ਪੰਜਾਬ
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਜੇਲ ਸੁਪਰਡੈਂਟ ਕਰਨਾਲ ਨੇ ਨੋਦੀਪ ਕੌਰ ਨਾਲ ਮੁਲਾਕਾਤ ਦੀ ਨਾ ਦਿੱਤੀ ਇਜਾਜ਼ਤ
ਚੰਡੀਗੜ, 15 ਫਰਵਰੀ: ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਜੇਲ ਸੁਪਰਡੈਂਟ ਕਰਨਾਲ ਨੇ ਕਿਰਤੀ ਕਾਰਕੁਨ ਨੋਦੀਪ ਕੌਰ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਸਬੰਧੀ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਕਰਨਾਲ ਜੇਲ ਦੇ ਸੁਪਰਡੈਂਟ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫਤਰ ਵਿਖੇ ਫੋਨ ਕਰਕੇ ਕਿਹਾ ਕਿ ਸ੍ਰੀਮਤੀ ਗੁਲਾਟੀ ਨੂੰ ਨੋਦੀਪ ਕੌਰ ਨਾਲ ਮੁਲਾਕਾਤ ਕਰਨ ਲਈ ਪਹਿਲਾਂ ਹਰਿਆਣਾ ਸਰਕਾਰ ਤੋਂ ਪ੍ਰਵਾਨਗੀ ਲੈਣੀ ਹੋਵੇਗੀ