ਸੋਨਮ ਬਾਜਵਾ ਨੇ ਜ਼ੀ ਪੰਜਾਬੀ ਦੇ ਸ਼ੋ ‘ਦਿਲ ਦੀਆਂ ਗੱਲਾਂ’ ਨਾਲ ਕੀਤਾ ਟੀਵੀ ਤੇ ਡੈਬਿਊ
ਸ਼ੋ 23 ਜਨਵਰੀ 2021 ਤੋਂ ਸ਼ੁਰੂ ਹੋਵੇਗਾ
ਚੰਡੀਗੜ੍ਹ 22 ਜਨਵਰੀ 2021. ਸੋਨਮ ਬਾਜਵਾ ਦੀ ਨਵੀ ਲੁਕ ਨੇ ਹਰ ਪਾਸੇ ਕਹਿਰ ਮਚਾ ਦਿੱਤਾ ਹੈ । ਸੋਨਮ ਬਾਜਵਾ ਜ਼ੀ ਪੰਜਾਬੀ ਦੇ ਟਾਕ ਸ਼ੋਅ ‘ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ’ ਨਾਲ ਟੈਲੀਵਿਜ਼ਨ ਤੇ ਆਪਣੀ ਸ਼ੁਰੂਆਤ ਕਰਨ ਲਈ ਤਿਆਰ ਹੈ। ਸ਼ੋਅ ਦਾ ਪ੍ਰੀਮੀਅਰ 23 ਜਨਵਰੀ ਨੂੰ ਜ਼ੀ ਪੰਜਾਬੀ ਤੇ ਹੋਵੇਗਾ ਅਤੇ ਹਰ ਸ਼ਨੀਵਾਰ-ਐਤਵਾਰ ਰਾਤ 8:30 ਵਜੇ ਤੋਂ 9:30 ਵਜੇ ਆਵੇਗਾ। ਸ਼ੋਅ ਵਿਚ ਮਸ਼ਹੂਰ ਹਸਤੀਆਂ ਦਾ ਨਿੱਜੀ ਪੱਖ ਦੱਸਦੇ ਹੋਏ ਦਿਲ ਦੀਆਂ ਗੱਲਾਂ ਅਤੇ ਮਨੋਰੰਜਨ ਪੇਸ਼ ਕੀਤਾ ਜਾਵੇਗਾ।
ਦਿਲ ਦੀਆਂ ਗੱਲਾਂ ਚ ਪੰਜਾਬੀ ਸੁਪਰਸਟਾਰ ਸਿੱਧੂ ਮੂਸੇਵਾਲਾ, ਕਰਨ ਔਜਲਾ, ਜਿੰਮੀ ਸ਼ੇਰਗਿੱਲ, ਨਿਮਰਤ ਖਹਿਰਾ, ਗੁਰਨਾਮ ਭੁੱਲਰ, ਐਮੀ ਵਿਰਕ, ਮਿਸ ਪੂਜਾ, ਜੱਸੀ ਗਿੱਲ ਅਤੇ ਹੋਰ ਬਹੁਤ ਸਾਰੇ ਪੰਜਾਬੀ ਸੁਪਰਸਟਾਰਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਪੇਸ਼ ਕਰਨਗੇ। ਸ਼ੋਅ ਇਨ੍ਹਾਂ ਸੁਪਰਸਟਾਰਾਂ ਦੇ ਅਣਦੇਖੇ ਪਹਿਲੂ ਪੇਸ਼ ਕਰੇਗਾ।
ਸ਼ੋਅ ਨੂੰ ਸੰਬੋਧਨ ਕਰਦਿਆਂ, ਜ਼ੀ ਪੰਜਾਬੀ ਦੇ ਬਿਜਨੈੱਸ ਮੁਖੀ ਰਾਹੁਲ ਰਾਓ ਨੇ ਕਿਹਾ, “ਜ਼ੀ ਪੰਜਾਬੀ ਪਿਛਲੇ 1 ਸਾਲ ਦੌਰਾਨ ਪੰਜਾਬੀ ਮਨੋਰੰਜਨ ਦਾ ਸਮਾਨਾਰਥੀ ਬਣ ਗਿਆ ਹੈ। ਚੈਨਲ ਦੀ ਜਜ਼ਬਾ ਕਰ ਵਖਾਉਣ ਦਾ ਦੀ ਭਾਵਨਾ ਨੂੰ ਜਾਰੀ ਰੱਖਦਿਆਂ, ਅਸੀਂ ਪੰਜਾਬੀ ਸੁਪਰਸਟਾਰਾਂ ਦੇ ਅਣਦੇਖੇ ਪੱਖ ਨੂੰ ਸਾਹਮਣੇ ਲਿਆਉਣਾ ਚਾਹੁੰਦੇ ਹਾਂ ਕਿ ਕਿਵੇਂ ਉਨ੍ਹਾਂ ਨੇ ਆਪਣੇ ਜਜ਼ਬਾ ਅਤੇ ਭਾਵਨਾ ਨਾਲ ਇਹ ਉੱਚਾਈਆਂ ਪ੍ਰਾਪਤ ਕੀਤੀਆਂ ਹਨ। ਇਹ ਸਾਡੇ ਦਰਸ਼ਕਾਂ ਲਈ ਮਜ਼ੇਦਾਰ ਅਤੇ ਪ੍ਰੇਰਣਾਦਾਇਕ ਪ੍ਰਦਰਸ਼ਨ ਹੋਵੇਗਾ।“
‘ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ’, ਜ਼ੀ ਪੰਜਾਬੀ ਤੇ 23 ਜਨਵਰੀ 2021 ਤੋਂ ਪ੍ਰੀਮੀਅਰ ਹੋਵੇਗਾ।