ਪੰਜਾਬ
ਤਰਨਤਾਰਨ ਦੀ ਘਟਨਾ ਦਾ ਹਾਈਕੋਰਟ ਨੇ ਲਿਆ ਨੋਟਿਸ , ਮੰਗੀ ਸਟੇਟਸ ਰਿਪੋਰਟ
ਹੁਣ ਤਕ ਕੀਤੀ ਕਾਰਵਾਈ ਦੀ ਪੰਜਾਬ ਸਰਕਾਰ ਤੋਂ ਮੰਗੀ ਰਿਪੋਰਟ
ਪੰਜਾਬ ਅੰਦਰ ਪਿਛਲੇ ਹਫਤੇ ਤਰਨਤਾਰਨ ਦੇ ਵਲਟੋਹਾ ਵਿਚ ਇਕ 55 ਸਾਲ ਦੀ ਮਹਿਲਾ ਦਾ ਬਦ ਸਾਲੂਕੀ ਕੀਤੀ ਸੀ । ਮਹਿਲਾ ਨੂੰ ਨਿਰ ਬਸਤਰ ਕਰਕੇ ਘਮਾਉਣ ਦੇ ਮਾਮਲੇ ਵਿਚ ਹਾਈ ਕੋਰਟ ਨੇ ਨੋਟਿਸ ਲੈਂਦੇ ਹੋਏ ਹੁਣ ਤਕ ਸਰਕਾਰ ਵਲੋਂ ਕੀਤੀ ਗਈ ਕਾਰਵਾਈ ਦੀ ਸਟੇਟਸ ਰਿਪੋਰਟ ਪੇਸ਼ ਕਾਰਨ ਦੇ ਆਦੇਸ਼ ਦਿੱਤੇ ਹਨ ।
ਅੱਜ ਹਾਈ ਕੋਰਟ ਨੇ ਇਸ ਪੂਰੀ ਤਰਨਤਾਰਨ ਦੀ ਘਟਨਾ ਤੇ ਨੋਟਿਸ ਲੈਂਦੇ ਹੋਏ ਕਿਹਾ ਕਿ ਇਹ ਇਕ ਬਹੁਤ ਹੀ ਸ਼ਰਮਸਾਰ ਘਟਨਾ ਹੈ । ਸਰਕਾਰ ਇਸ ਤੇ ਕੀ ਕਰ ਰਹੀ ਹੈ । ਇਸ ਦੇ ਜਵਾਬ ਵਿਚ ਕੋਰਟ ਵਿਚ ਮੌਜੂਦ ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਰਨਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਇਸ ਮਾਮਲੇ ਵਿਚ ਐਫ ਆਈ ਆਰ ਦਰਜ ਕਰਕੇ 5 ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਜਾ ਚੁਕਾ ਹੈ ਤੇ ਜਿਸ ਮੋਬਾਈਲ ਤੋਂ ਇਸ ਘਟਨਾ ਦਾ ਵੀਡੀਓ ਬਣਾ ਕੇ ਆਪ ਲੋਡ ਕੀਤਾ ਗਿਆ ਸੀ । ਉਹ ਵੀ ਜਬਤ ਕਰ ਲਿਆ ਹੈ।
ਇਸ ਦੇ ਬਾਵਜੂਦ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 30 ਅਪ੍ਰੈਲ ਮਾਮਲੇ ਦੀ ਅਗਲੀ ਸੁਣਵਾਈ ਤੇ ਹੁਣ ਤਕ ਕੀਤੀ ਗਈ ਕਾਰਵਾਈ ਦੀ ਸਟੇਟਸ ਰਿਪੋਰਟ ਪੇਸ਼ ਕਰ ਆਦੇਸ਼ ਦੇ ਦਿੱਤੇ ਗਏ ਹਨ ।