ਗੈਂਗਸਟਰ ਪ੍ਰਦੀਪ ਲੋਹਾਰ ਉਰਫ ਕਾਲਾ ਬਡਾਲਾ ਦਾ ਗੋੋਲੀਆਂ ਮਾਰ ਕੇ ਕਤਲ
ਹਰਿਆਣਾ ਦੇ ਹਿਸਾਰ ਦੇ ਜੀਤਾਪੁਰ ਪਿੰਡ ਵਿਚ ਗੈਂਗਸਟਰ ਪ੍ਰਦੀਪ ਲੋਹਾਰ ਉਰਫ ਕਾਲਾ ਬਡਾਲਾ ਅਣਪਛਾਤੇ ਵਿਅਕਤੀਆਂ ਵਲੋਂ ਗੋੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਕਾਲਾ ਵਡਾਲਾ ਦੀ ਗੱਡੀ ਨੂੰ ਪਿੰਡ ਵਿਚ ਰੋਕ ਕੇ ਉਸਤੇ ਗੋਲੀਆਂ ਮਾਰੀਆਂ ਗਈਆਂ ਹਨ । ਕਾਲਾ ਵਡਾਲਾ ਦੀ ਗੱਡੀ ਨੂੰ ਅਣਪਛਾਤੇ ਹਮਲਾਵਰਾਂ ਵਲੋਂ ਉਸਦੀ ਗੱਡੀ ਵਿਚ ਪਹਿਲਾ ਟੱਕਰ ਮਾਰੀ ਗਈ ਫਿਰ ਉਸ ਨੂੰ ਘੇਰ ਕੇ ਉਸ ਤੇ ਤਾਬੜਤੋੜ ਫਾਇਰਿੰਗ ਕੀਤੀ ਅਤੇ ਉਸਦੀ ਹੱਤਿਆ ਕਰ ਦਿਤੀ ਗਈ । ਇਸ ਫਾਇਰਿੰਗ ਵਿਚ ਇਕ ਹੋਰ ਵਿਅਕਤੀ ਜਖਮੀ ਹੋਇਆ ਹੈ । 4 ਹਮਲਾਵਰ ਆਏ ਸਨ । ਜਿਨ੍ਹਾਂ ਨੇ ਕਾਲੇ ਨੂੰ ਘੇਰ ਕੇ ਗੋਲੀਆਂ ਮਾਰੀਆਂ ਹਨ । ਕਈ ਘਿਨਾਉਣੇ ਅਪਰਾਧ ਕਰਨ ਤੋਂ ਇਲਾਵਾ, ਕਾਲਾ ਬਡਾਲਾ ਆਪਣੇ ਹੀ ਦੋਸਤ ਪ੍ਰਦੀਪ ਜਮਾਵੜੀ ਅਤੇ ਉਸਦੀ ਮਾਂ ਦੀ ਹੱਤਿਆ ਦੇ ਦੋਸ਼ਾਂ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ।
ਕਾਲਾ ਵਡਾਲਾ ਦਾ ਪਿਤਾ ਪਿੰਡ ਦਾ ਸਰਪੰਚ ਹੈ । ਰਸਤੇ ਵਿਚ ਹਮਲਾਵਰ ਦੀ ਗੱਡੀ ਖ਼ਰਾਬ ਹੋ ਗਈ ਤੇ ਹਮਲਾਵਰ ਕੋਈ ਹੋਰ ਗੱਡੀ ਖੋਹ ਕੇ ਫਰਾਰ ਹੋਏ ਹਨ । ਕਾਲਾ ਦੇ ਖਿਲਾਫ ਕਈ ਮਾਮਲੇ ਦਰਜ ਹਨ ਅਤੇ ਕਾਲਾ ਵਡਾਲਾ ਹਿਸਟਰੀ ਸੀਟੀਰ ਸੀ । ਪੁਲਿਸ ਮਾਮਲੇ ਦੇ ਜਾਂਚ ਕਰ ਰਹੀ ਹੈ ।