ਨੈਸ਼ਨਲ
ਲੋਕ ਸਭਾ ਦੀ ਕਾਰਵਾਈ ਦੌਰਾਨ ਵੱਡੀ ਕੋਤਾਹੀ , ਦੋ ਵਿਅਕਤੀਆਂ ਨੇ ਸੁਰੱਖਿਆ ਦੀਆਂ ਉਡਾਈਆਂ ਧੱਜੀਆਂ
ਲੋਕ ਸਭਾ ਦੀ ਕਾਰਵਾਈ ਦੌਰਾਨ ਸੁਰੱਖਿਆ ਚ ਉਸ ਸਮੇ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਜਦੋਂ ਦਰਸ਼ਕ ਗੈਲਰੀ ਵਿੱਚੋਂ
ਦੋ ਵਿਅਕਤੀਆਂ ਨੇ ਛਾਲ ਮਾਰ ਦਿੱਤੀ। ਇਸ ਦੌਰਾਨ ਇਨ੍ਹਾਂ ਲੋਕਾਂ ਨੇ ਧੂੰਏਂ ਦੀਆਂ ਮੋਮਬੱਤੀਆਂ ਜਗਾਈਆਂ, ਜਿਸ ਤੋਂ ਬਾਅਦ ਪੂਰੀ ਲੋਕ ਸਭਾ ‘ਚ ਧੂੰਆਂ ਦਿਖਾਈ ਦੇਣ ਲੱਗਾ।
ਹਾਲਾਂਕਿ ਬਾਅਦ ‘ਚ ਦੋਵਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਇਨ੍ਹਾਂ ਦੋਵਾਂ ਮਹਿਮਾਨਾਂ ਕੋਲ ਮੈਸੂਰ ਦੇ ਸੰਸਦ ਮੈਂਬਰ ਦਾ ਰੈਫਰੀ ਪਾਸ ਸੀ ਇਕ ਦਾ ਨਾਮ ਸਾਗਰ ਦੱਸਿਆ ਜਾ ਰਿਹਾ ਹੈ । ਜਿਵੇ ਦੋਵਾਂ ਨੇ ਛਾਲ ਮਾਰੀ ਤਾਂ ਏਧਰ ਓਧਰ ਭੱਜਣ ਲੱਗੇ ਜਿਨ੍ਹਾਂ ਨੂੰ ਸੰਸਦ ਮੈਂਬਰਾਂ ਨੇ ਫੜ ਕੇ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਹੈ ।
ਇਸ ਮਾਮਲੇ ਚ ਦਿੱਲੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਇਹ ਦੋ ਲੋਕ ਕੌਣ ਸਨ ਇਸ ਤੋਂ ਇਲਾਵਾ ਦੋ ਹੋਰ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ । ਲੋਕ ਸਭਾ ਸਪੀਕਰ ਨੇ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾ ਰਹੀ ਹੈ