ਪੰਜਾਬ

ਪੰਜਾਬ ਵਿਧਾਨ ਸਭਾ ਦੇ ਇਜਲਾਜ਼ ਦੌਰਾਨ ਮੁਲਾਜ਼ਮਾਂ ਨੇ ਸ਼ੁਰੂ ਕੀਤੀ ਭੁੱਖ ਹੜਤਾਲ

ਸੈਕਟਰ 17 ਵਿਖੇ ਭਰਵੀਂ ਰੈਲੀ ਨਾਲ ਸੁਰੂ ਹੋਈ ਭੁੱਖ ਹੜਤਾਲ

ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਵੱਲੋਂ ਅੱਖੋਂ ਪਰੋਖੇ ਕੀਤੇ ਮੁਲਾਜ਼ਮਾਂ ਨੇ ਅੱਜ ਪੰਜਾਬ—ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਤੇ ਸੈਕਟਰ 17 ਚੰਡੀਗੜ੍ਹ ਦੇ ਡਾਇਰੈਕਟੋਰੇਟ ਦੇ ਸਮੂਹ ਦਫਤਰਾਂ ਦੇ ਕਰਮਚਾਰੀਆਂ ਵੱਲੋ ਭਰਵੀਂ ਰੈਲੀ ਕਰਦਿਆਂ ਸਵੇਰ ਤੋਂ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਜਿਸ ਵਿੱਚ ਮੁਲਾਜ਼ਮਾਂ ਦੀ ਸਿਰਮੌਰ ਜੱਥੇਬੰਦੀ ਪੰਜਾਬ ਸਟੇਟ ਮਨਿਸਟੀਰੀਲ ਸਰਵਿਸਜ਼ ਯੂਨੀਅਨ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ. ਦੇ ਸਮੂਹ ਮੁਲਾਜ਼ਮ ਆਗੂਆਂ ਵੱਲੋੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਭੁਖ ਹੜਤਾਲ ਤੇ ਬੈਠੇ ਕਰਮਚਾਰੀਆਂ ਦਾ ਹੌਸਲਾ ਅਫਜ਼ਾਈ ਕਰਨ ਲਈ ਚੰਡੀਗੜ੍ਹ ਅਤੇ ਮੁਹਾਲੀ ਸਥਿਤ ਪੰਜਾਬ ਸਰਕਾਰ ਦੇ ਦਫਤਰ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਯਾਦ ਰਹੇ ਕਿ ਪੰਜਾਬ ਸਰਕਾਰ ਵੱਲੋ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਪੈਂਡਿੰਗ ਪਈਆਂ ਮੰਗਾਂ, ਜਿਨ੍ਹਾਂ ਸਬੰਧੀ ਸਮੇਂ ਸਮੇਂ ਤੇ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਸੀ, ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਇਨ੍ਹਾਂ ਮੁੱਖ ਮੰਗਾਂ ਵਿੱਚ 6ਵੇ ਤਨਖਾਹ ਕਮਿਸ਼ਨ ਦੀ ਰਿਪੋਰਟ ਪੇਸ਼ ਕਰਕੇ ਲਾਗੂ ਕਰਨਾ, ਸਾਲ 2019 ਤੋਂ 25% ਡੀ.ਏ ਦੀ ਕਿਸ਼ਤਾਂ ਰਲੀਜ ਕਰਨਾਂ, ਪਿਛਲੇ ਦਿੱਤੇ ਡੀ.ਏ ਦੇ ਏਰੀਅਰ ਦਾ ਭੁਗਤਾਨ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਕੱਚੇ ਮੁਲਾਜਮ ਪੱਕੇ ਕਰਨਾਂ, 200/— ਰੁਪਏ ਦਾ ਵਿਕਾਸ ਟੈਕਸ ਬੰਦ ਕਰਨਾ, ਦਰਜਾ—4 ਕਰਮਚਾਰੀਆਂ ਦੀ ਪੱਕੀ ਭਰਤੀ ਕਰਨਾ, ਨਵੇਂ ਕਰਮਚਾਰੀਆਂ ਦਾ ਪਰਖਕਾਲ ਦਾ ਸਮਾਂ ਘੱਟ ਕਰਨਾ ਅਤੇ ਇਸ ਦੌਰਾਨ ਕੀਤੀ ਸੇਵਾ ਦਾ ਪੂਰਨ ਲਾਭ ਦੇਣਾ, ਵਿਭਾਗਾਂ ਵਿੱਚ ਰੀਸਟਰਕਚਰਿੰਗ ਦੇ ਨਾਮ ਤੇ ਪੋਸਟਾਂ ਖਤਮ ਕਰਨਾ, ਕੈਸ਼ਲੈੱਸ ਹੈਲਥ ਸਕੀਮ ਜਾਰੀ ਕਰਨਾ ਆਦਿ ਸ਼ਾਮਿਲ ਹਨ ਜਿਨ੍ਹਾਂ ਨੂੰ ਸਰਕਾਰ ਵੱਲੋਂ ਨਾ ਮੰਨੇ ਜਾਣ ਕਰਕੇ ਮੁਲਾਜ਼ਮ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਦੇ ਰਾਹ ਦੇ ਤੁਰੇ ਹੋਏ ਹਨ। ਇਨ੍ਹਾਂ ਹੱਕੀ ਮੰਗਾ ਨੂੰ ਨਾ ਮੰਨਣ ਕਰਕੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ 10 ਦਿਨ ਦੀ ਭੁਖ ਹੜਤਾਲ ਕੀਤੀ ਜਾਵੇਗੀ।ਇਸ ਭੁੱਖ ਹੜਤਾਲ ਦੀ ਲੜੀ ਦੇ ਪਹਿਲੇ ਦਿਨ ਅੱਜ ਸ੍ਰੀ ਰੰਜੀਵ ਕੁਮਾਰ ਸ਼ਰਮਾਂ, ਸੈਮੂਅਲ ਮਸੀਲ, ਨਵਨੀਤ ਕਪੂਰ, ਜਸਵਿੰਦਰ ਸਿੰਘ, ਦਰਸ਼ਨ ਸਿੰਘ, ਪਵਨ ਕੁਮਾਰ ਕੁਲਦੀਪ ਸਿੰਘ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਆਦਿ ਭੁਖ ਹੜਤਾਲ ਤੇ ਬੈਠੇ। ਰੰਜੀਵ ਸ਼ਰਮਾ, ਕਨਵੀਨਰ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਨੇ ਸਬੋਧਨ ਕਰਦੇ ਹੋਏ ਸਰਕਾਰ ਨੂੰ ਸਪਸ਼ਟ ਸ਼ਬਦਾ ਵਿਚ ਕਿਹਾ ਕਿ ਜੇ ਸਰਕਾਰ ਨੇ ਮੁਲਾਜਮਾਂ ਦੀਆਂ ਮੰਗਾਂ ਨਾ ਮੰਨੀਆਂ ਤਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਓਧਰ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਮਿਤੀ 01.03.2021 ਨੂੰ ਇੱਕ ਪੱਤਰ ਜਾਰੀ ਕਰਦਿਆਂ ਪੰਜਾਬ ਸਰਕਾਰ ਵਿੱਚ ਕੇਂਦਰੀ ਕਰਮਚਾਰੀਆਂ ਨੂੰ ਐਨ.ਪੀ.ਐਸ. ਸਕੀਮ ਤਹਿਤ 14# ਵਿੱਚੋਂ 10# ਨੂੰ ਛੱਡ ਬਾਕੀ 4# ਤੇ ਟੈਕਸ ਲਈ ਛੋਟ ਦੇਣ ਦੇ ਹੁਕਮ ਜਾਰੀ ਕੀਤੇ ਹਨ ਜਦਕਿ ਪੰਜਾਬ ਸਰਕਾਰ ਦੇ ਐਨ.ਪੀ.ਐਸ. ਸਕੀਮ ਤਹਿਤ ਆਉਂਦੇ ਮੁਲਾਜ਼ਮਾਂ ਤੋਂ 4# ਦੇ ਸ਼ੇਅਰ ਤੇ ਆਮਦਨ ਕਰ ਪਿਛਲੀ ਮਿਤੀ ਤੋਂ ਵਸੂਲ ਕੀਤਾ ਜਾਵੇਗਾ। ਇਹ ਪੱਤਰ ਜਾਰੀ ਹੋਣ ਤੋਂ ਬਾਅਦ ਸਰਕਾਰ ਬਹੁਤ ਹੀ ਹਾਸੋਹੀਣੀ ਸਥਿਤੀ ਵਿੱਚ ਹੈ ਕਿਉ਼ਕਿ ਕੇਂਦਰੀ ਕਰਮਚਾਰੀਆਂ ਨੂੰ ਇਸ ਪੱਤਰ ਅਨੁਸਾਰ ਆਮਦਨ ਕਰ ਤੋਂ ਛੋਟ ਦਿੱਤੀ ਗਈ ਹੈ ਜਦਕਿ ਪੰਜਾਬ ਸਰਕਾਰ ਦੇ ਕਰਮਚਾਰੀ 4# ਸੇ਼ਅਰ ਤੇ ਆਮਦਨ ਕਰ ਪਿਛਲੀ ਮਿਤੀ ਤੋਂ ਦੇਣਗੇ। ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦਾ ਇੱਕ ਵਫਦ ਸ਼੍ਰੀ ਸੁਸ਼ੀਲ ਕੁਮਾਰ ਦੀ ਨੁਮਾਂਇੰਦਗੀ ਵਿੱਚ ਪ੍ਰਮੁੱਖ ਸਕੱਤਰ, ਵਿੱਤ ਨੂੰ ਮਿਲਣ ਗਿਆ ਪ੍ਰੰਤੂ ਬਜਟ ਸੈਸ਼ਨ ਕਰਕੇ ਉਨ੍ਹਾ ਵੱਲੋਂ ਇਸ ਵਫਦ ਨੂੰ ਕਲ ਨੂੰ ਮੀਟਿੰਗ ਲਈ ਸਮਾਂ ਦਿੱਤਾ ਹੈ। ਸ਼੍ਰੀ ਸੈਮੂਅਲ ਮਸੀਹ, ਪ੍ਰਧਾਨ ਪੀ.ਐਸ.ਐਮ.ਐਸ.ਯੂ ਸਹਿਕਾਰਤਾ ਵਿਭਾਗ ਨੇ ਸੰਬੋਧਤ ਕਰਦੇ ਹੋਏ ਮੁਲਾਜਮਾਂ ਨੂੰ ਏਕਤਾ ਦਾ ਸਬੂਤ ਦੇ ਕੇ ਸਰਕਾਰ ਨੂੰ ਮੰਗਾ ਮਨਣ ਲਈ ਮਜਬੂਰ ਕਰਨ ਤੇ ਜੋਰ ਦਿੱਤਾ। ਸ੍ਰ਼ੀ ਸੁਖਵਿੰਦਰ, ਪੀ.ਐਸ.ਐਮ.ਐਸ.ਯੂ ਚੰਡੀਗੜ੍ਹ ਦੇ ਪ੍ਰਵਾਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਹੁਣ ਜੇਕਰ ਸਰਕਾਰ ਨੇ ਮੰਗਾਂ ਨਾ ਮਨੀਆਂ ਤਾ ਸਰਕਾਰ ਦੇ ਨਾਲ ਕਿਸਾਨਾ ਦੀ ਤਰ੍ਹਾਂ ਆਰ—ਪਾਰ ਦੀ ਲੜਾਈ ਲੜੀ ਜਾਵੇਗੀ। ਉਨ੍ਹਾਂ ਕਿਹਾ ਸਰਕਾਰ ਦੇ ਐਮ.ਐਲ.ਏ/ਐਮ.ਪੀ. 7—7 ਪੈਨਸ਼ਨਾਂ ਲੈ ਰਹੇ ਹਨ ਜਦੋ ਕਿ ਕਰਮਚਾਰੀਆਂ ਦੀਆਂ ਮੰਗਾ ਜਾਣ ਬੁਝ ਦੇ ਲਮਕਾਈਆਂ ਜਾ ਰਹੀਆਂ ਹਨ। ਰੋਸ ਮੁਜਾਹਰੇ ਨੂੰ ਸੰਬੋਧਨ ਕਰਦੇ ਹੋਏ ਪੀ.ਐਸ.ਐਮ. ਐਸ.ਯੂ. ਦੇ ਸੂਬਾ ਜਨਰਲ ਸਕੱਤਰ ਮਨਦੀਪ ਸਿੰਘ ਸਿੱਧੂ, ਸ੍ਰ਼ੀ ਸੁਖਵਿੰਦਰ ਸਿੰਘ ਜਿਲ੍ਹਾ ਪ੍ਰਧਾਨ, ਸ੍ਰ਼ੀ ਸੁਖਚੈਨ ਸਿੰਘ ਜਿਲ੍ਹਾ ਜਨਰਲ ਸਕੱਤਰ ਨੇ ਭੁਖ ਹੜਤਾਲ ਦੇ ਬੈਠੇ ਕਰਮਚਾਰੀ ਸਾਥੀਆਂ ਦੀ ਜੁਸ ਪਿਲਾ ਕੇ ਹੜਤਾਲ ਸਮਾਪਤ ਕਰਵਾਈ। ਹੁਣ ਕਲ ਭਾਵ 3 ਫਰਵਰੀ ਨੂੰ 10 ਹੋਰ ਮੁਲਾਜ਼ਮ ਇਸ ਲੜੀਵਾਰ ਭੁੱਖ ਹੜਤਾਲ ਵਿੱਚ ਭਾਗ ਲੈਣਗੇ। ਇਸ ਮੌਕੇ ਤੇ ਜਸਮਿੰਦਰ ਸਿੰਘ, ਰਾਬਰਟ ਮਸੀਹ, ਅਮਰਜੀਤ ਸਿੰਘ, ਜਸਵਿੰਦਰ ਸਿੰਘ ਕਾਈਨੋਰ, ਪਵਨ ਕੁਮਾਰ, ਦਰਸ਼ਨ ਸਿੰਘ ਕੁਲਦੀਪ ਸਿੰਘ, ਸ੍ਰ਼ੀਮਤੀ ਬਲਵਿੰਦਰ ਕੌਰ, ਕੁਲਦੀਪ ਕੌਰ, ਕੁਲਵਿੰਦਰ ਸਿੰਘ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!