ਪੰਜਾਬ

ਕੁਦਰਤ ਔਰਗੈਨਿਕ ਫਾਰਮ ਨੇ ਲੋਕਾਂ ਨੂੰ ਵੰਡੇ ਮੁਫਤ ਬੂਟੇ

ਕੁਦਰਤ ਔਰਗੈਨਿਕ ਫਾਰਮ ਨੇ ਲੋਕਾਂ ਨੂੰ ਮੁਫਤ ਵੰਡੇ ਬੂਟੇ

ਵਾਤਾਵਰਨ ਦੀ ਸੰਭਾਲ ਲਈ ਕੁਦਰਤ ਆਰਗੈਨਿਕ ਫਾਰਮ ਵੱਲੋਂ ਖਰੜ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਸ ਦੇ ਤਹਿਤ ਉਹਨਾਂ ਵੱਲੋਂ ਮੁਫਤ ਲੋਕਾਂ ਨੂੰ ਬੂਟੇ ਵੰਡੇ ਗਏ।

ਕੁਦਰਤ ਔਰਗੈਨਿਕ ਫਾਰਮ ਵੱਲੋਂ ਨੇੜੇ ਗੋਪਾਲ ਸਵੀਟ, ਵਿਖੇ ਬੂਟੇ ਵੰਡਣ ਦਾ ਆਯੋਜਨ ਕੀਤਾ ਕੀਤਾ ਗਿਆ ਜਿੱਥੇ ਕਿ  ਜਨਤਾ ਨੂੰ ਮੁਫਤ ਚ ਪੌਦੇ ਵੰਡੇ ਗਏ। ਤਾਂ ਕਿ ਲੋਕ ਜਿਆਦਾ ਤੋਂ ਜਿਆਦਾ ਰੁੱਖ ਲਗਾਉਣ ਅਤੇ ਵਾਤਾਵਰਨ ਨੂੰ ਸ਼ੁੱਧ ਬਣਾਇਆ ਜਾ ਸਕੇ।

ਬੂਟੇ ਵੰਡਣ ਦੇ ਮੌਕੇ ਤੇ ਧਰਮਿੰਦਰ ਲਾਡੀ ਅਤੇ ਗੁਦੀਪ ਸਿੰਘ ਸੈਣੀ ਸਮੇਤ ਹੋਰ ਮੈਂਬਰ , ਭਾਰਤ ਭੂਸ਼ਣ ਸ਼ਰਮਾ, ਗੁਰਚਰਨ ਸਿੰਘ, ਦੀਪਕ ਵਰਮਾ, ਮਲਕੀਤ ਸਿੰਘ ਲੱਕੀ, ਵਿਕਾਸ ਵਰਮਾ , ਕਰਮਜੀਤ ਕੌਰ , ਹਰਕਮਲ ਪ੍ਰੀਤ ਕੌਰ, ਅਮਨਪ੍ਰੀਤ ਕੌਰ, ਹਰਜੋਤ ਸਿੰਘ ਆਦਿ ਨੇ ਭਾਗ ਲਿਆ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!