10 ਮਹਿਲਾਵਾਂ ਨੇ ਚੁੱਕਿਆ ਪੰਜਾਬ ਨੂੰ ਟੀਬੀ ਮੁਕਤ ਕਰਨ ਦਾ ਬੀੜਾ
ਚੰਡੀਗੜ੍ਹ, 7 ਮਾਰਚ
ਮਹਿਲਾਵਾਂ ਨੇ ਹਰ ਖੇਤਰ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੀਆਂ ਹਨ। ਹੁਣ ਕੋਈ ਅਜਿਹਾ ਖੇਤਰ ਨਹੀਂ ਰਹਿ ਗਿਆ, ਜਿਥੇ ਮਹਿਲਾਵਾਂ ਦੀ ਭਾਗੀਦਾਰੀ ਨਹੀਂ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਕੁਝ ਮਹਿਲਾਵਾਂ ਅਜਿਹੀਆਂ ਹਨ, ਜਿਨ੍ਹਾਂ ਨੇ ਪੰਜਾਬ ਵਿੱਚ ਟੀਬੀ ਨਾਮ ਦੀ ਬਿਮਾਰੀ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਸਟੇਟ ਹੈਡਕੁਆਟਰ ਤੇ ਟੀਬੀ ਬਰਾਂਚ ਵਿੱਚ ਮਹਿਲਾਵਾਂ ਦਾ ਕਬਜਾ ਹੈ। ਇਥੇ 10 ਮਹਿਲਾਵਾਂ ਕੰਮ ਕਰਦੀਆਂ ਹਨ ਅਤੇ ਭਾਰਤ ਸਰਕਾਰ ਵੱਲੋਂ ਪੰਜਾਬ ਨੂੰ 2025 ਤੱਕ ਟੀਬੀ ਮੁਕਤ ਕਰਨ ਦੇ ਟਿੱਚੇ ਨੂੰ ਪੂਰਾ ਕਰਨ ਲਈ ਇਨ੍ਹਾਂ ਮਹਿਲਾਵਾਂ ਵੱਲੋਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਸਟੇਟ ਟੀਬੀ ਅਫ਼ਸਰ ਅਤੇ ਸਟੇਟ ਲੈਪਰੋਸੀ ਅਫਸਰ ਡਾ. ਜਸਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਿੱਚ ਸਾਰੀਆਂ ਮਹਿਲਾਵਾਂ ਦੀ ਆਪਸੀ ਤਾਲਮੇਲ ਦੇ ਸਦਕਾ ਟੀਬੀ ਮੁਕਤ ਦੇ ਟਿੱਚੇ ਨੂੰ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਰਾਂਚ ਵਿੱਚ ਸਟੇਟ ਡਬਲਿਉ.ਐਚ.ਓ. ਕੰਸਲਟੈਂਟ ਡਾ. ਪੂਜਾ ਕਪੂਰ, ਸਟੇਟ ਕੋਮੋਰਬਿਡਿਟੀ ਨੋਡਲ ਅਫ਼ਸਰ ਡਾ. ਕਿਰਨ ਛਾਬੜਾ, ਸਟੇਟ ਮੈਡੀਕਲ ਅਫ਼ਸਰ-ਐਨਟੀਸੀਪੀ ਡਾ. ਹੰਸਪ੍ਰੀਤ ਸੇਖੋਂ, ਸਟੇਟ ਲੈਪਰੋਸੀ ਕੰਸਲਟੈਂਟ ਡਾ. ਸ਼ੀਨਮ ਅਗਰਵਾਲ, ਸੀਨੀਅਰ ਫਾਰਮੇਸੀ ਅਫ਼ਸਰ ਸ਼੍ਰੀਮਤੀ ਗੀਤਾ ਮਲਹੋਤਰਾ, ਸੀਨੀਅਰ ਫਾਰਮੇਸੀ ਅਫਸਰ ਸ਼੍ਰੀਮਤੀ ਮੀਨੂੰ ਰਾਨੀ, ਫਾਰਮੇਸੀ ਅਫ਼ਸਰ ਪ੍ਰਭਜੋਤ ਕੌਰ, ਸਟੇਟ ਅਕਾਉਂਟ ਅਫਸਰ ਸ਼੍ਰੀਮਤੀ ਲਤਿਕਾ ਮਹਾਜਨ, ਸਟੇਟ ਡਾਟਾ ਐਂਟਰੀ ਆਪਰੇਟਰ ਸ਼੍ਰੀਮਤੀ ਰੁਕਮਨੀ ਅਤੇ ਸਟੇਟ ਐਡਮਿਨੀਸਟ੍ਰੇਟਿਵ ਅਸੀਸਟੈਂਟ ਸ਼੍ਰੀਮਤੀ ਨਵਪ੍ਰੀਤ ਸ਼ਰਮਾ ਸ਼ਾਮਿਲ ਹਨ।
ਸਟੇਟ ਮੈਡੀਕਲ ਅਫ਼ਸਰ ਡਾ. ਹੰਸਪ੍ਰੀਤ ਸੇਖੋਂ ਨੇ ਦੱਸਿਆ ਕਿ ਮਹਿਲਾਵਾਂ ਨੂੰ ਧੀ, ਪਤਨੀ, ਮਾਂ ਦੀ ਭੂਮਿਕਾ ਨਿਭਾਉਂਦੇ ਹੋਏ ਘਰਾਂ ਦੇ ਸਾਰੇ ਕੰਮਾਂ ਨੂੰ ਸੰਭਾਲਦਿਆਂ ਹਨ। ਉਥੇ ਹੁਣ ਦਫ਼ਤਰਾਂ ਤੇ ਕਿੱਤੇ ਦੇ ਖੇਤਰਾਂ ਦੇ ਕੰਮਾਂ ਨੂੰ ਵੀ ਸ਼ੰਭਾਲ ਰਹੀਆਂ ਹਨ। ਇਸ ਵਿੱਚ ਸ਼ਰੀਰਕ ਤੇ ਮਾਨਸਿਕ ਤਣਾਅ ਹੋਣ ਦੇ ਬਾਵਜੂਦ ਉਹ ਮਜਬੂਤੀ ਨਾਲ ਚੰਗੀਆਈਆਂ ਤੇ ਬੁਰਾਈਆਂ ਨਾਲ ਲੜਦੇ ਹੋਏ ਸਮਾਜ ਦੀ ਤਰੱਕੀ ਦੀ ਹਿੱਸਾ ਬਣ ਰਹੀਆਂ ਹਨ। ਸਾਨੂੰ ਮਾਣ ਹੈ ਕਿ ਅਸੀਂ ਸਭ ਨੇ ਮਿਲ ਕੇ ਪੰਜਾਬ ਨੂੰ ਟੀਬੀ ਮੁਕਤ ਕਰਨ ਦਾ ਸੁਪਨਾ ਸਿਰਜਿਆ ਹੋਇਆ ਹੈ। ਇਸ ਨੂੰ ਹਰ ਹਾਲ ਵਿੱਚ ਪੂਰਾ ਕਰਕੇ ਰਹਿਣਗੀਆਂ।