ਪੰਜਾਬ

ਬਾਹਰਲੇ ਰਾਜਾਂ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਮਾਮਲੇ ਚ ਮੀਤ ਹੇਅਰ ਦਾ ਕਰਾਰਾ ਜਵਾਬ

ਅਨਪੜ ਲੋਕ ਜਿਨ੍ਹਾਂ ਨੇ ਸੰਵਿਧਾਨ ਨਹੀਂ ਪੜ੍ਹਿਆ ਹੈ ਉਹ ਰੌਲਾ ਪਾ ਰਹੇ ਹਨ

ਚੰਡੀਗੜ੍ਹ,  6 ਮਾਰਚ: (ਨਰੇਸ਼ ਸ਼ਰਮਾ ) : ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਬਾਹਰਲੇ ਰਾਜਾਂ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਮਾਮਲੇ ਚ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵਿਰੋਧੀ ਧਿਰ ਦੇ ਨੇਤਾ ਨੇ ਕਈ ਮੁੱਦੇ ਉਠਾਏ ਹਨ । ਮੀਤ ਹੇਅਰ ਨੇ ਕਿਹਾ ਕਿ ਅਸੀਂ ਚਾਹੁੰਦੇ ਹੈ ਕਿ ਵਿਧਾਨ ਸਭਾ ਚ ਚਰਚਾ ਹੋਵੇ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਹੈ ਕਿ ਬਾਹਰਲੇ ਰਾਜਾਂ ਵਾਲਿਆਂ ਨੂੰ ਪੰਜਾਬ ਚ ਨੌਕਰੀਆਂ ਮਿਲ ਜਾਂਦੀਆਂ ਹਨ ਕਈ ਸੋਸਲ ਮੀਡੀਆ ਤੇ ਵੀ ਇਹ ਮੁੱਦਾ ਚੁੱਕਦੇ ਹਨ ।

ਮੀਤ ਹੇਅਰ ਨੇ ਕਿਹਾ ਕਿ ਕਈਆਂ ਨੂੰ ਪਤਾ ਨਹੀਂ, ਅਨਪੜ ਲੋਕ ਜਿਨ੍ਹਾਂ ਨੇ ਸੰਵਿਧਾਨ ਨਹੀਂ ਪੜ੍ਹਿਆ ਹੈ । ਉਹ ਰੌਲਾ ਪਾ ਰਹੇ ਹਨ ਕਿ ਬਾਹਰਲੇ ਰਾਜਾਂ ਦੇ ਲੋਕਾਂ ਨੂੰ ਪੰਜਾਬ ਵਿਚ ਨੌਕਰੀ ਮਿਲ ਰਹੀ ਹੈ । ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਧਾਰਾ 16 ਕਹਿੰਦੀ ਹੈ ਕਿ ਨੌਕਰੀ ਦੇ ਮਾਮਲੇ ਚ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਜਾ ਸਕਦਾ ਹੈ  । ਨੌਕਰੀ ਦੇਣ ਸਮੇ ਧਰਮ , ਜਾਤ , ਬਾਹਰਲੇ ਰਾਜ ਦੇ ਅਧਾਰ ਤੇ ਪੱਖਪਾਤ ਨਹੀਂ ਕੀਤਾ ਜਾ ਸਕਦਾ ਹੈ ।

ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 10 ਦਸਵੀ ਪੱਧਰ ਦਾ ਟੈਸਟ ਲਿਆ ਜਾਂਦਾ ਹੈ  । ਅਗਰ ਕੋਈ ਦੂਜੇ ਰਾਜ ਦਾ ਉਹ ਪਾਸ ਕਰਕੇ ਆ ਜਾਂਦਾ ਹੈ । ਤੁਸੀਂ ਦੱਸੋ ਕੀ ਕਰ ਸਕਦੇ ਹਾਂ ? ਤੁਸੀਂ ਦੱਸੋ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ? ਹਰਿਆਣਾ ਨੇ ਇਹ ਕੀਤਾ ਦੀ ਸੁਪਰੀਮ ਕੋਰਟ ਨੇ ਉਸ ਉਪਰ ਰੋਕ ਲਗਾ ਦਿਤੀ ਸੀ । ਹੁਣ ਤੁਸੀਂ ਦੱਸੋ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ । ਇਨ੍ਹਾਂ ਕਿਹਾ ਕਿ ਸਕੂਲ ਚ ਦਾਖਲੇ ਲਈ ਡੋਮੀਸਾਇਲ ਦੀ ਜਰੂਰਤ ਹੈ ਨੌਕਰੀ ਲਈ ਡੋਮੀਸਾਇਲ ਦੀ ਜਰੂਰਤ ਨਹੀਂ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!