ । ਹਾਲਾਂਕਿ ਇਸ ਮਾਮਲੇ ਚ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਗਿਰਫ਼ਤਾਰ ਕੀਤਾ ਜਾ ਚੁਕਾ ਹੈ ਕਿ ਉਹ ਇਹਨਾਂ ਨੂੰ ਮਦਦ ਪਹੁੰਚਾ ਰਿਹਾ ਸੀ । ਨਵੇਂ NSA ਦੇ ਦੋਸ਼ ਦੇ ਤਹਿਤ ਇਹ ਉਸ ਇਲੈਕਟ੍ਰਾਨਿਕ ਡਿਵਾਈਸ ਦੇ ਜਰੀਏ ਕਈ ਵੱਖਵਾਦੀਆਂ ਦੇ ਸੰਪਰਕ ਸਨ । ਜਿਨ੍ਹਾਂ ਦਾ ਸੰਪਰਕ ਪਾਕਿਸਤਾਨ ਦੀ ਆਈ ਐਸ ਆਈ ਨਾਲ ਸੀ ।
ਇਸ ਤੋਂ ਇਲਾਵਾ ਨਵੇਂ ਐਨਐਸਏ ਵਿੱਚ ਡਿਬਰੂਗੜ੍ਹ ਜੇਲ੍ਹ ਤੋਂ ਵਿਦੇਸ਼ਾਂ ਵਿੱਚ ਸੰਪਰਕ ਕਰਨ ਦੇ ਦੋਸ਼ ਹਨ । ਉਸ ‘ਤੇ ਬ੍ਰਿਟੇਨ, ਆਸਟ੍ਰੇਲੀਆ, ਦੱਖਣੀ ਅਫਰੀਕਾ ਅਤੇ ਪਾਕਿਸਤਾਨ ਦੀ ISI ਨਾਲ ਸੰਪਰਕ ‘ਚ ਹੋਣ ਦਾ ਦੋਸ਼ ਲਗਾਇਆ ਗਿਆ ਹੈ ।