ਉਪਾਸਨਾ ਸਿੰਘ ‘ਦੇਵ ਖਰੌਡ’ ਦੀ ਆਉਣ ਵਾਲੀ ਫਿਲਮ ‘ਬਾਈ ਜੀ ਕੁੱਟਣਗੇ’ ਨਾਲ ਬਣੇ ਨਿਰਮਾਤਾ
ਚੰਡੀਗੜ 17 ਦਸੰਬਰ . ਉਪਾਸਨਾ ਸਿੰਘ, ਨਾਮ ਜੋ ਕਿਸੇ ਪਹਿਚਾਣ ਦਾ ਮੋਹਤਾਜ ਨਹੀਂ, ਤਿੰਨ ਦਹਾਕਿਆਂ ਤੋਂ ਵੱਧ ਸਮੇਂ ਲਈ ਲੋਕਾਂ ਦਾ ਮਨੋਰੰਜਨ ਕਰਨ ਤੋਂ ਬਾਅਦ, ਸੰਤੋਸ਼ ਐਂਟਰਟੇਨਮੈਂਟ ਸਟੂਡੀਓ ਦੇ ਅਧੀਨ, ਆਉਣ ਵਾਲੀ ਫਿਲਮ ‘ਬਾਈ ਜੀ ਕੁੱਟਣਗੇ’ ਲਈ ਬਣੇ ਨਿਰਮਾਤਾ।
ਸਮੀਪ ਕੰਗ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਦੇਵ ਖਰੌਡ ਅਤੇ ਉਪਾਸਨਾ ਸਿੰਘ ਦੇ ਬੇਟੇ ਨਾਨਕ ਮੁੱਖ ਭੂਮਿਕਾਵਾਂ ਵਿੱਚ ਹਨ ਅਤੇ ਗੁਰਪ੍ਰੀਤ ਘੁੱਗੀ ਅਤੇ ਉਪਸਣਾ ਸਿੰਘ ਖਾਸ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਉਪਾਸਨਾ ਸਿੰਘ ਦੇ ਨਿਰਦੇਸ਼ਨ ਵਾਲੀ ਪਹਿਲੀ ਫਿਲਮ ‘ਯਾਰਾਂ ਦੀਆ ਪੋ ਬਾਰਾਂ’ ਨਾਲ ਨਾਨਕ ਨੇ ਫਿਲਮਾਂ ਵਿੱਚ ਆਪਣਾ ਡੈਬਿਊ ਕੀਤਾ। ‘ਬਾਈ ਜੀ ਕੁੱਟਣਗੇ ’ ਇਕ ਪਰਿਵਾਰਕ–ਕਾਮੇਡੀ ਹੈ ਜੋ ਦਰਸ਼ਕਾਂ ਨੂੰ ਯਕੀਨਨ ਹਸਾਏਗੀ।
ਫਿਲਮ ਦੇ ਨਿਰਦੇਸ਼ਕ, ਸਮੀਪ ਕੰਗ ਨੇ ਕਿਹਾ, “ਪੰਜਾਬੀ ਫਿਲਮ ਇੰਡਸਟਰੀ ਲਗਾਤਾਰ ਵੱਧ ਫੁੱਲ ਰਹੀ ਹੈ, ਅਤੇ ਸਾਨੂੰ ਖੁਸ਼ੀ ਹੈ ਕਿ ਸਾਨੂੰ ਆਪਣੀਆਂ ਫਿਲਮਾਂ ਨੂੰ ਪ੍ਰੋਡਿਊਸ ਕਰਨ ਲਈ ਵੱਧ ਤੋਂ ਵੱਧ ਲੋਕ ਮਿਲ ਰਹੇ ਹਨ ਅਤੇ ਉਪਾਸਨਾ ਸਿੰਘ ਦਾ ਇਸ ਟੀਮ ਨਾਲ ਜੁੜਨਾ ਆਪਣੇ ਆਪ ਚ ਸੋਹੇ ਤੇ ਸੁਹਾਗੇ ਵਾਲੀ ਗੱਲ ਹੈ। ਮੈਂ ਬਹੁਤ ਉਤਸਾਹਿਤ ਹਾਂ ਇਸ ਨਵੀਂ ਸ਼ੁਰੂਆਤ ਨੂੰ ਲੈਕੇ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਲੋਕ ਸਾਡੀਆਂ ਕੋਸ਼ਿਸ਼ਾਂ ਦੀ ਕਦਰ ਕਰਨਗੇ।“
ਸੰਤੋਸ਼ ਐਂਟਰਟੇਨਮੈਂਟ ਸਟੂਡੀਓ ਦੇ ਨਿਰਮਾਤਾ ਉਪਾਸਨਾ ਸਿੰਘ ਨੇ ਕਿਹਾ, “ਇੰਨੇ ਸਾਲਾਂ ਤੋਂ ਆਪਣੀ ਅਦਾਕਾਰੀ ਅਤੇ ਕਾਮੇਡੀ ਲਈ ਪਿਆਰ ਕਮਾਉਣ ਤੋਂ ਬਾਅਦ, ਮੈਂ ਇਸ ਪਿਆਰ ਨੂੰ ਕਿਸੇ ਤਰੀਕੇ ਨਾਲ ਵਾਪਸ ਕਰਨਾ ਚਾਹੁੰਦੀ ਸੀ। ‘ਬਾਈ ਜੀ ਕੁੱਟਣਗੇ‘ ਯਕੀਨਨ ਸਾਡੇ ਬਹੁਤ ਸਾਰੇ ਕਦਮਾਂ ਵਿਚੋਂ ਪਹਿਲਾ ਹੈ। ਅਸੀਂ ਅਜਿਹੀਆਂ ਫਿਲਮਾਂ ਬਣਾਉਣ ‘ਤੇ ਧਿਆਨ ਕੇਂਦਰਤ ਕਰਨਾ ਚਾਹੁੰਦੇ ਹਾਂ ਜੋ ਮਨੋਰੰਜਨ ਕਰਨ ਅਤੇ ਦਰਸ਼ਕਾਂ ਦੇ ਦਿਲਾਂ ਵਿਚ ਹਮੇਸ਼ਾ ਰਹਿਣ। ਸਾਨੂੰ ਯਕੀਨ ਹੈ ਕਿ ਅਸੀਂ ਇਕੱਠੇ ਹੋਏ ਇਸ ਕਾਸਟ ਅਤੇ ਕਰਿਊ ਨਾਲ ਇਹ ਯਕੀਨਨ ਹੋ ਪਾਏਗਾ।”
ਅਦਾਕਾਰ ਦੇਵ ਖਰੌਡ ਨੇ ਟਿੱਪਣੀ ਕੀਤੀ, “ਇੱਕ ਅਭਿਨੇਤਾ ਹੋਣ ਦੇ ਨਾਤੇ, ਮੈਂ ਹਮੇਸ਼ਾਂ ਸਾਰੀਆਂ ਸ਼ੈਲੀਆਂ ਨੂੰ ਅਜ਼ਮਾਉਣਾ ਚਾਹੁੰਦਾ ਸੀ। ਹਾਲਾਂਕਿ, ਲੋਕ ਮੇਰੇ ਐਕਸ਼ਨ ਕਿਰਦਾਰਾਂ ਨੂੰ ਵਧੇਰੇ ਪਿਆਰ ਕਰਦੇ ਹਨ। ਮੈਂਨੂੰ ਉਮੀਦ ਹੈ ਕਿ ‘ਬਾਈ ਜੀ ਕੁੱਟਣਗੇ‘ ਨਾਲ, ਮੈਂ ਲੋਕਾਂ ਨੂੰ ਹਸਾਉਣ ਦੇ ਯੋਗ ਬਣਾਂਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਤਣਾਅ ਅਤੇ ਚਿੰਤਾਵਾਂ ਨੂੰ ਕੁਝ ਸਮੇਂ ਲਈ ਮੁਕਤ ਕਰਵਾ ਪਾਵਾਂਗਾ।“
ਫਿਲਮ ‘ਬਾਈ ਜੀ ਕੁੱਟਣਗੇ’ ਦੀ ਸ਼ੂਟਿੰਗ 15 ਦਸੰਬਰ 2020 ਨੂੰ ਸ਼ੁਰੂ ਹੋ ਚੁੱਕੀ ਹੈ।