ਪੰਜਾਬ

ਪੰਜਾਬ ਮੰਤਰੀ ਮੰਡਲ ਦੀ ਬੈਠਕ 14 ਨੂੰ ,ਕਰਮਚਾਰੀਆਂ ਨੂੰ ਲੈ ਕੇ ਇਹਨਾਂ ਫੈਸਲਿਆਂ ਤੇ ਲੱਗ ਸਕਦੀ ਮੋਹਰ

15 ਅਗਸਤ ਤੇ ਕੈਦੀਆਂ ਨੂੰ ਛੱਡਣ ਲਈ ਵੀ ਪ੍ਰਸਤਾਵ

 

ਚੰਡੀਗੜ੍ਹ, 12 ਅਗਸਤ:  ਪੰਜਾਬ ਮੰਤਰੀ ਮੰਡਲ ਦੀ 14 ਅਗਸਤ ਨੂੰ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਕਈ ਵੱਡੇ ਫੈਸਲਿਆਂ ਤੇ ਮੋਹਰ ਲੱਗ ਸਕਦੀ ਹੈ । ਮੰਤਰੀ ਮੰਡਲ ਦੀ ਬੈਠਕ ਚ ਕਰਮਚਾਰੀਆਂ ਨੂੰ ਲੈ ਕੇ ਵੱਡੇ ਫੈਸਲਿਆਂ ਤੇ ਮੋਹਰ ਲੱਗ ਸਕਦੀ ਹੈ

ਸੂਤਰਾਂ ਅਨੁਸਾਰ ਮੰਤਰੀ ਮੰਡਲ ਦੀ ਬੈਠਕ ਚ ਮਿਤੀ 01.01.2016 ਤੋਂ ਮਿਤੀ 30.06.2021 ਤੱਕ ਦੇ ਰੀਵਾਈਜਡ ਪਅੇ /ਪੇਨਸ਼ਨ, ਲੀਵ ਇਨਕੈਸ਼ਮਟ ਅਤੇ ਮਿਤੀ 1.7.2021 ਤ 31.3.2024 ਤੱਕ ਦੇ ਡੀ.ਏ./ਡੀ.ਆਰ.ਦੇ ਏਰੀਅਰ ਸਬੰਧੀ ਪ੍ਰਸਤਾਵ ਆ ਰਿਹਾ ਹੈ । ਇਸ ਤੋਂ ਇਲਾਵਾ ਮੰਤਰੀ ਮੰਡਲ ਦੀ ਬੈਠਕ ਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਦੇ ਮੱਦੇਨਜਰ ਲੈਣ ਪੰਜਾਬ ਰਾਜ ਵਿਚ ਮਿਤੀ 01.01.2006 ਤੋਂ ਮਿਤੀ 30.11.2011 ਤੱਕ ਰਟਾਇਰ ਹਏੋ ਕਰਮਚਾਰੀਆਂ  ਦੀ 25 ਸਾਲ ਦੀ Qualifying service ਮੰਨਦੇ ਹੋਏ full ਪੈਨਸ਼ਨ ਦੇਣ ਸਬੰਧੀ ਵੀ ਪ੍ਰਸਤਾਵ ਆ ਰਿਹਾ ਹੈ ।

ਸੂਤਰਾਂ ਅਨੁਸਾਰ ਮੰਤਰੀ ਮੰਡਲ ਦੀ ਬੈਠਕ ਚ State Youth Services Policy 2024 ਦੀ ਪ੍ਰਵਾਨਗੀ ਲਈ ਪ੍ਰਸਤਾਵ ਆ ਰਿਹਾ ਹੈ ਖੇਡ ਵਿਭਾਗ ਦੇ ਰੈਗੂਲਰ ਕਾਡਰ ਦੇ ਸੇਵਾ ਨਿਯਮ ਚ ਸੋਧ, Outstanding Sports Persons ਅਤੇ Sports ਮੈਡੀਕਲ Cadre ਦੇ ਨਵੇਂ ਸੇਵਾ ਨਿਯਮ ਬਣਾਉਣ ਸਬੰਧੀ ਪ੍ਰਸਤਾਵ ਪੇਸ਼ ਹੋ ਰਿਹਾ ਹੈ ।

ਫਸਲ ਦੇ ਖਰਾਬੇ ਦੇ ਲਈ ਸਟੇਟ ਬਜਟ ਵਿਚ ਰਾਹਤ ਜਾਰੀ ਕਰਨ ਲਈ ਰਾਜ ਕਾਰਜਕਾਰੀ ਕਮੇਟੀ ਨੰ ਸਮਰੱਥ ਅਥਾਰਟੀ ਬਣਾਉਣ ਸਬੰਧੀ ਪ੍ਰਸਤਾਵ ਵੀ ਰਿਹਾ ਹੈ ।

ਪੰਜਾਬ ਐਜੂਕੇਸ਼ਨਲ (ਟੀਿਚੰਗ ਕਾਡਰ) ਗਰੱਪੁ ‘ਸੀ’ ਸਰਿਵਸ ਰੂਲਜ਼, 2018 ਅਤੇ ਪੰਜਾਬ ਐਜੂਕੇਸ਼ਨਲ (ਟੀਿਚੰਗ ਕਾਡਰ) ਬਾਰਡਰ ਏਰੀਆ ਗਰੱਪੁ ‘ਸੀ’ ਸਰਿਵਸ ਰੂਲਜ਼, 2018 ਵਿਚ ਪਸਤਾਿਵਤ ਸੋਧ ਸਬੰਧੀ ਵੀ ਪ੍ਰਸਤਾਵ ਤੇ ਚਰਚਾ ਹੋਵੇਗੀ । ਇਸ ਤੋਂ ਇਲਾਵਾ ਜਲ ਸਰਤੋ ਵਿਭਾਗ ਵਿਚ ਤਹਿਸੀਲਦਾਰ ਦੀਆਂ ਤਿੰਨ ਅਸਾਮੀਆਂ ਦੀ ਰਚਨਾ ਦਾ ਪ੍ਰਸਤਾਵ ਵੀ ਆ ਰਿਹਾ ਹੈ । 15 ਅਗਸਤ ਤੇ ਕੈਦੀਆਂ ਨੂੰ ਛੱਡਣ ਲਈ ਵੀ ਪ੍ਰਸਤਾਵ ਪੇਸ਼ ਹੋ ਰਿਹਾ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!