ਸੁਖਜਿੰਦਰ ਰੰਧਾਵਾ ਨੇ ਜੈਪੁਰ ਵਿਖੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਨੂੰ ਕੀਤਾ ਸੰਬੋਧਨ
ਕਾਗਰਸ ਪਾਰਟੀ ਦੇ ਅਹੁੱਦੇਦਾਰਾਂ ਅਤੇ ਕਾਂਗਰਸ ਪਾਰਟੀ ਦੇ ਸਰਗਰਮ ਵਰਕਰਾਂ ਨੂੰ ਸੱਦਾ
ਜੈਪੁਰ ,19 ਜਨਵਰੀ, ਅੱਜ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਜਸਥਾਨ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਨੂੰ ਸੰਬੋਧਿਤ ਕੀਤਾ । ਸੁਖਜਿੰਦਰ ਰੰਧਾਵਾ ਨੇ ਤਮਾਮ ਵਿਧਾਇਕਾਂ ਨੂੰ 2024 ਦੀਆਂ ਲੋਕ ਸਭਾ ਚੋਣਾ ਵਿਚ ਅੱਜ ਤੋਂ ਹੀ ਆਪੋ ਆਪਣੇ ਵਿਧਾਨ ਸਭਾ ਹਲਕਿਆਂ ਵਿਚ ਡੱਟਣ ਦਾ ਸੱਦਾ ਦਿੰਦਿਆਂ ਸਭ ਵਿਧਾਇਕਾਂ ਨੂੰ ਨਿਰਦੇਸ ਦਿਤੇ । ਸੁਖਜਿੰਦਰ ਰੰਧਾਵਾ ਨੇ ਕਿ ਉਹ ਬੇ ਜੇ ਪੀ ਸਰਕਾਰ ਦੀ ਕਾਰਗੁਜਾਰੀ ਲੋਕਾਂ ਦੀ ਕਚਿਹਰੀ ਵਿਚ ਰੱਖਣ ਅਤੇ ਇਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਘਰ ਘਰ ਜਾ ਕਿ ਦੱਸਣ ।
ਰੰਧਾਵਾ ਨੇ ਕਿਹਾ ਕਿ ਉਹ ਆਗਾਮੀ ਲੋਕ ਸਭਾ ਚੋਣਾ ਨੂੰ ਇਕ ਜੰਗ ਵੱਜੋਂ ਲੜਨ ਤਾਂ ਕਿ ਕਾਂਗਰਸ ਪਾਰਟੀ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਜਿੱਤ ਕਿ ਸੈਂਟਰ ਵਿਚ ਲੋਕ ਪੱਖੀ ਅਤੇ ਗਰੀਬਾਂ ਦੀ ਭਲਾਈ ਵਾਲੀ ਸਰਕਾਰ ਕਾਇਮ ਕਰ ਸਕੇ । ਉਹਨਾਂ ਸਭ ਵਿਧਾਇਕਾ ਨੂੰ ਕਿਹਾ ਕਿ ਉਹ ਰਾਜਸਥਾਨ ਵਿਧਾਨ ਸਭਾ ਦੀ ਕਾਰਵਾਈ ਦੌਰਾਣ ਬੇ ਜੇ ਪੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਡੱਟ ਕਿ ਵਿਰੋਧ ਕਰਨ। ਰਾਜਸਥਾਨ ਦੇ ਵਪਾਰੀਆਂ,ਕਿਸਾਨਾਂ ਅਤੇ ਗਰੀਬ ਵਰਗ ਦੇ ਮੁੱਦੇ ਵਿਧਾਨ ਸਭਾ ਵਿਚ ਜੋਰਦਾਰ ਢੰਗ ਨਾਲ ਉਠਾਉਣ ਤਾਂ ਇਹਨਾਂ ਵਰਗਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਵਾਈਆਂ ਜਾ ਸਕਣ । ਕਾਂਗਰਸ ਪਾਰਟੀ ਦੀਆਂ ਨੀਤੀਆਂ ਦਾ ਹੇਠਲੇ ਪੱਧਰ ਤੱਕ ਪ੍ਰਚਾਰ ਕੀਤਾ ਜਾਵੇ ਮੀਡੀਆ ਨੂੰ ਇਹ ਜਾਣਕਾਰੀ
ਉਨ੍ਹਾਂ ਕਿਹਾ ਤਾ ਕਿ ਸੈਂਟਰ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਰਾਹ ਪੱਧਰਾ ਹੋ ਸਕੇ । ਇਸ ਲਈ ਸਾਰੇ ਵਰਕਰ ਦਿਨ ਰਾਤ ਇਕ ਕਰ ਦੇਣ । ਉਨ੍ਹਾਂ ਦਾ ਅਗਲਾ ਮਿਸਨ ਕਾਂਗਰਸ ਨੂੰ ਕੇਂਦਰ ਵਿਚ ਲੈ ਕੇ ਆਉਂਣਾ ਹੈ । ਰੰਧਾਵਾ ਪਿਛਲੇ ਕਈ ਦਿਨ ਤੋਂ ਲੋਕ ਸਭ ਚੋਣ ਦੇ ਮੱਦੇਨਜਰ ਮੀਟਿੰਗ ਕਰ ਰਹੇ ਹਨ ।
ਪੱਤਰਕਾਰਾਂ ਨੂੰ ਇਹ ਪ੍ਰੈਸ ਨੋਟ ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀ ਸਾਥੀ ਅਤੇ ਸੀਨੀਅਰ ਕਾਂਗਰਸੀ ਲੀਡਰ ਕਿਸ਼ਨ ਚੰਦਰ ਮਹਾਜ਼ਨ ਨੇ ਜਾਰੀ ਕੀਤਾ ।