ਪੰਜਾਬ

ਆਪ’ ਪੰਜਾਬ ਨੇ ਮੰਤਰੀ ਮੰਡਲ ‘ਚ ਫੇਰਬਦਲ ਦੀਆਂ ਅਫਵਾਹਾਂ ਨੂੰ ਕੀਤਾ ਖਾਰਜ 

ਚੰਡੀਗੜ੍ਹ, 12 ਜੂਨ, 2024: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਹਾਲ ਹੀ ਵਿੱਚ ਹੋਈਆਂ ਆਮ ਚੋਣਾਂ ਵਿੱਚ ਪਾਰਟੀ ਦੀ ਹਾਰ ਤੋਂ ਬਾਅਦ ਮੰਤਰੀ ਮੰਡਲ ਵਿੱਚ ਸੰਭਾਵੀ ਫੇਰਬਦਲ ਦੀਆਂ ਅਫਵਾਹਾਂ ‘ਤੇ ਸਪੱਸ਼ਟੀਕਰਨ ਦਿੱਤਾ ਹੈ।

ਬਰਸਟ ਨੇ ਕਿਹਾ, “ਅਜਿਹੀਆਂ ਅਫਵਾਹਾਂ ਹਨ ਕਿ ‘ਆਪ’ ਪੰਜਾਬ ਵਿੱਚ ਆਪਣੇ ਮੰਤਰੀਆਂ ਦਾ ਫੇਰਬਦਲ ਕਰਨ ਜਾ ਰਹੀ ਹੈ। ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਇਹ ਜਾਣਕਾਰੀ ਝੂਠੀ ਹੈ ਅਤੇ ਕਿਸੇ ਅਧਿਕਾਰਤ ਸਰੋਤ ਤੋਂ ਨਹੀਂ ਆਈ ਹੈ,”

ਉਨ੍ਹਾਂ ਸਮੂਹ ਮੀਡੀਆ ਹਾਊਸਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਖ਼ਬਰਾਂ ਨੂੰ ਚਲਾਉਣ ਤੋਂ ਪਹਿਲਾਂ ਆਪਣੇ ਸਰੋਤਾਂ ਦੀ ਤਸਦੀਕ ਕਰਨ ਤਾਂ ਜੋ ਗਲਤ ਜਾਣਕਾਰੀ ਫੈਲਣ ਤੋਂ ਰੋਕਿਆ ਜਾ ਸਕੇ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!