ਨੈਸ਼ਨਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਜੂਨ ਨੂੰ ਚੁੱਕਣਗੇ ਸਹੁੰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਤੋਰ ਤੇ ਸਹੁੰ ਚੁੱਕਣ ਜਾ ਰਹੇ ਹਨ ।  ਇਸ ਨੂੰ ਲੈ ਕੇ ਰਾਸ਼ਟਰਪਤੀ ਭਵਨ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀ ਹਨ। ਨਰਿੰਦਰ ਮੋਦੀ ਦੇ ਨਾਲ ਗਠਜੋੜ ਦੇ ਕਈ ਨੇਤਾ ਵੀ ਸਹੁੰ ਚੁੱਕਣਗੇ । ਇਸ ਤੋਂ ਪਹਿਲਾਂ 7 ਜੂਨ ਨੂੰ ਸੰਸਦੀ ਦਲ ਦੀ ਬੈਠਕ ਹੋਵੇਗੀ। ਇਸ ਬੈਠਕ ‘ਚ ਨਰਿੰਦਰ ਮੋਦੀ ਨੂੰ ਸੰਸਦੀ ਦਲ ਦਾ ਨੇਤਾ ਚੁਣਿਆ ਜਾਵੇਗਾ। ਲੋਕ ਸਭਾ ਚੋਣਾਂ ਵਿੱਚ ਐਨਡੀਏ ਨੇ 293 ਸੀਟਾਂ ਜਿੱਤੀਆਂ ਹਨ ਅਤੇ ਬਹੁਮਤ ਦਾ ਅੰਕੜਾ 272 ਹੈ। ਅਜਿਹੇ ਵਿੱਚ ਐਨਡੀਏ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਹੈ।

ਐਨ ਡੀ ਏ ਗਠਜੋੜ ਦੀ ਅੱਜ ਸ਼ਾਮ 4 ਵਜੇ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਹਿੱਸਾ ਲੈਣ ਲਈ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦਿੱਲੀ ਪਹੁੰਚ ਗਏ ਹਨ। ਇਸ ਤੋਂ ਇਲਾਵਾ ਟੀ ਡੀ ਪੀ ਨੇਤਾ ਚੰਦਰ ਬਾਬੂ ਨਾਇਡੂ ਵੀ ਦਿੱਲੀ ਪਹੁੰਚ ਗਏ ਹਨ ।

ਚੰਦਰ ਬਾਬੂ ਨਾਇਡੂ 9 ਜੂਨ ਨੂੰ ਮੁੱਖ ਮੰਤਰੀ ਦੇ ਤੌਰ ਤੇ ਸਹੁੰ ਚੁੱਕਣ ਜਾ ਰਹੇ ਹਨ । ਇਸ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੱਸਾ ਲੈਣਗੇ। ਉਧਰ ਨਿਤੀਸ਼ ਕੁਮਾਰ ਨੇ ਸਾਫ ਕਰ ਦਿੱਤਾ ਹੈ ਕਿ ਸਰਕਾਰ ਤਾ ਬਣੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਮੰਤਰੀ ਮੰਡਲ ਵਲੋਂ ਲੋਕ ਸਭਾ ਭੰਗ ਕਰਨ ਦੀ ਸਿਫਾਰਸ਼ ਕਰ ਦਿੱਤੀ ਹੈ ।ਨਿਤੀਸ਼ ਕੁਮਾਰ ਅੱਜ ਐਨ ਡੀ ਏ ਨੂੰ ਸਮਰਥਨ ਦੇਣ ਲਈ ਆਪਣਾ ਪੱਤਰ ਵੀ ਸੋਪਣਗੇ ।  ਨਰਿੰਦਰ ਮੋਦੀ ਦੇ ਸਮਾਗਮ ਲਈ ਵਿਦੇਸ਼ ਤੋਂ ਵੀ ਨੇਤਾ ਨੂੰ ਸੱਦਾ ਦਿੱਤਾ ਜਾ ਰਿਹਾ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!