ਕੇਂਦਰ ਵਲੋਂ ਐਮ ਐਸ ਪੀ ਤੇ ਕਨੂੰਨ ਬਣਾਉਣ ਤੇ ਏ ਪੀ ਐਮ ਸੀ ਐਕਟ ਵਿਚ ਬਦਲਾਅ ਦਾ ਭਰੋਸ਼ਾ, ਕਿਸਾਨ ਕਨੂੰਨ ਵਾਪਸ ਲੈਣ ਤੇ ਅੜੇ
ਕੇਂਦਰ ਦੇ ਪ੍ਰਸਤਾਵ ਤੇ ਕਿਸਾਨਾਂ ਦਾ ਮੰਥਨ ਜਾਰੀ , ਕਿਸਾਨ ਕੇਂਦਰ ਦੇ ਪ੍ਰਸਤਾਵ ਤੇ ਗੱਲਬਾਤ ਲਈ ਤਿਆਰ
ਅਮਿਤ ਸ਼ਾਹ ਨਾਲ ਕਿਸਾਨ ਸੰਗਠਨਾਂ ਦੀ ਬੈਠਕ ਤੋਂ ਬਾਅਦ ਖੇਤੀ ਮੰਤਰਾਲੇ ਨੇ ਖੇਤੀ ਕਨੂੰਨ ਵਿਚ ਬਦਲਾਅ ਕਰਨ ਦਾ ਭਰੋਸਾ ਦਿੰਦੇ ਹੋਏ 19 ਪੇਜ ਦਾ ਪ੍ਰਸਤਾਵ ਕਿਸਾਨਾਂ ਨੂੰ ਭੇਜ ਦਿੱਤਾ ਹੈ । ਲੇਕਿਨ ਕਿਸਾਨਾਂ ਦੇ ਸਪਸ਼ਟ ਕਰ ਦਿੱਤਾ ਹੈ ਅਸੀਂ ਸੋਧ ਮਨਜੂਰ ਨਹੀਂ ਕਰਾਂਗੇ ਕਿਸਾਨਾਂ ਨੇ ਕਿਹਾ ਕਿ ਸਾਨੂੰ ਸੋਧ ਮਨਜੂਰ ਨਹੀਂ ਹਨ ਸਾਡੀ ਮੰਗ ਹੈ ਕਿ ਕਨੂੰਨ ਰੱਦ ਕੀਤੇ ਜਾਣ ਅਸੀਂ ਪਹਿਲਾ ਵੀ ਸਪਸ਼ਟ ਕਰ ਚੁਕੇ ਹਾਂ ਪਤਾ ਲਗਾ ਹੈ ਕਿ ਖੇਤੀ ਮੰਤਰਾਲੇ ਵਲੋਂ ਪ੍ਰਸਤਾਵ ਵਿਚ ਕਿਸਾਨਾਂ ਨੂੰ ਲਿਖਤ ਰੂਪ ਵਿਚ ਐਮ ਐਸ ਪੀ ਤੇ ਕਨੂੰਨ ਬਣਾਉਣ ਦਾ ਭਰੋਸ਼ਾ ਦਿਤਾ ਹੈ ਅਤੇ ਇਸ ਦੇ ਨਾਲ ਹੀ ਏ ਪੀ ਐਮ ਸੀ ਐਕਟ ਵਿਚ ਬਦਲਾਅ ਕਰਨ ਦਾ ਵੀ ਭਰੋਸ਼ਾ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਪ੍ਰਸਤਾਵ ਵਿਚ ਨਿਜੀ ਕੰਪਨੀਆਂ ਤੇ ਟੈਕਸ ਲਗਾਉਣ ਦੀ ਗੱਲ ਕੀਤੀ ਹੈ , ਪਹਿਲਾ ਕਿਸਾਨ ਸਿਰਫ ਐਸ ਡੀ ਐਮ ਕੋਰਟ ਤਕ ਪਹੁਚ ਕਰ ਸਕਦਾ ਸੀ ਪਰ ਕੇਂਦਰ ਸਰਕਾਰ ਨੇ ਹੁਣ ਕੋਰਟ ਵਿਚ ਜਾਣ ਦਾ ਬਦਲ ਦੇਣ ਦੀ ਗੱਲ ਵੀ ਪ੍ਰਸਤਾਵ ਵਿਚ ਕਹੀ ਹੈ । ਬਿਲ ਭੁਗਤਾਨ ਦੀ ਮੌਜੂਦਾ ਵਿਵਸਥਾ ਵਿਚ ਬਦਲਾਅ ਨਹੀਂ ਹੋਵੇਗਾ । ਪ੍ਰਸਤਾਵ ਵਿਚ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਲਈ ਕਿਹਾ ਗਿਆ ਹੈ ਕੇਂਦਰ ਵਲੋਂ ਸਾਫ ਕਰ ਦਿੱਤਾ ਗਿਆ ਹੈ ਕਿ ਕਿਸਾਨਾਂ ਦੀ ਜਮੀਨ ਕੀਤੇ ਨਹੀਂ ਜਾਵੇਗੀ ਸਿਰਫ ਨਿਜੀ ਕੰਪਨੀ ਫ਼ਸਲ ਹੀ ਖਰੀਦ ਸਕਦੀ ਹੈ। ਕਿਸਾਨ ਦੀ ਜਮੀਨ ਲੀਜ , ਠੇਕੇ ਨਹੀਂ ਲੈ ਸਕਦੀ ਅਤੇ ਨਾ ਹੀ ਕੋਈ ਕਿਸਾਨ ਦੀ ਜਮੀਨ ਤੇ ਉਸਾਰੀ ਹੋ ਸਕਦੀ ਹੈ । ਕੇਦਰ ਸਰਕਾਰ ਐਮ ਐਸ ਪੀ ਨੂੰ ਲੈ ਕੇ ਲਿਖਤ ਭਰੋਸ਼ਾ ਦਵੇਗੀ। ਕੇਂਦਰ ਸਰਕਾਰ ਵਲੋਂ ਭੇਜੇ ਪ੍ਰਸਤਾਵ ਵਿਚ ਕਨੂੰਨ ਰੱਦ ਕਰਨ ਦਾ ਕੋਈ ਜਿਕਰ ਨਹੀਂ ਕੀਤਾ ਗਿਆ ਹੈ ।
ਕਿਸਾਨ ਸੰਗਠਨਾਂ ਨੇ ਫਿਰ ਬੈਠਕ ਸੱਦ ਲਈ ਹੈ ਕੱਲ੍ਹ ਅਮਿਤ ਸ਼ਾਹ ਨਾਲ ਗੈਰ ਰਸਮੀ ਗੱਲ ਹੋਈ ਸੀ ਤੇ ਰਸਮੀ ਗੱਲ ਖੇਤੀ ਮੰਤਰੀ ਨਾਲ ਹੋਵੇਗੀ । ਕਿਸਾਨਾਂ ਨੇ ਕਿਹਾ ਕਿ ਹੁਣ ਮੀਟਿੰਗ ਵਿਚ ਸੋਧਾਂ ਤੇ ਗੱਲ ਨਹੀਂ ਕਰਾਂਗੇ, ਹੁਣ 30 ਸੰਗਠਨਾਂ ਦੀ ਬੈਠਕ 5 ਵਜੇ ਹੋਣ ਜਾ ਰਹੀ ਹੈ ।