ਪੰਜਾਬ

ਮਗਨਰੇਗਾ ਮੁਲਾਜ਼ਮਾਂ ਵੱਲੋਂ ਬਲਾਕ ਪੱਧਰ ਤੇ ਧਰਨਾ ਜਾਰੀ

ਬਗੀਚਾ ਸਿੰਘ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰਹਿਗੇ

ਜਲਾਲਾਬਾਦ, 29 ਮਈ :  ਮਗਨਰੇਗਾ ਮੁਲਾਜ਼ਮਾਂ ਵੱਲੋਂ ਬਲਾਕ ਪੱਧਰ ਤੇ ਧਰਨਾ ਜਾਰੀ ਨਰੇਗਾ ਹੈ। ਬਲਾਕ ਜਲਾਲਾਬਾਦ ਵਿਖੇ ਬਤੌਰ ਗਰਾਮ ਰੋਜ਼ਗਾਰ ਸੇਵਕ ਨੌਕਰੀ ਕਰਦੇ ਬਗੀਚਾ ਸਿੰਘ ਜੀ.ਆਰ.ਐੱਸ ਬਲਾਕ ਜਲਾਲਾਬਾਦ ਨੂੰ  ਮਿਤੀ 20 ਮਈ 2024 ਤੋਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਵੱਲੋਂ ਬਿਨਾਂ ਪੱਖ ਸੁਣੇ ਬਿਨਾਂ ਕਿਸੇ ਨੋਟਿਸ ਤੋਂ ਨੋਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ।
ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਜਨਰਲ ਸਕੱਤਰ ਅਮ੍ਰਿਤਪਾਲ ਸਿੰਘ ਤੇ ਬਲਾਕ ਪ੍ਰਧਾਨ ਬਲਦੇਵ ਸਿੰਘ ਦੇ ਦੱਸਿਆ ਜ਼ੋ ਕਿ ਸਿੱਧੇ ਤੌਰ ਨੇ ਮਗਨਰੇਗਾ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਹੈ।  ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰਾਂ ਨੂੰ ਵੀ ਜ਼ਿਲ੍ਹਾ ਪ੍ਰਸ਼ਾਸਨ ਟਿੱਚ ਸਮਝ ਰਿਹਾ ਹੈ ਆਗੂਆਂ ਨੇ  ਕਿਹਾ ਕਿ  ਅਗਲੀ ਰਣਨੀਤੀ ਲਈ ਕੱਲ ਫਾਜ਼ਿਲਕਾ City villa ਹਾਲ ਵਿਖੇ ਸਮੂਹ ਨਰੇਗਾ ਮੁਲਾਜ਼ਮਾਂ ਵੱਲੋਂ ਮੀਟਿੰਗ ਕੀਤੀ ਗਈ
ਮੀਟਿੰਗ ਵਿੱਚ ਹਾਜ਼ਰ ਸੂਬਾ ਕਮੇਟੀ ਵੱਲੋਂ ਫ਼ੈਸਲਾ ਲਿਆ ਗਿਆ ਕਿ ਨਰੇਗਾ ਮੁਲਾਜ਼ਮਾ ਨਾਲ ਹੋ ਰਹੀ ਧੱਕੇਸ਼ਾਹੀ ਕਿਸੇ ਹੱਦ ਤੱਕ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਇਨਸਾਫ ਤਾਂ ਕਿ ਦੇਣਾ ਜ਼ਿਲ੍ਹਾ ਪ੍ਰਸ਼ਾਸਨ ਦਬਾਅ ਵਿੱਚ ਆ ਨਰੇਗਾ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਆਗੂਆਂ  ਕਿਹਾ ਕਿ ਜਿਹਨਾਂ ਤੱਕ ਬਗੀਚਾ ਸਿੰਘ ਜੀ.ਆਰ.ਐੱਸ ਬਹਾਲ ਨਹੀਂ ਕੀਤਾ ਜਾਂਦਾ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਉਹਨਾਂ ਤੱਕ ਨਿਰੰਤਰ ਧਰਨਾ ਬਲਾਕ ਪੱਧਰ ਤੇ ਚੱਲਦਾ ਰਹਿਗੇ।
ਆਗੂਆਂ ਨੇ  ਕਿਹਾ ਕਿ  ਚੌਣਾਂ ਤੋਂ ਬਾਅਦ ਫਾਜ਼ਿਲਕਾ ਵਿਖੇ ਵੱਡਾ ਇਕੱਠ ਕਰਕੇ ਪ੍ਰਸ਼ਾਸਨ ਨੂੰ ਘੇਰਿਆ ਜਾਵੇਗਾ।ਇਸ ਮੋਕੇ ਬਲਾਕ ਪ੍ਰਧਾਨ ਬਲਦੇਵ ਸਿੰਘ, ਹਰਪ੍ਰੀਤ ਏ.ਪੀ.ਉ, ਸੰਦੀਪ ਕੁਮਾਰ ਏ.ਪੀ.ਉ,ਸੁਰਿੰਦਰ ਸਿੰਘ, ਬਗੀਚਾ ਸਿੰਘ, ਜਸਵੀਰ ਸਿੰਘ ਸੀ.ਏ,ਰਾਜ ਰਾਣੀ,ਸਾਦੁਲ ਕੁਮਾਰ,ਗੁਰਮੀਤ ਸਿੰਘ, ਮੰਗਤ ਸਿੰਘ, ਸੰਦੀਪ ਸਿੰਘ, ਪਰਮਜੀਤ ਸਿੰਘ, ਸ਼ੀਤਲ ਕੰਬੋਜ, ਰਿੰਪੀ ਕੁਮਾਰੀ, ਅਵਿਨਾਸ਼ ਰਾਣੀ,ਜਸਵੀਰ ਸਿੰਘ, ਪ੍ਰਦੀਪ ਕੁਮਾਰ,ਆਦਿ ਹਾਜ਼ਰ ਹੋਏ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!