ਨੈਸ਼ਨਲ
ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੁ ਦੇ ਘਰੋਂ 300 ਕਰੋੜ ਤੋਂ ਜ਼ਿਆਦਾ ਦਾ ਕੇਸ਼ ਬਰਾਮਦ, ਗਿਣਤੀ ਜ਼ਾਰੀ
ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੁ ਦੇ ਘਰੋਂ 300 ਕਰੋੜ ਤੋਂ ਜ਼ਿਆਦਾ ਦਾ ਕੇਸ਼ ਬਰਾਮਦ ਹੋਇਆ ਹੈ । ਆਮਦਨ ਕਰ ਵਲੋਂ ਨੋਟਾਂ ਦੀ ਗਿਣਤੀ ਜ਼ਾਰੀ ਹੈ । ਆਮਦਨ ਕਰ ਵਿਭਾਗ ਨੇ ਸਾਹੂ ਦੇ ਕਈ ਠਿਕਾਣੇ ਤੇ ਛਾਪੇਮਾਰੀ ਕੀਤੀ ਹੈ ।
ਆਮਦਨ ਕਰ ਵਿਭਾਗ ਨੇ ਉੜੀਸਾ ਦੇ ਬਾਲੀਗੀਰ ਚ ਸਾਹੂ ਦੇ ਡਿਸਟਲਰੀ ਕੰਪਨੀ ਤੇ ਛਾਪੇਮਾਰੀ ਕੀਤੀ ਹੈ ਜਿਥੇ 300 ਕਰੋੜ ਤੋਂ ਜ਼ਿਆਦਾ ਦਾ ਕੇਸ਼ ਬਰਾਮਦ ਹੋਇਆ ਹੈ । ਆਮਦਨ ਕਰ ਵਿਭਾਗ ਵਲੋਂ ਛੇਵੇਂ ਦਿਨ ਵੀ ਛਾਪੇਮਾਰੀ ਜ਼ਾਰੀ ਹੈ। ਆਮਦਨ ਕਰ ਵਿਭਾਗ ਨੇ ਨੋਟ ਗਿਣਨ ਲਈ ਨਵੀਆਂ ਮਸੀਨਾਂ ਅੱਜ ਮੰਗਵਾਈਆਂ ਹਨ ਕਿਉਂਕਿ ਨੋਟ ਗਿਨਣ ਲਈ ਮਸੀਨਾਂ ਘੱਟ ਪਾ ਗਈਆਂ ਸਨ । ਕਈ ਮਸੀਨਾਂ ਦੇ ਖ਼ਰਾਬ ਹੋਣ ਦੀ ਵੀ ਖ਼ਬਰ ਹੈ । ਹੁਣ ਤਕ 300 ਕਰੋੜ ਦੇ ਨੋਟਾਂ ਦੀ ਗਿਣਤੀ ਹੋ ਚੁਕੀ ਹੈ ਅਤੇ ਅਜੇ ਵੀ ਗਿਣਤੀ ਜ਼ਾਰੀ ਹੈ ।