ਪੰਜਾਬ

ਸਕੂਲ ਸਿੱਖਿਆ ਵਿਭਾਗ ਵੱਲੋਂ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ 2.60 ਕਰੋੜ ਦੇ ਫੰਡ ਜਾਰੀ

ਚੰਡੀਗੜ੍ਹ, 15 ਮਾਰਚ:
        ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਸੂਬੇ ਦੇ 14 ਜ਼ਿਲ੍ਹਿਆਂ ਵਾਸਤੇ 2.60 ਕਰੋੜ ਰੁਪਏ ਦੇ ਫੰਡ ਜਾਰੀ ਕਰ ਦਿੱਤੇ ਹਨ।
ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਰਾਸ਼ੀ ਜ਼ਿਲ੍ਹਾ ਸਿੱਖਿਆ ਅਫਸਰਾਂ ਦੇ ਖਾਤੇ ਵਿੱਚ ਪਾ ਦਿੱਤੀ ਹੈ। ਇਹ ਰਾਸ਼ੀ ਹੁਸ਼ਿਆਰਪੁਰ, ਜਲੰਧਰ, ਕਪੁਰਥਲਾ, ਲੁਧਿਆਣਾ, ਮਾਨਸਾ ਮੋਗਾ, ਸ੍ਰੀ ਮੁਕਤਸਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ, ਪਟਿਆਲਾ, ਪਠਾਨਕੋਟ, ਰੂਪ ਨਗਰ, ਸੰਗਰੂਰ, ਐਸ.ਏ.ਐਸ. ਨਗਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਲਈ ਜਾਰੀ ਕੀਤੀ ਗਈ ਹੈ।
 ਬੁਲਾਰੇ ਅਨੁਸਾਰ ਇਹ ਫੰਡ ਖੇਡਾਂ ਦਾ ਮਿਆਰ ਨੂੰ ਉੱਚਾ ਚੁੱਕਣ ਲਈ ਵਰਤੋਂ ਵਿੱਚ ਲਿਆਂਦੇ ਜਾਣੇ ਹਨ। ਬੁਲਾਰੇ ਦੇ ਅਨੁਸਾਰ ਖੇਡ ਮੈਦਾਨਾਂ ਦੇ ਨਿਰਮਾਣ ਅਤੇ ਖੇਡ ਸਮਾਨ ਖਰੀਦਣ ਵਾਸਤੇ ਸਕੂਲਾਂ ਨੂੰ ਪੰਜ ਮਂੈਬਰੀ ਕਮੇਟੀ ਗਠਿਤ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਇੱਕ ਸਕੂਲ ਮੁਖੀ, ਸਕੂਲ ਮੈਨੇਜਮੈਂਟ ਕਮੇਟੀਆਂ (ਐਸ.ਐਮ.ਸੀ.) ਦੇ ਦੋ ਮੈਂਬਰ ਅਤੇ ਸਕੂਲ ਅਧਿਆਪਕਾਂ ਵਿੱਚੋਂ ਦੋ ਮੈਂਬਰ ਲੈਣ ਲਈ ਵਿਵਸਥਾ ਕੀਤੀ ਗਈ ਹੈ। ਜਿਸ ਸਕੂਲ ਵਿੱਚ ਖੇਡਾਂ ਨਾਲ ਸਬੰਧਿਤ ਅਧਿਆਪਕ ਕੰਮ ਕਰਦਾ ਹੈ, ਉਸ ਨੂੰ ਕਮੇਟੀ ਵਿੱਚ ਸ਼ਾਮਲ ਕਰਨ ਨੂੰ ਯਕੀਨੀ ਬਨਾਉਣ ਲਈ ਵੀ ਕਿਹਾ ਗਿਆ ਹੈ।
ਬੁਲਾਰੇ ਅਨੁਸਾਰ ਖੇਡ ਮੈਦਾਨ ਦੀ ਤਿਆਰੀ ਕਰਨ ਤੋਂ ਪਹਿਲਾਂ ਤੋਂ ਲੈ ਕੇ ਕੰਮ ਦੇ ਮੁਕੰਮਲ ਹੋਣ ਤੱਕ ਦੀਆਂ ਸਾਰੀਆਂ ਫੋਟੋ ਲੈ ਕੇ ਇਨ੍ਹਾਂ ਨੂੰ ਸਕੂਲ ਦੇ ਰਿਕਾਰਡ ਵਿੱਚ ਰੱਖਣ ਲਈ ਵੀ ਆਖਿਆ ਗਿਆ ਹੈ। ਖੇਡਾਂ ਦਾ ਸਮਾਨ ਖਰੀਦਣ ਲਈ ਖਿਡਾਰੀਆਂ ਦੀ ਉਮਰ ਅਤੇ ਿਗ ਦਾ ਖਿਆਲ ਰੱਖਣ ਅਤੇ ਖੇਡਾਂ ਦਾ ਵਧੀਆ ਕੁਆਲਟੀ ਦਾ ਸਮਾਨ ਖਰੀਦ ਲਈ ਵੀ ਨਿਰਦੇਸ਼ ਦਿੱਤੇ ਗਏ ਹਨ।
ਬੁਲਾਰੇ ਅਨੁਸਾਰ ਇਨ੍ਹਾਂ ਸਾਰੀਆਂ ਗਤੀਵਿਧੀਆਂ ’ਤੇ ਨਿਗਰਾਣੀ ਰੱਖਣ ਵਾਸਤੇ ਵਿਭਾਗ ਦੇ ਅਧਿਕਾਰੀਆਂ ਦੀਆਂ ਟੀਮਾਂ ਸਮੇਂ ਸਮੇਂ ਸਕੂਲਾਂ ਦਾ ਦੌਰਾ ਕਰਨਗੀਆਂ। ਖੇਡ ਮੈਦਾਨਾਂ ਦੀ ਤਿਆਰੀ ਦੇ ਕੰਮ ’ਤੇ ਨਜ਼ਰ ਰੱਖਣ ਅਤੇ ਖੇਡ ਦੇ ਸਮਾਨ ਦੀ ਖਰੀਦ ਸਮੇਂ ਜ਼ਿਲ੍ਹਾ ਸਿੱਖਿਆ ਅਫ਼ਸਰ/ਡੀ.ਐਮ.ਸਪੋਰਟਸ/ਬੀ.ਐਮ. ਸਪੋਰਟਸ ਨੂੰ ਸਕੂਲ ਦਾ ਦੌਰਾ ਕਰਨ ਲਈ ਕਿਹਾ ਗਿਆ ਹੈ। ਨਿਯਮਾਂ ਦੇ ਅਨੁਸਾਰ ਕੰਮ ਨਾ ਕਰਨ ਵਾਲਿਆਂ ਵਿਰੁੱਧ ਸਖਤ ਵਿਭਾਗੀ ਕਾਰਵਾਈ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ।

School education department released  2.60 crore fund to raise the standard of sports

Chandigarh, March 15:

        The Punjab School Education Department has released funds of Rs. 2.60 crore for 14 districts of the state to raise the standard of sports.

Disclosing this here today a spokesperson of the school education department said that this amount has been transferred in the account of the district education officers. This amount has been Issued for Hoshiarpur, Jalandhar, Kapurthala, Ludhiana, Mansa, Moga, Sri Muktsar Sahib, Shaheed Bhagat Singh Nagar, Patiala, Pathankot,  Roop Nagar, Sangrur, S.A.S. Nagar and Tarn Taran districts.

According to the spokesperson, the schools have been directed to constitute a five member committee for the development of playgrounds and procurement of sports equipments. These committees will be constituted by involving the school head, two members each from SMC (school management committee) and teachers. In case, the school is having the sports teacher, then it will be mandatory to include him/her in the committee. According to the spokesperson, it has also been directed to do the complete photography regarding the construction work of the playgrounds from the starting to the completion of the whole process.

According to the spokesperson, the teams of the department will visit the schools from time to time to monitor all these activities. The District Education Officer / DM Sports / BM Sports have been asked to visit the school during the construction of playgrounds and purchasing of sports tools and equipments. All the concerned officers are instructed for the strict compliance of the rules issued by the education department.

 

स्कूल शिक्षा विभाग द्वारा खेल का स्तर ऊँचा उठाने के लिए 2.60 करोड़ के फंड जारी
चंडीगढ़, 15 मार्च:
पंजाब स्कूल शिक्षा विभाग ने खेल का स्तर ऊँचा उठाने के लिए राज्य के 14 जि़लों के लिए 2.60 करोड़ रुपए के फंड जारी कर दिए हैं।
इसकी जानकारी देते हुए आज यहाँ स्कूल शिक्षा विभाग के एक प्रवक्ता ने बताया कि यह राशि जि़ला शिक्षा अधिकारियों के खातों में डाल दी गई है। यह राशि होशियारपुर, जालंधर, कपूरथला, लुधियाना, मानसा मोगा, श्री मुक्तसर साहिब, शहीद भगत सिंह नगर, पटियाला, पठानकोट, रूपनगर, संगरूर, एस.ए.एस. नगर और तरन तारन जि़लों के लिए जारी की गई है।
प्रवक्ता के अनुसार यह फंड खेल के मानक को ऊँचा उठाने के लिए प्रयोग में लाए जाने हैं। प्रवक्ता के अनुसार खेल मैदानों के निर्माण और खेल सामान खरीदने के लिए स्कूलों को पाँच सदस्यीय समिति गठित करने के लिए निर्देश दिए गए हैं, जिनमें एक स्कूल प्रमुख, स्कूल मैनेजमैंट कमेटियाँ (एस.एम.सी.) के दो मैंबर और स्कूल अध्यापकों में से दो मैंबर लेने के लिए व्यवस्था की गई है। जिस स्कूल में खेल से संबंधित अध्यापक काम करता है, उसे समिति में शामिल करने को यकीनी बनाने के लिए भी कहा गया है।
प्रवक्ता के अनुसार खेल मैदान की तैयारी करने से पहले से लेकर काम के मुकम्मल होने तक की सभी फोटो लेकर इनको स्कूल के रिकॉर्ड में रखने के लिए भी कहा गया है। खेल का सामान खरीदने के लिए खिलाडिय़ों की उम्र और लिंग का ख्याल रखने और खेल का बढिय़ा क्वालिटी का सामान खऱीदने के लिए भी निर्देश दिए गए हैं।
प्रवक्ता के अनुसार इन सभी गतिविधियों पर निगरानी रखने के लिए विभाग के अधिकारियों की टीमें समय-समय पर स्कूलों का दौरा करेंगी। खेल मैदानों की तैयारी के काम पर नजऱ रखने और खेल के सामान की खऱीद के समय जि़ला शिक्षा अधिकारी/डी.एम.स्पोर्टस/बी.एम. स्पोर्टस को स्कूल का दौरा करने के लिए कहा गया है। नियमों के अनुसार काम न करने वालों के विरुद्ध सख़्त विभागीय कार्यवाही करने की भी चेतावनी दी गई है।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!