ਮੈਡਮ ਰਜਨੀ ਗੁਪਤਾ ਸਿੱਖਿਆ ਵਿਭਾਗ ਵਿਚ 27 ਸਾਲ ਪੰਜ ਮਹੀਨੇ ਦੀਆਂ ਸਾਨਦਾਰ ਸੇਵਾਵਾਂ ਦੇਣ ਉਪਰੰਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਕੌਂਤਰਪੁਰ ਤੋਂ ਬਤੌਰ ਲੈਕਚਰਾਰ ਸੇਵਾ ਮੁਕਤ ਹੋ ਰਹੇ ਹਨ। ਉਨਾਂ ਦਾ ਜਨਮ ਇਕ ਜੁਲਾਈ 1966 ਨੂੰ ਪਿਤਾ ਓਮ ਪਰਕਾਸ਼ ਅਤੇ ਮਾਤਾ ਕਰਿਸ਼ਨਾ ਗੁਪਤਾ ਦੇ ਘਰ ਗੁਰਦਾਸਪੁਰ ਹੋਇਆ। ਇਨਾਂ ਨੇ ਮੁਢਲੀ ਸਿੱਖਿਆ ਗੁਰਦਾਸਪੁਰ ਤੋਂ ਕਰਨ ਉਪਰੰਤ ਜਲੰਧਰ ਤੋਂ ਡਿਪਲੋਮਾ ਇਨ ਲਾਇਬਰੇਰੀ ਸਾਇੰਸ ਦੀ ਪੜਾਈ ਕੀਤੀ।ਮਿਤੀ 10/8/1990 ਨੂੰ ਇਨਾਂ ਦੀ ਸ਼ਾਦੀ ਪਸ਼ੂ ਪਾਲਣ ਵਿਭਾਗ ਵਿਚ ਕੰਮ ਕਰ ਰਹੇ ਕਿਸ਼ਨ ਚੰਦਰ ਮਹਾਜਨ ਹੋਣਾਂ ਨਾਲ ਹੋਈ।ਇਨਾਂ ਨੇ ਵਿਆਹ ਉਪਰੰਤ ਐਮ ਏ ਇੰਗਲਿਸ਼ ਕੀਤੀ।ਮਿਤੀ 6 ਫਰਵਰੀ 1997 ਨੂੰ ਬਤੌਰ ਐਸ ਐਸ ਮਿਸਟਰੈਸ ਸਰਕਾਰੀ ਮਿਡਲ ਸਕੂਲ ਧਾਰ ਖੁਰਦ ਵਿਖੇ ਜੁਆਇੰਨ ਕੀਤਾ।
ਸਰਕਾਰੀ ਮਿਡਲ ਸਕੂਲ ਸਰਨਾ ਅਤੇ ਸਰਕਾਰੀ ਹਾਈ ਸਕੂਲ ਸੈਲੀ ਕੁਲੀਆਂ ਵਿਖੇ ਵੀ ਸੇਵਾਵਾਂ ਦਿੱਤੀਆਂ।ਬਤੌਰ ਇੰਗਲਿਸ਼ ਲੈਕਚਰਾਰ ਤਰੱਕੀ ਹੋਣ ਉਪਰੰਤ ਸੀਨੀਅਰ ਸੈਕੰਡਰੀ ਸਕੂਲ ਨਰੋਟ ਜੈਮਲ ਸਿੰਘ ਵਿਖੇ ਸੇਵਾਵਾਂ ਦਿੱਤੀਆਂ ਅਤੇ ਹੁਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਂਤਰਪੁਰ ਤੋਂ ਸੇਵਾ ਮੁਕਤ ਹੋ ਰਹੇ ਹਨ।
ਉਨਾਂ ਨੇ ਆਪਣੀ ਬੇਟੀ ਰੂਹਾਨੀ ਗੁਪਤਾ ਨੂੰ ਬੀ ਟੈਕ ਕਰਨ ਉਪਰੰਤ ਐਬ ਬੀ ਏ ਕਰਵਾਈ।ਇਨਾਂ ਦੀ ਬੇਟੀ ਸ਼ਾਦੀਸ਼ੁਦਾ ਹੈ ਤੇ ਬੇਟਾ ਅਭੀਨਵ ਗੁਪਤਾ ਐਨ ਆਈ ਟੀ ਜਲੰਧਰ ਤੋਂ ਸਿਵਲ ਇੰਜੀਨੀਅਰਿੰਗ ਦੀ ਬੀ ਟੈਕ ਦੀ ਡਿਗਰੀ ਕਰਨ ਉਪਰੰਤ ਬਤੌਰ ਅਸਿਸਟੈਂਟ ਮੈਨੇਜਰ ਨਿਊ ਇੰਡੀਆ ਇੰਸੋਰੈਂਸ ਵਿਚ ਕੰਮ ਕਰ ਰਿਹਾ ਹੈ।
ਮੈਡਮ ਰਜਨੀ ਗੁਪਤਾ ਇਕ ਸਫਲ ਜੀਵਨ ਸਾਥੀ ਵਜੋਂ ਜਿੰਦਗੀ ਵਿਚ ਵਿਚਰਦਿਆਂ ਹਮੇਸ਼ਾ ਸਮਾਜ ਦੀ ਬੇਹਤਰੀ ਲਈ ਹਮੇਸ਼ਾ ਮੋਹਰੀ ਰੋਲ ਨਿਭਾਉਦੇਂ ਰਹੇ।ਇਨਾਂ ਵੱਲੋਂ ਦਿੱਤੇ ਸਾਥ ਕਾਰਨ ਇਨਾਂ ਦੇ ਜੀਵਨ ਸਾਥੀ ਤੇ ਉੱਘੇ ਮੁਲਾਜਮ ਆਗੂ ਕਿਸ਼ਨ ਚੰਦਰ ਮਹਾਜਨ ਜਨਤਕ ਜੱਥੇਬੰਦੀਆਂ ਅੰਦਰ ਪੂਰੀ ਦਰਿੜਤਾ ਯੋਗਦਾਨ ਪਾਉਦੇਂ ਰਹੇਂ।ਮੈਡਮ ਰਜਨੀ ਗੁਪਤਾ ਦੇ ਅੰਦਰ ਕਿਰਤੀ ਵਰਗ ਨਾਲ ਜੁੜੀ ਹਮਦਰਦੀ ਕਾਰਨ ਕਿਸ਼ਨ ਚੰਦਰ ਮਹਾਜਨ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਈਏਸ਼ਨ ਦੇ ਸੂਬਾ ਜਨਰਲ ਸਕੱਤਰ ਤੇ ਪਰੈਸ ਸਕੱਤਰ ਵਜੋਂ ਬਤੌਰ ਮੁਖ ਸੂਬਾਈ ਆਗੂ ਵਜੋਂ ਵਿਚਰੇ।
ਇਨਾਂ ਦੇ ਯੋਗਦਾਨ ਸਦਕਾ ਹੀ ਮਹਾਜਨ ਪਰਿਵਾਰ ਕਿਸਾਨ ਅੰਦੋਲਨ ਵਿਚ ਪੂਰੀ ਦਰਿੜਤਾ ਨਾਲ ਖੜਾ ਰਿਹਾ। ਇਹ ਵੀ ਜਿਕਰਯੋਗ ਹੈ ਕੇ ਮੈਡਮ ਰਜਨੀ ਗੁਪਤਾ ਅਤੇ ਉਨਾਂ ਦੇ ਪਤੀ ਕਿਸ਼ਨ ਚੰਦਰ ਮਹਾਜਨ ਆਪਣੀ ਕਾਂਗਰਸੀ ਵਿਰਾਸਤ ਕਾਰਨ ਪੰਜਾਬ ਦੇ ਸਾਬਕਾ ਉਪ ਮੁਖ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਦੇ ਪਰਿਵਾਰਿਕ ਕਰੀਬੀਆਂ ਵਿਚੋਂ ਗਿਣੇ ਜਾਂਦੇ ਹਨ।
ਮੈਡਮ ਰਜਨੀ ਗੁਪਤਾ ਦੀ ਸਮਾਜ ਬਾਰੇ ਉਸਾਰੂ ਸੋਚ ਕਾਰਨ ਹੀ ਸਮੁੱਚਾ ਪਰਿਵਾਰ ਵੱਖ ਵੱਖ ਸਮਾਜਿਕ ਸੰਸਥਾਵਾਂ ਵਿਚ ਯੋਗਦਾਨ ਪਾਉਦਾਂ ਰਿਹਾ ਹੈ।ਉਨਾਂ ਦੇ ਸੇਵਾ ਮੁਕਤੀ ਤੇ ਉਨਾਂ ਦੇ ਭਵਿੱਖ ਲਈ ਚੰਗੀ ਤੇ ਸ਼ਾਨਦਾਰ ਜਿੰਦਗੀ ਲਈ ਬਹੁਤ ਬਹੁਤ ਸ਼ੁਭ ਕਾਮਨਾਵਾਂ