ਹਰਿਆਣਾ
ਡਾ. ਪਰਮਜੀਤ ਕੌਰ ਸਿੱਧੂ ਨੂੰ ਹਰਿਆਣਾ ਸਾਹਿਤ ਅਤੇ ਸੰਸਕ੍ਰਿਤ ਅਕਾਡਮੀ ਪੁਰਸਕਾਰ
ਹਰਿਆਣਾ ਸਾਹਿਤ ਅਤੇ ਸੰਸਕ੍ਰਿਤ ਅਕਾਡਮੀ ਵੱਲੋਂ ਸਾਲ 2017 ਤੋਂ 2022 ਤੱਕ ਦੇ ਪੰਜਾਬੀ ਸਾਹਿਤ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਾਲ 2021 ਦਾ ਜਗੀਰ ਕੌਰ ਸੰਧੂ (ਸਰਵੋਤਮ ਮਹਿਲਾ ਪੁਰਸਕਾਰ) ਡਾ. ਪਰਮਜੀਤ ਕੌਰ ਸਿੱਧੂ ਨੂੰ ਦਿੱਤਾ ਜਾਵੇਗਾ। ਡਾ . ਸਿੱਧੂ ਨੂੰ ਇਹ ਪੁਰਸਕਾਰ ਉਹਨਾਂ ਦੀਆਂ ਸਾਹਿਤ ਅਤੇ ਸਾਹਿਤ ਆਲੋਚਨਾ ਦੇ ਖੇਤਰ ਵਿਚ ਪ੍ਰਾਪਤੀਆਂ ਨੂੰ ਮੱਦੇਨਜ਼ਰ ਰੱਖਦਿਆਂ ਘੋਸ਼ਿਤ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਦੁਆਰਾ ਉਹਨਾਂ ਦੀ ਗਲਪ ਆਲੋਚਨਾ ਪੁਸਤਕ ਨੂੰ 2013 ਦੀ ਸਰਵੋਤਮ ਆਲੋਚਨਾ ਪੁਸਤਕ ਵਜੋਂ ਪੁਰਸਕ੍ਰਿਤ ਕੀਤਾ ਜਾ ਚੁੱਕਾ ਹੈ। ਡਾ. ਸਿੱਧੂ ਦੁਆਰਾ ਦਲਿਤ ਸਾਹਿਤ ਆਲੋਚਨਾ ਦੇ ਖੇਤਰ ਵਿਚ ਕੀਤੇ ਕੰਮ ਸਦਕਾ ਉਸ ਨੂੰ ਭਾਰਤੀ ਦਲਿਤ ਸਾਹਿਤ ਅਕਾਡਮੀ ਦਾ ਡਾ. ਅੰਬੇਡਕਰ ਸਾਹਿਤ ਸ਼੍ਰੀ ਪੁਰਸਕਾਰ-2019 ਵੀ ਮਿਲ ਚੁਕਾ ਹੈ।
ਡਾ. ਪਰਮਜੀਤ ਸਿੱਧੂ ਹੁਣ ਤਕ ਪੰਜਾਬੀ ਆਲੋਚਨਾ ਜਗਤ ਨੂੰ ਪੰਜ ਪੁਸਤਕਾਂ ਅਤੇ 75 ਖੋਜ ਪੱਤਰ ਦੇ ਚੁਕੀ ਹੈ। ਇਸ ਤੋਂ ਉਹ ਇਲਾਵਾ ਦੋ ਪੁਸਤਕਾਂ ਦਾ ਪੰਜਾਬੀ ਅਨੁਵਾਦ ਅਤੇ ਦੋ ਪੁਸਤਕਾਂ ਸੰਪਾਦਿਤ ਕਰ ਚੁਕੀ ਹੈ। ਡਾ. ਸਿੱਧੂ ਦੇਸ਼ਾਂ ਵਿਦੇਸ਼ਾਂ ਵਿਚ ਹੋਣ ਵਾਲੀਆਂ ਪੰਜਾਬੀ ਸਾਹਿਤ ਕਾਨਫਰੰਸਾਂ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੀ ਪ੍ਰਤੀਨਿਧਤਾ ਕਰ ਚੁਕੀ ਹੈ।