*ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਨਾਲੋਂ ਤੋੜਿਆ ਨਾਤਾ , ਕਾਂਗਰਸ ਤੋਂ ਅਸਤੀਫਾ*
*ਰਾਹੁਲ ਗਾਂਧੀ ਤੇ ਭੰਨਿਆ ਠੀਕਰਾ , ਸਾਧਿਆ ਨਿਸ਼ਾਨਾ
ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਤੋਂ ਆਪਣਾ ਨਾਤਾ ਤੋੜ ਲਿਆ ਹੈ । ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਗੁਲਾਮ ਨਬੀ ਆਜ਼ਾਦ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਆਜ਼ਾਦ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੰਜ ਪੰਨਿਆਂ ਦਾ ਅਸਤੀਫਾ ਪੱਤਰ ਭੇਜਿਆ ਹੈ।
ਗੁਲਾਮ ਨਬੀ ਆਜ਼ਾਦ ਨੇ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਿਆ ਹੈ ਤੇ ਕਿਹਾ ਹੈ ਕਿ ਰਾਹੁਲ ਗਾਂਧੀ ਸਾਰੇ ਫੈਸਲੇ ਲੈਂਦੇ ਹਨ । ਸੀਨੀਅਰ ਨੇਤਾਵਾਂ ਨੂੰ ਪੁੱਛਿਆ ਨਹੀਂ ਜਾਂਦਾ ਹੈ । ਕਾਂਗਰਸ ਵਿਚ ਨਾ ਇੱਛਾ ਸ਼ਕਤੀ ਬਚੀ ਤੇ ਨਾ ਹੀ ਕਾਬਲੀਅਤ ਰਹੀ ਹੈ । ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਸੀਨੀਅਰ ਨੇਤਾਵਾਂ ਨੂੰ ਖੁੱਡੇ ਲਾਇਨ ਕੀਤਾ ਗਿਆ ਹੈ ।
ਆਜ਼ਾਦ ਨੇ ਸੋਨੀਆ ਗਾਂਧੀ ਭੇਜੇ ਅਸਤੀਫੇ ਵਿਚ ਦੋਸ਼ ਲਗਾਇਆ ਕਿ ਜਦੋ ਰਾਹੁਲ ਗਾਂਧੀ ਦੀ ਸਿਆਸਤ ਵਿਚ ਐਂਟਰੀ ਹੋਈ ਖਾਸ਼ਕਰ ਜਨਵਰੀ 2013 ਤੋਂ ਬਾਅਦ ਜਦੋ ਉਨ੍ਹਾਂ ਨੂੰ ਪਾਰਟੀ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਤਾਂ ਪਾਰਟੀ ਅੰਦਰ ਪਹਿਲਾਂ ਮੌਜੂਦ ਸਾਰੀ ਸਲਾਹਕਾਰੀ ਵਿਧੀ ਨੂੰ ਰਾਹੁਲ ਗਾਂਧੀ ਨੇ ਖਤਮ ਕਰ ਦਿੱਤਾ । ਸਾਰੇ ਸੀਨੀਅਰ ਨੇਤਾ ਅਤੇ ਤਜਰਬੇਕਾਰ ਨੇਤਾਵਾਂ ਨੀ ਸਾਇਡਲਾਇਨ ਕਰ ਦਿੱਤਾ ਗਿਆ ।