ਪੰਜਾਬ

ਪੰਜਾਬੀ ਕਲਚਰਲ ਕੌਂਸਲ ਤੇ ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਤਨਮਨਜੀਤ ਢੇਸੀ ਨੂੰ ਯੂਕੇ ਸੰਸਦੀ ਚੋਣ ‘ਚ ਵੱਡੇ ਫਰਕ ਨਾਲ ਜਿਤਾਉਣ ਦੀ ਗੁਜ਼ਾਰਿਸ਼

ਚੰਡੀਗੜ, 30 ਜੂਨ, 2024 – ਪੰਜਾਬੀ ਕਲਚਰਲ ਕੌਂਸਲ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਨੇ ਸਾਂਝੇ ਤੌਰ ਤੇ ਸਮੂਹ ਵੋਟਰਾਂ ਨੂੰ ਬਰਤਾਨੀਆਂ ਦੇ ਸਲੌਅ ਸੰਸਦੀ ਹਲਕੇ ਤੋਂ ਦੂਜੀ ਵਾਰ ਚੋਣ ਲੜ ਰਹੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਪੁਰਜ਼ੋਰ ਮੱਦਦ ਕਰਨ ਅਤੇ  ਵੱਡੇ ਫਰਕ ਨਾਲ ਜਿਤਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਾਰਜਕਾਲ ਦੌਰਾਨ ਢੇਸੀ ਨੇ ਬਰਤਾਨਵੀ ਸੰਸਦ ਵਿੱਚ ਹਰ ਵਰਗ ਦਾ ਮਜ਼ਬੂਤੀ ਨਾਲ ਪੱਖ ਰੱਖਦੇ ਹੋਏ ਇੱਕ ਸਮਰਪਿਤ ਅਤੇ ਪ੍ਰਭਾਵਸ਼ਾਲੀ ਬੁਲਾਰੇ ਵਜੋਂ ਇਤਿਹਾਸ ਰਚਿਆ ਹੈ ਅਤੇ ਢੇਸੀ ਵੱਲੋਂ ਠੋਕਵੀਂ ਉਸਾਰੂ ਬਹਿਸ ਦੀ ਸਮਰੱਥਾ ਸਦਕਾ ਉਸ ਨੂੰ ਹਾਊਸ ਆਫ਼ ਕਾਮਨਜ਼ ਵਿੱਚ ਖਾਸ ਕਰਕੇ ਪ੍ਰਵਾਸੀਆਂ ਦੇ ਹਿੱਤਾਂ ਲਈ ਇੱਕ ਪ੍ਰਭਾਵਸ਼ਾਲੀ ਵਕੀਲ ਵਜੋਂ ਦੇਖਿਆ ਜਾਂਦਾ ਹੈ।

          ਬਰਤਾਨੀਆਵਿਸ਼ੇਸ਼ ਕਰਕੇ ਸਲੌਅ ਹਲਕੇ ਦੇ ਵੋਟਰਾਂ ਅਤੇ ਸਮਰਥਕਾਂ ਨੂੰ ਇਸ ਭਾਵਪੂਰਤ ਅਪੀਲ ਵਿੱਚ ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇੰਨਾਂ ਚੋਣਾਂ ਨੇ ਬਰਤਾਨੀਆ ਦੇ ਮੂਲ ਨਿਵਾਸੀਆਂ ਅਤੇ ਸਮੂਹ ਪ੍ਰਵਾਸੀਆਂ ਲਈ ਤਨਮਨਜੀਤ ਢੇਸੀ ਦੀ ਮਿਸਾਲੀ ਲੀਡਰਸ਼ਿਪ ਵਿੱਚ ਆਪਣਾ ਵਿਸ਼ਵਾਸ ਮੁੜ੍ਹ ਪ੍ਰਗਟ ਕਰਨ ਦਾ ਇੱਕ ਬਿਹਤਰੀਨ ਮੌਕਾ ਦਿੱਤਾ ਹੈ। ਉਨਾਂ ਕਿਹਾ ਕਿ ਢੇਸੀ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਸਲੌਅ ਹਲਕੇ ਦੇ ਲੋਕਾਂ ਦੀ ਅਣਥੱਕ ਸੇਵਾ ਕੀਤੀ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਜ਼ੋਰਦਾਰ ਢੰਗ ਨਾਲ ਬਰਤਾਨਵੀ ਸਦਨ ਦੇ ਸਾਹਮਣੇ ਉਠਾਇਆ ਹੈ। ਇਸ ਤੋਂ ਇਲਾਵਾ ਢੇਸੀ ਵੱਲੋਂ ਯੂਕੇ ਅਤੇ ਭਾਰਤ ਦੋਵਾਂ ਮੁਲਕਾਂ ਵਿੱਚ ਪੰਜਾਬੀ ਭਾਈਚਾਰੇ ਦੀਆਂ ਮੰਗਾਂ ਦੀ ਪੂਰਤੀ ਲਈ ਜ਼ੋਰਦਾਰ ਵਕਾਲਤ ਕੀਤੀ ਗਈ ਜਿੰਨਾਂ ਵਿੱਚ ਉਚੇਚੇ ਤੌਰ ਉਤੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੇ ਹਵਾਈ ਅੱਡਿਆਂ ਨੂੰ ਯੂਕੇ ਨਾਲ ਜੋੜਨ ਲਈ ਇੱਥੋਂ ਲੰਦਨ ਨੂੰ ਸਿੱਧੀਆਂ ਉਡਾਣਾ ਸ਼ੁਰੂ ਕਰਨ ਵਾਸਤੇ ਲਗਾਤਾਰ ਪੈਰਵੀ ਕਰਨਾ ਸ਼ਾਮਲ ਹੈ।

          ਗਰੇਵਾਲ ਨੇ ਪ੍ਰਵਾਸੀਆਂ ਭਾਰਤੀਆਂ ਵਿੱਚ ਪੰਜਾਬੀ ਸੱਭਿਆਚਾਰ ਅਤੇ ਪੰਜਾਬੀਅਤ ਦੀ ਭਾਵਨਾ ਨੂੰ ਬਰਕਰਾਰ ਰੱਖਣ ਲਈ ਢੇਸੀ ਦੀ ਅਟੁੱਟ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਬਰਤਾਨਵੀ ਅਤੇ ਪ੍ਰਵਾਸੀ ਭਾਰਤੀ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਗਤੀਸ਼ੀਲ ਨੌਜਵਾਨ ਆਗੂ ਸਮੇਤ ਇਹ ਆਮ ਚੋਣਾਂ ਲੜ ਰਹੇ ਲੇਬਰ ਪਾਰਟੀ ਦੇ ਹੋਰ ਆਗੂਆਂ ਦਾ ਤਨੋ-ਮਨੋ ਸਮਰਥਨ ਕਰਨ ਅਤੇ ਸਲੌਅ ਵਿੱਚ ਆਪਣੇ ਦੋਸਤਾਂ-ਰਿਸ਼ਤੇਦਾਰਾਂ ਨੂੰ ਢੇਸੀ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ।

          ਗੱਤਕਾ ਪ੍ਰਮੋਟਰ ਹਰਜੀਤ ਗਰੇਵਾਲਜੋ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਵੀ ਹਨਨੇ ਅੱਗੇ ਕਿਹਾ ਕਿ ਢੇਸੀ ਦਾ ਯੋਗਦਾਨ ਰਾਜਨੀਤੀ ਤੋਂ ਪਰੇ ਹੈ ਅਤੇ ਉਹ ਲਗਭਗ ਇੱਕ ਦਹਾਕੇ ਤੋਂ ਯੂਕੇ ਗੱਤਕਾ ਫੈਡਰੇਸ਼ਨ ਦੀ ਅਗਵਾਈ ਕਰਦੇ ਹੋਏ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਗਾਤਾਰ ਕੌਮੀ ਪੱਧਰੀ ਗੱਤਕਾ ਚੈਂਪੀਅਨਸ਼ਿਪਾਂ ਦਾ ਆਯੋਜਨ ਕਰਵਾ ਰਹੇ ਹਨ। ਉਹ ਬਰਤਾਨੀਆ ਵਿੱਚ ਗੱਤਕਾ ਖੇਡ ਸਮੇਤ ਹੋਰ ਖੇਡਾਂ ਨੂੰ ਵੀ ਪ੍ਰਫੁੱਲਤ ਕਰ ਰਹੇ ਹਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!