ਸੇਵਾ ਮੁਕਤ ਜਿਲਾ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਅਤੇ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਕਰਮਚਾਰੀ ਲਹਿਰ ਦੇ ਬਾਬਾ ਬੋਹੜ ਰਣਬੀਰ ਸਿੰਘ ਢਿੱਲੋਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ — ਕਿਸ਼ਨ ਚੰਦਰ ਮਹਾਜਨ
ਸੇਵਾ ਮੁਕਤ ਜਿਲਾ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਅਤੇ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਕਰਮਚਾਰੀ ਲਹਿਰ ਦੇ ਬਾਬਾ ਬੋਹੜ ਰਣਬੀਰ ਸਿੰਘ ਢਿੱਲੋਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ — ਕਿਸ਼ਨ ਚੰਦਰ ਮਹਾਜਨ
ਅੱਜ ਸੇਵਾ ਮੁਕਤ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਆਗੂਆਂ ਗੁਰਬਖਸ਼ ਸਿੰਘ ਸਿੱਧੂ,ਬਲਵਿੰਦਰ ਸਿੰਘ ਵਿਰਕ, ਜਗਤਾਰ ਸਿੰਘ ਧੂਰਕੋਟ, ਬਰਿੰਦਰ ਪਾਲ ਸਿੰਘ ਕੈਰੋਂ, ਭੁਪਿੰਦਰ ਸਿੰਘ ਸੱਚਰ ਸਾਰੇ ਸਾਬਕਾ ਪ੍ਰਧਾਨ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ, ਮੋਹਨ ਭੀਖੀ,ਗੁਰਚਰਨ ਸਿੰਘ ਸਿੱਧੂ,ਜਗਰਾਜ ਸਿੰਘ ਟੱਲੇਵਾਲ,ਕਿਸ਼ਨ ਚੰਦਰ ਮਹਾਜ਼ਨ ਸਾਬਕਾ ਜਨਰਲ ਸਕੱਤਰਾਂ ਸਮੇਤ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਬਾਸੀ ਅਤੇ ਉਹਨਾਂ ਦੀ ਸਮੂੱਚੀ ਟੀਮ ਵੱਲੋਂ ਕਰਮਚਾਰੀ ਲਹਿਰ ਦੇ ਬਾਬਾ ਬੋਹੜ ਸਾਥੀ ਰਣਬੀਰ ਸਿੰਘ ਢਿੱਲੋਂ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਸਾਥੀ ਰਣਬੀਰ ਸਿੰਘ ਢਿੱਲੋਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਆਗੂਆਂ ਨੇ ਕਿਹਾ ਕਿ ਸਾਥੀ ਰਣਬੀਰ ਸਿੰਘ ਢਿੱਲੋਂ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਲਈ ਕੀਤੇ ਗਏ ਸੰਘਰਸ਼ਾਂ ਨੂੰ ਉਹ ਕਦੇ ਵੀ ਨਹੀਂ ਭੁੱਲਣਗੇ ਅਤੇ ਸਾਥੀ ਰਣਬੀਰ ਸਿੰਘ ਢਿੱਲੋਂ ਦੀ ਸੋਚ ਤੇ ਪਹਿਰਾ ਦੇ ਕਿ ਉਹਨਾਂ ਵੱਲੋਂ ਮੁਲਾਜ਼ਮ ਵਰਗ ਲਈ ਕੀਤੇ ਘੋਲਾਂ ਨੂੰ ਅੱਗੇ ਵਧਾਉਣਗੇ
*ਮੁਲਾਜਮ ਲਹਿਰ ਦੇ ਬਾਬਾ ਬੋਹੜ ਸਾਥੀ ਰਣਬੀਰ ਢਿੱਲੋਂ ਜੀ ਅੱਜ ਅਪਣੇ ਪ੍ਰਿਵਾਰ ਅਤੇ ਸਮੁੱਚੀ ਮੁਲਾਜ਼ਮ ਲਹਿਰ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ*ਉਹਨਾਂ ਦਾ ਅੰਤਿਮ ਸੰਸਕਾਰ ਕੱਲ੍ਹ ਮਿਤੀ:20 ਜੁਲਾਈ ਨੂੰ ਸਵੇਰੇ 11 ਵਜੇ ਨੇੜੇ ਪਿੰਡ ਬਲੌਂਗੀ ਸਮਸਾਨਘਾਟ ਮੋਹਾਲੀ ਵਿਖੇ ਕੀਤਾ ਜਾਵੇਗਾ ਪਹੁੰਚਣ ਵਾਲੇ ਸਾਥੀ ਸਮੇਂ ਸਿਰ ਪਹੁੰਚਣ ਜੀ।*
ਸਮੂਹ ਪਰਿਵਾਰ ਅਤੇ ਪ੍ਰਮੁੱਖ ਆਗੂ ਮੁੱਖ ਦਫਤਰ ਪ.ਸ.ਸ.ਫ.1680,22-ਚੰਡੀਗੜ੍ਹ* ਸਾਥੀ ਰਣਬੀਰ ਢਿਲੋਂ ਨੇ ਜ਼ਿੰਦਗੀ ਦਾ ਬਹੁਤਾ ਹਿੱਸਾ ਮੁਲਾਜ਼ਮ ਵਰਗ ਅਤੇ ਮਿਹਨਤਕਸ਼ ਜਮਾਤ ਦੇ ਹੱਕਾਂ ਦੀ ਰਾਖੀ ਲਈ ਖਰਚ ਕੀਤਾ। ਕਰੀਬ 60 ਵਰੇ ਮੁਲਾਜ਼ਮ ਘੋਲਾਂ ਵਿਚ ਉੱਨਾਂ ਦਾ ਸਿੱਕਾ ਚੱਲਦਾ ਰਿਹਾ। ਉੱਨਾਂ ਦੀ ਘਾਲਣਾ ਨੂੰ ਸਲਾਮ ਪੇਸ਼ ਕਰਦੇ ਹੋਏ ਜਿਲਾ ਫਰੀਦਕੋਟ ਵੱਲੋਂ ਉੱਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਉੱਨਾਂ ਦੇ ਜਾਣ ਨਾਲ ਇੱਕ ਜੁਗ ਦੀ ਸਮਾਪਤੀ ਹੋ ਗਈ ਹੈ।