ਬਜਟ ਤੇ ਬਹਿਸ : ਮਦਨ ਲਾਲ ਠੇਕੇਦਾਰ ਨੇ ਅਪਣੇ ਹਿੱਸੇ ਦਾ ਮੰਗਿਆ ਪਾਣੀ
ਪੰਜਾਬ ਵਿਧਾਨ ਸਭਾ ਵਿੱਚ ਬਜਟ ਤੇ ਬੋਲਦਿਆਂ ਵਿਧਾਇਕ ਮਦਨ ਲਾਲ ਠੇਕੇਦਾਰ ਨੇ ਕਿਹਾ ਏਥੇ ਗੱਲਾਂ ਕਾਫ਼ੀ ਹੋਈਆਂ ਪਿਛਲੇ 4 ਸਾਲ ਵਿੱਚ ਪਿੰਡਾਂ ਦਾ ਵਿਕਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਣੀ ਲਈ 300 ਕਰੋੜ ਰੁਪਏ ਸਰਕਾਰ ਨੇ ਦਿੱਤੇ ਹਨ। ਵਿੱਤ ਮੰਤਰੀ ਨੇ ਪਹਿਲਾਂ ਅਕਾਲੀ ਸਰਕਾਰ ਵਿੱਚ ਬਜਟ ਕੀਤਾ ਸੀ । ਇਸ ਵਾਰ ਕਾਂਗਰਸ ਵਿੱਚ ਬਜਟ ਪੇਸ਼ ਕੀਤਾ ਹੈ ।ਸਰਕਾਰ ਨੇ ਸਾਰੇ ਵਾਅਦੇ ਪੂਰੇ ਕੀਤੀ ਹਨ। ਠੇਕੇਦਾਰ ਨੇ ਸੀਵਰੇਜ ਟ੍ਰੀਟਮੈਂਟ ਪਲਾਂਟ ਜਲਦੀ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਸੜਕਾਂ ਸਭ ਤੋਂ ਵਧੀਆ ਬਣੀਆਂ ਹਨ।ਜੋ ਅੱਜ ਤੱਕ ਬਣੀਆਂ। ਅੱਜ ਪਿੰਡਾਂ ਦਾ ਵਿਕਾਸ ਸ਼ਹਿਰਾਂ ਨਾਲੋਂ ਵਧਿਆ ਹੈ।ਅੱਜ ਸ਼ਹਿਰਾਂ ਦੀ ਹਾਲਤ ਮਾਰੀ ਹੈ। ਅੱਜ ਲੋਕ ਪਿੰਡਾਂ ਵਿੱਚ ਰਹਿਣਾ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਸਭ ਤੋਂ ਘੱਟ ਪਾਣੀ ਪਟਿਆਲਾ ਨੂੰ ਮਿਲਿਆ ਹੈ। ਜਿਹੜਾ ਭਾਖੜਾ ਤੋਂ ਘੱਗਰ ਜਾ ਰਿਹਾ ਵਿਚੋਂ ਸਾਨੂੰ ਪਾਣੀ ਮਿਲ ਸਕਦਾ ਹੈ । ਸਾਡਾ ਹਰਿਆਣਾ ਨਾਲ਼ ਬਾਰਡਰ ਲਗਦਾ ਹੈ। ਅੱਜ ਛੱਪੜਾਂ ਦੀ ਬੜੀ ਮੁਸ਼ਕਲ ਹੈ । ਜਦੋ ਤੱਕ ਛੱਪੜਾਂ ਦੀ ਸਫ਼ਾਈ ਨਹੀਂ ਹੁੰਦੀ। ਮੁਸ਼ਕਲ ਪੇਸ਼ ਆ ਰਹੀ ਹੈ । ਜਿਸ ਕਾਰਨ ਸੜਕਾਂ ਟੁੱਟ ਜਾਂਦੀਆਂ ਹਨ। ਇਸ ਲਈ ਛੱਪੜਾਂ ਨੂੰ ਡੂੰਘਾ ਕੀਤਾ ਜਾਵੇ। ਅੰਮ੍ਰਿਤਸਰ ਤੋਂ ਕਲਕੱਤਾ ਕਾਰੀਡੋਰ ਲਈ 400 ਕਰੋੜ ਦੀ ਜਮੀਨ ਲਈ ਹੈ। ਉਨ੍ਹਾਂ ਕਿਹਾ 90 ਕਰੋੜ ਨਾਲ਼ ਯੂਨੀਵਰਸਿਟੀ ਨਹੀਂ ਚੱਲਣੀ ਹੈ। ਚਾਹੇ 100 ਕਰੋੜ ਹੋਰ ਰੱਖ ਲਓ। ਇਸ ਯੂਨੀਵਰਸਿਟੀ ਵਿੱਚ ਗ਼ਲਤ ਭਰਤੀ ਹੋਈ ਹੈ। ਉਸਦੀ ਜਾਂਚ ਕੀਤੀ ਜਾਵੇ। ਅਕਾਲੀ ਦਲ 2500 ਗ਼ਲਤ ਬੰਦਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਤੋਂ ਭਾਰ ਘਟਾਇਆ ਜਾਵੇ।ਮੁਲਾਜ਼ਮਾਂ ਨੂੰ ਹੋਰ ਕਿਤੇ ਤਬਦੀਲ ਕੀਤਾ ਜਾਵੇ।