ਪੰਜਾਬ

ਜਿਲ੍ਹਾ ਪ੍ਰਸ਼ਾਸ਼ਨ  ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਸਬੰਧਤ ਜੋਨ ਪੱਧਰੀ  ਨਾਟਕ ਮੁਕਾਬਲਿਆਂ ਵਿੱਚ ਜਿਲ੍ਹੇ ਦੇ ਨਾਲ ਸਬੰਧਤ 132 ਸਕੂਲਾਂ ਨੇ ਹਿੱਸਾ ਲਿਆ

 ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ  ਹਰਪ੍ਰੀਤ ਸਿੰਘ ਸੂਦਨ ਦੇ ਆਦੇਸ਼ਾਂ ਅਨੁਸਾਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਸਾਰੇ ਹੀ ਸੀਨੀਅਰ ਸੰਕੈਡਰੀ ਸਕੂਲਾਂ ਵੱਲੋਂ ਨਸ਼ਿਆ ਦੇ ਖਾਤਮੇ ਲਈ ਸਸਸਸ ਹਰੀਕੇ ਕਲਾਂ ਸ੍ਰੀ ਮੁਕਤਸਰ ਸਾਹਿਬ, ਸਸਸਸ (ਕੁੜੀਆਂ) ਸ੍ਰੀ ਮੁਕਤਸਰ ਸਾਹਿਬ,
ਸਸਸਸ (ਕੁੜੀਆਂ) ਗਿੱਦੜਬਾਹਾ, ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛੱਤੇਆਣਾ, ਸਸਸਸ ਸਸਸਸ (ਕੁੜੀਆਂ) ਮਲੋਟ, ਸਸਸ ਕਾਨਿਆਂਵਾਲੀ, ਸਸਸ ਚੱਕ ਸ਼ੇਰੇਵਾਲਾ, ਸਸਸਸ ਦੋਦਾ ਅਤੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਈਨਾਖੇੜਾ ਵਿਖੇ ਖੇਡੇ ਗਏ ਨਾਟਕਾਂ ਵਿੱਚ ਲੱਗਭੱਗ 132 ਸਕੂਲਾਂ ਦੇ ਲੱਗਭੱਗ 1500 ਵਿਦਿਆਰਥੀਆਂ ਨੇ ਸਿੱਧੇ ਤੋਰ ਤੇ ਹਿੱਸਾ ਲਿਆ ਅਤੇ 1600 ਤੋਂ ਜ਼ਿਆਦਾ ਦਰਸ਼ਕਾਂ ਦੇ ਰੂਪ ਵਿੱਚ ਭਾਵ ਅਸਿੱਧੇ ਰੂਪ ਵਿੱਚ  3100 ਪਰਿਵਾਰਾਂ ਨੇ ਇਨ੍ਹਾਂ ਨਾਟਕਾਂ ਵਿੱਚ ਆਪਣੀ ਹਾਜਰੀ ਲਗਵਾਈ।
 ਜੋਨ ਪੱਧਰੀ  ਨਾਟਕ
ਨਸ਼ਿਆ ਵਿਰੁੱਧ ਜਾਗਰੂਕਤਾ ਲਈ ਸਬੰਧਤ ਜੋਨ ਪੱਧਰੀ  ਨਾਟਕ ਮੁਕਾਬਲਿਆਂ ਵਿੱਚ ਜਿਲ੍ਹੇ ਦੇ ਨਾਲ ਸਬੰਧਤ 132 ਸਕੂਲਾਂ ਨੇ ਹਿੱਸਾ ਲਿਆ
ਡਾ. ਸੰਜੀਵ ਕੁਮਾਰ, ਪੀ.ਸੀ.ਐਸ. ਉਪ ਮੰਡਲ ਮੈਜਿਸਟਰੇਟ, ਮਲੋਟ  ਅਤੇ ਡਿਪਟੀ ਡੀਓ  ਕਪਿਲ ਸ਼ਰਮਾਂ  ਵੱਲੋਂ ਸਾਰੇ ਸਥਾਨਾਂ ਤੇ ਜਾਕੇ ਨਾਟਕ ਵਿੱਚ ਹਿੱਸਾ ਲੈਣ ਵਿਦਿਆਰਥੀਆਂ ਦੀ ਹੋਸਲਾ ਅਫਜਾਈ ਕੀਤੀ ਅਤੇ ਵਿਦਿਆਰਥੀਆਂ ਨੂੰ ਨਾਟਕ ਨਾਲ ਸਬੰਧਤ ਸਵਾਲ ਵੀ ਪੁੱਛੇ ਸਹੀ ਉਤੱਰ ਦੇਣ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦਿੱਤੀ ਗਈ ਅਤੇ ਭਾਗ ਲੈਣ ਵਾਲੀਆਂ ਸਾਰੀਆਂ ਨਾਟਕ ਟੀਮਾਂ ਨੂੰ ਪ੍ਰਸ਼ੰਸ਼ਾ ਪੱਤਰ ਵੀ ਵੰਡੇ ਉਨ੍ਹਾਂ ਦੱਸਿਆ ਕਿ ਜੋਨ ਪੱਧਰ ਤੇ ਜੇਤੂ ਸਕੂਲਾਂ ਦੇ ਤਹਿਸੀਲ ਪੱਧਰੀ ਮੁਕਾਬਲੇ ਜਿਲ੍ਹੇ ਵਿੱਚ ਵੱਖ ਵੱਖ ਸਥਾਨਾਂ ਮਿਮਿਟ ਮਲੋਟ, ਰੈਡ ਕਰਾਸ ਭਵਨ ਮੁਕਤਸਰ ਸਾਹਿਬ, ਜੇ ਐਨ ਵੀ ਡੀ ਏਵੀ ਸਕੂਲ ਗਿੱਦੜਬਾਹਾ ਵਿਖੇ   ਮਿਤੀ 01.08.2024 ਸਵੇਰੇ 9.00ਵਜੇ ਕਰਵਾਏ ਜਾਣਗੇ, ।
ਉਨ੍ਹਾਂ ਦੱਸਿਆ ਕਿ ਜੀਟੀਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਅਤੇ ਸੈਕਰਡ ਹਾਰਟ ਕਾਨਵੈਂਟ ਸਕੂਲ ਮਲੋਟ ਦੀਆਂ ਟੀਮਾਂ ਨੂੰ ਸਬ ਡਵੀਜ਼ਨ ਮਲੋਟ ਵਿੱਚ  ਡਾਇਰੈਕਟ ਐਂਟਰੀ ਮਿਲੀ ਹੈ,ਉਨ੍ਹਾਂ ਜੇਤੂ ਸਕੂਲਾਂ ਨੂੰ ਵਧਾਈਆਂ ਦਿੱਤੀਆਂ ਅਤੇ ਸੱਭ ਦਾ ਧੰਨਵਾਦ ਕੀਤਾ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!