ਪੰਜਾਬ

ਸਾਬਕਾ ਮੁੱਖ ਮੰਤਰੀ ਬਾਦਲ ਦਾ ਬਿਆਨ ਹਾਸੋਹੀਣਾ , ਹੁਣ ਭ੍ਰਿਸ਼ਟਾਚਾਰ ਵੀ ਬੰਦ ਹੋਵੇਗਾ ਤੇ 35 ਹਜ਼ਾਰ ਕਰਮਚਾਰੀ ਹੋਣਗੇ ਪੱਕੇ : ਗੁਰਮੇਲ ਸਿੱਧੂ

ਚੰਡੀਗਡ਼੍ਹ, 24 ਮਾਰਚ (              ):
ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦਾ ਸੰਕਲਪ ਦੇਸ਼ ਵਾਸਤੇ ਹੋਰ ਸੂਬਿਆਂ ਲਈ ਉਦਾਹਰਨ ਬਣੇਗਾ ਅਤੇ ਕੱਚੇ ਕਰਮਚਾਰੀ ਹਰ ਹਾਲਤ ਪੱਕੇ ਹੋਣਗੇ। ਇਸ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਆਗੂ ਗੁਰਮੇਲ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ਉਕਤ ਗੱਲ ਸਾਬਕਾ, ਸਾਬਕਾ, ਸਾਬਕਾ… ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮਾਨ ਸਾਹਿਬ ਵੱਲੋਂ ਭ੍ਰਿਸ਼ਟਾਚਾਰ ਰੋਕਣ ਸਬੰਧੀ ਐਕਸ਼ਨ ਲਾਈਨ ਨੰਬਰ 950-1200-200 ਦੇ ਸਬੰਧ ਵਿੱਚ ਬਾਦਲ ਦੇ ਪ੍ਰਤੀਕਰਮ ’ਤੇ ਪ੍ਰਤੀਕਰਮ ਕੀਤਾ।
ਚਾਹੀਦਾ ਸੀ ਕਿ ਬਾਦਲ ਸਿਆਸਤ ਅਤੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਨੌਜਵਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਾਬਾਸ਼ ਅਤੇ ਸਹਿਯੋਗ ਕੇ ਦੇ ਅਸ਼ੀਰਵਾ ਦਿੰਦੇ  ਕਿ ‘‘ਕਾਕਾ ਜੋ ਚੰਗਾ ਹੈ ਜ਼ਰੂਰ ਕਰ’’। ਉਲਟਾ ਪ੍ਰਵਾਨ ਕਰ ਲੈਣਾ ਕਿ ‘ਭ੍ਰਿਸ਼ਟਾਚਾਰ ਤਾਂ ਸਮਾਜ ਦੀਆਂ ਜਡ਼੍ਹਾਂ ਵਿੱਚ ਬੈਠ ਗਿਆ ਹੈ’।
ਸਿੱਧੂ ਨੇ ਬਾਦਲ ਨੂੰ ਉਲਟਾ ਸਵਾਲ ਕੀਤਾ ਕਿ ਤੁਸੀਂ ਲੰਮਾ ਸਮਾਂ ਪੰਜਾਬ ਦੀ ਸੱਤਾ ਉਤੇ ਕਾਬਜ ਰਹੇ ਹੋ ਤਾਂ ਕੀ ਤੁਹਾਡਾ ਫਰਜ਼ ਨਹੀਂ ਸੀ ਬਣਦਾ ਕਿ ਭ੍ਰਿਸ਼ਟਾਚਾਰ ਰੋਕਣ ਲਈ ਕੋਈ ਸੁਹਿਰਦ ਯਤਨ ਕਰਦੇ।
ਇਹ ਵੀ ਕਿਹਾ ਕਿ ‘ਹਾਂ ਤੁਹਾਡੇ ਯਾਦ ਹੋਵੇਗਾ ਕਿ ਤੁਸੀਂ 2007-2012 ਵਾਲੀ ਅਕਾਲੀ-ਭਾਜਪਾ ਸਰਕਾਰ ਸਮੇਂ ਇੱਕ ਇਨਾਮੀ ਚਿੱਠੀ ਕੱਢ ਕੇ ਸੂਬੇ ਦੇ ਲੋਕਾਂ ਨੂੰ ਕਿਹਾ ਸੀ ਕਿ ਜੋ ਰਿਸ਼ਵਤ ਲੈਣ ਵਾਲੇ ਨੂੰ ਫਡ਼ਾਵੇਗਾ ਤਾਂ 25 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ। ‘ਦੱਸੋਂਗੇ ਕਿ ਅਕਾਲੀ-ਭਾਜਪਾ ਸਰਕਾਰ ਵੇਲ਼ੇ ਕਿੰਨੇ ਇਨਾਮ ਵੰਡੇ ਗਏ ਤੇ ਜਾਂ ਫਿਰ ਭ੍ਰਿਸ਼ਟਾਚਾਰ ਹੋਇਆ ਹੀ ਨਹੀਂ ਸੀ।’ ਉਸ ਵੇਲ਼ੇ ਵੀ ਇਹੋ ਸਮਾਜ ਸੀ ਤੁਹਾਡੇ ‘‘ਸੇਵਾ ਵਾਲ਼ੇ ਰਾਜ ਵਿੱਚ’।
ਕੱਚੇ ਮੁਲਾਜ਼ਮ ਪੱਕੇ ਕਰਨ ਦੀ ਗਰੰਟੀ ਲੈਂਦਿਆਂ…ਸਿੱਧੂ ਨੇ ਕਿਹਾ ਕਿ ਇਹ ਕੱਚੀ ਭਰਤੀ ‘ਬਾਦਲ’ ਸਰਕਾਰ ਦੀ ਹੀ ਦੇਣ ਹੈ ਅਤੇ ਤੁਸੀਂ ਪੱਕੀ ਭਰਤੀ ਅਤੇ ਪੱਕੇ ਕਰਨ ਵਿੱਚ ਬੁਰੀ ਤਰ੍ਹਾਂ ਅਸਫ਼ਲ ਰਹੇ ਹੋ। ਹੁਣ ਕੱਚੇ ਮੁਲਾਜ਼ਮ ਪੱਕੇ ਅਤੇ ਪੱਕੀ ਭਰਤੀ ਹੋਵੇਗੀ ਜੋ ਨਿਰੋਲ ਮੈਰਿਟ ਅਤੇ ਬਿਨਾ ਪੈਸਿਆਂ ਤੋਂ ਕਰੇਗੀ ‘ਆਪ ਸਰਕਾਰ’।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!