ਪੰਜਾਬ
ਕਿਸਾਨਾਂ ਦੀ ਅਮਿਤ ਮੋਦੀ ਨਾਲ਼ ਬੈਠਕ ਖ਼ਤਮ, ਸਰਕਾਰ ਕਨੂੰਨ ਵਾਪਸ ਲੈਣ ਲਈ ਤਿਆਰ ਨਹੀਂ
ਕੱਲ੍ਹ ਸਰਕਾਰ ਕਿਸਾਨਾਂ ਨੂੰ ਲਿਖਤ ਪ੍ਰਸਾਤਵ ਭੇਜਗੀ , ਮੀਟਿੰਗ ਰਹੀ ਬੇ ਨਤੀਜਾ
ਖੇਤੀ ਕਨੂੰਨ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕਿਸਾਨ ਆਗੂਆਂ ਦੀ ਬੈਠਕ ਬੇ ਨਤੀਜਾ ਰਹੀ ਹੈ । ਕੇਂਦਰ ਸਰਕਾਰ ਖੇਤੀ ਕਨੂੰਨ ਵਾਪਸ ਲੈਣ ਲਈ ਤਿਆਰ ਨਹੀ ਹੈ। ਸਰਕਾਰ ਕੱਲ੍ਹ ਕਿਸਾਨਾਂ ਨੂੰ ਲਿਖਤ ਪ੍ਰਸਾਤਵ ਭੇਜਗੀ । ਕਿਸਾਨ ਨੇਤਾ ਹਨਨ ਮੁਲਾ ਨੇ ਕਿਹਾ ਕਿ ਕਿਸਾਨ ਕੱਲ੍ਹ ਖੇਤੀ ਮੰਤਰੀ ਨਾਲ਼ ਹੋਣ ਵਾਲੀ ਬੈਠਕ ਵਿੱਚ ਸ਼ਾਮਿਲ ਨਹੀਂ ਹੋਣਗੇ। ਬੈਠਕ ਵਿੱਚ 13 ਕਿਸਾਨ ਨੇਤਾ ਸ਼ਾਮਿਲ ਸਨ। ਹਨਨ ਮੁਲਾ ਨੇ ਕਿਹਾ ਕਿ ਸਰਕਾਰ ਕੱਲ੍ਹ ਨਵਾਂ ਪ੍ਰਸਾਤਵ ਕਿਸਾਨਾਂ ਨੂੰ ਭੇਜੇਗੀ। ਏ ਪੀ ਐਮ ਸੀ ਨੂੰ ਲੈ ਕੇ ਨਵਾਂ ਪ੍ਰਸਾਤਵ ਭੇਜਗੀ। ਸਰਕਾਰ ਕਨੂੰਨ ਵਾਪਸ ਲੈਣ ਲਈ ਤਿਆਰ ਨਹੀਂ ਹੈ