ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ ਦਰਸ਼ਕਾਂ ਨੂੰ ਕਰ ਰਹੀਆਂ ਹਨ ਆਕਰਸ਼ਤ
ਜ਼ੀ ਪੰਜਾਬੀ, ਪੰਜਾਬ ਦਾ ਪਹਿਲਾ ਜੀ.ਈ.ਸੀ. ਚੈਨਲ ਹੋਣ ਕਰਕੇ ਨਾ ਸਿਰਫ ਪੰਜਾਬੀ ਸਰੋਤਿਆਂ ਦਾ ਮਨੋਰੰਜਨ ਕਰਨ ਦੀ ਵੱਡੀ ਜ਼ਿੰਮੇਵਾਰੀ ਚੁੱਕਦਾ ਹੈ, ਬਲਕਿ ਕੰਟੇੰਟ ਅਤੇ ਭਾਸ਼ਾ ਦੀ ਪ੍ਰਮਾਣਿਕਤਾ ਨੂੰ ਵੀ ਮੱਦੇਨਜ਼ਰ ਰੱਖਦਾ ਹੈ। ਇਸ ਦੇ ਲਾਂਚ ਹੋਣ ਦੇ ਇੱਕ ਸਾਲ ਦੇ ਅੰਦਰ ਹੀ ਜ਼ੀ ਪੰਜਾਬੀ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾ ਲਈ ਹੈ।
ਜ਼ੀ ਪੰਜਾਬੀ ਦੀ ਪ੍ਰਸਿੱਧੀ ਬਾਰੇ ਗੱਲ ਕਰਦਿਆਂ, ਇਕ ਚੀਜ ਜਿਸਨੇ ਜ਼ਰੂਰ ਚੈਨਲ ਦੇ ਹੱਕ ਵਿਚ ਕੰਮ ਕੀਤਾ ਹੈ ਉਹ ਹੈ ਇਸ ਦੀ ਸ਼ੋਅ ਲਾਈਨ। ‘ਕਮਲੀ ਇਸ਼ਕ ਦੀ’, ‘ਤੂੰ ਪਤੰਗ ਮੈਂ ਡੋਰ’, ‘ਮਾਵਾਂ ਠੰਡੀਆਂ ਛਾਵਾਂ’ ਵਰਗੇ ਸਾਰੇ ਸ਼ੋਅ ਨਾਲ ਇਸ ਦੇ ਥੀਮ ‘ਜਜ਼ਬਾ ਕਰ ਵਖੋਂ ਦਾ’ ਦੇ ਸਹੀ ਰਹਿਣ ਤੋਂ ਲੈ ਕੇ, ਲੋਕਾਂ ਨੂੰ ਪ੍ਰਮਾਤਮਾ ਵਿਚ ਆਪਣੇ ਵਿਸ਼ਵਾਸ ਸਥਾਪਤ ਕਰਨ ਵਿਚ ਸਹਾਇਤਾ ਕਰਨ, ਉਨ੍ਹਾਂ ਦੇ ਸੁਪਨੇ ਅਤੇ ਪਿਆਰ ਦੀ ਪ੍ਰਮੁੱਖਤਾ ਨਾਲ, ਸਾਰੀਆਂ ਭਾਵਨਾਵਾਂ ਦਾ ਸਫਲਤਾਪੂਰਵਕ ਦਿਖਾਉਣ ਤੱਕ, ਜ਼ੀ ਪੰਜਾਬੀ ਨਿਸ਼ਚੇ ਹੀ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਨਾ ਜਾਂਦੇ ਹਨ।
ਪਹਿਲਾ ਜੀ.ਈ.ਸੀ. ਪੰਜਾਬੀ ਚੈਨਲ ਹੋਣ ਦੇ ਨਾਲ, ਜ਼ੀ ਪੰਜਾਬੀ ਨੇ ਮਾਰਕੀਟਿੰਗ ਵਿਚ ਵੀ ਪਹਿਲ ਕੀਤੀ ਹੈ। ਉਨ੍ਹਾਂ ਨੇ ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ ਅਤੇ ਮਾਵਾਂ ਠੰਡੀਆਂ ਛਾਵਾਂ ਵਰਗੇ ਸ਼ੋ ਦੇ ਪੰਜਾਬ ਭਰ ਵਿੱਚ ਵਿਸ਼ੇਸ਼ 3 ਡੀ ਹੋਰਡਿੰਗਜ਼ ਸਥਾਪਤ ਕੀਤੀਆਂ ਹਨ, ਜੋ ਵਧੇਰੇ ਦਰਸ਼ਕਾਂ ਨੂੰ ਆਕਰਸ਼ਤ ਕਰ ਰਹੀਆਂ ਹਨ ਅਤੇ ਚੈਨਲ ਦੀ ਟੀਆਰਪੀ ਨੂੰ ਵਧਾ ਰਹੀਆਂ ਹਨ।
ਜਦੋਂ ਗੱਲ ਲਾਈਨ ਅਪ ਕਰਨ ਦੀ ਆਉਂਦੀ ਹੈ, ਜ਼ੀ ਪੰਜਾਬੀ ਦੇ ਕੋਲ ਸਭ ਤੋਂ ਵੱਡੇ ਫਿਕਸ਼ਨ ਅਤੇ ਨਾਨ-ਫਿਕਸ਼ਨ ਸ਼ੋਅ ਹਨ। ਸੋਨਮ ਬਾਜਵਾ ਅਤੇ ਮਾਸਟਰ ਸਲੀਮ ਦੇ ਬੋਰਡ ਵਿਚ ਹੋਣ ਦੇ ਨਾਲ, ਨਾਨ-ਫਿਕਸ਼ਨ ਸ਼ੋਅ ਦਿਲ ਦੀਆਂ ਗੱਲਾਂ ਅਤੇ ਅੰਤਾਂਕਸ਼ਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੇ ਹਨ।
ਬਹੁਤ ਸਾਰੇ ਆਉਣ ਵਾਲੇ ਸ਼ੋਅ ਦੇ ਨਾਲ, ਇਹ ਪੱਕਾ ਯਕੀਨ ਹੈ ਕਿ ਜ਼ੀ ਪੰਜਾਬੀ ਲੰਬੇ ਸਮੇਂ ਤੱਕ ਆਪਣੀ ਜੇਤੂ ਲੜੀ ਨੂੰ ਜਾਰੀ ਰੱਖਣ ਵਾਲਾ ਹੈ।