ਸੋ਼ਭਾ ਯਾਤਰਾ ਦਾ ਉਦਘਾਟਨ ਸ੍ਰੀਮਾਨ ਮਹੰਤ 1008 ਰਾਮ ਸੁੰਦਰ ਦਾਸ ਨੇ ਕੀਤਾ
ਸੁਖਜਿੰਦਰ ਸਿੰਘ ਰੰਧਾਵਾ ਜੀ ਨੇ ਭੇਜੀਆਂ ਆਪਣੀਆਂ ਸੁਭਕਾਮਨਾਵਾਂ -- ਮਹਾਜ਼ਨ
ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਜੋ 11 ਫਰਵਰੀ 2024 ਦਿਨ ਐਤਵਾਰ ਨੂੰ ਧਿਆਨਪੁਰ ਧਾਮ ਵਿਖੇ ਪੂਰੀ ਸ਼ਰਧਾ ਅਤੇ ਭਾਵਨਾਵਾਂ ਨਾਲ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਉਸ ਨੂੰ ਸਮਰਪਿਤ ਸੋ਼ਭਾ ਯਾਤਰਾ ਦਾ ਅੱਜ 5 ਫਰਵਰੀ ਨੂੰ ਗੱਦੀ ਨਸੀ਼ਨ ਸ੍ਰੀ ਮਾਨ ਮਹੰਤ ਸੁੰਦਰ ਦਾਸ ਜੀ ਮਹਾਰਾਜ ਨੇ ਧਿਆਨਪੁਰ ਧਾਮ ਤੋਂ ਉਦਘਾਟਨ ਕਰਕੇ ਵੱਖ ਵੱਖ ਪਿੰਡਾ ਲਈ ਰਵਾਨਾ ਕੀਤਾ ।
ਇਸ ਸੋ਼ਭਾ ਯਾਤਰਾ ਲਈ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਮਾਮਲਿਆਂ ਦੇ ਪ੍ਰਭਾਰੀ ਤੇ ਵਿਧਾਇਕ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀਆਂ ਸੁਭਕਾਮਨਾਵਾਂ ਭੇਜੀਆ ਹਨ । ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਬਾਵਾ ਲਾਲ ਦਿਆਲ ਜੀ ਮਹਾਰਾਜ ਦੇ ਜ਼ਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿਤੀਆਂ ਹਨ ।
ਇਹ ਸੋ਼ਭਾ ਯਾਤਰਾ ਧਿਆਨਪੁਰ ਦੇ ਬਾਜਾ਼ਰਾਂ ਵਿਚੋਂ ਹੁੰਦੀ ਹੋਈ ਜੇ ਕੇ ਪੈਲਸ, ਚੰਦੂ ਸੂਜਾ,ਮਲਕਵਾਲ,ਖਜਾਨੇਕੋਟ,ਗਿੱਲਾਂਵਾਲੀ,ਰਾਏਮਲ,ਖਹਿਰਾ ਸੁਲਤਾਨ,ਬਾਵਾ ਲਾਲ ਜੀ ਹਸਪਤਾਲ,ਕੋਟਲੀ ਸੂਰਤ ਮੱਲੀ,ਗੁਰਦਵਾਰਾ ਬਾਬਾ ਅਵਤਾਰ ਸਿੰਘ ਛੱਤ ਵਾਲੇ,ਮੰਮਣ, ਬਾਬਾ ਬੌਹੜੀ,ਸਾਹਸਮਸ਼,ਲਾਲਪੁਰ,ਯੋਗੀ ਰਾਜ ਸਕੂਲ ਤੋਂ ਹੁੰਦੀ ਹੋਈ ਦਰਬਾਰ ਧਿਆਨਪੁਰ ਵਿਖੇ ਖ਼ਤਮ ਹੋਵੇਗੀ।
ਯਾਤਰਾ ਦਾ ਸੰਚਾਲਣ ਮੁੱਖ ਸੇਵਾ ਦਾਰ ਦਰਬਾਰ ਧਿਆਨਪੁਰ ਬਾਊ ਜਗਦੀਸ ਰਾਜ, ਪ੍ਰਧਾਨ ਪਰਮਸੁਨੀਲ ਸਿੰਘ ਲੱਡੂ,ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ ਕਰ ਰਹੇ ਹਨ ਇਸ ਮੌਕੇ ਤੇ ਮਨਿੰਦਰ ਸਿੰਘ ਖਹਿਰਾ ਸੋਸ਼ਲ ਮੀਡੀਆ ਇੰਚਾਰਜ, ਸਵਿੰਦਰ ਸਿੰਘ ਭੰਮਰਾ,ਰਿੰਕੀ ਨੇਬ,ਗੁਰਪ੍ਰੀਤ ਸਿੰਘ ਗੋਪੀ,ਸਰਪੰਚ ਬਿਕਰਮ ਸਿੰਘ ਬਿੱਕਾ ਮੰਮਣ,ਸਰਪੰਚ ਨਰਿੰਦਰ ਸੋਨੀ ਸਰਪੰਚ ਮੋਹਲੋਵਾਲੀ, ਸਰਪੰਚ ਅਵਤਾਰ ਸਿੰਘ ਕੋਟਲੀ ,ਆਰਤੀ ਪਲਵਿੰਦਰ ਸਿੰਘ, ਜਸਬੀਰ ਸਿੰਘ ਆਰਤੀ ਅਤੇ ਯੂਥ ਕਾਂਗਰਸ ਦੇ ਆਗੂ ਦਲਬੀਰ ਸਿੰਘ ਭਿੱਲਾ,ਮਨੀ ਮਹਾਜ਼ਨ ਅਤੇ ਹਰਦੇਵ ਸਿੰਘ ਭੰਮਰਾ ਗੋਲਡੀ ਸਮੇਤ ਇਲਾਕੇ ਦੀਆਂ ਪ੍ਰਮੁੱਖ ਸਖ਼ਸੀਅਤਾ ਸਾ਼ਮਿਲ ਹੋ ਕਿ ਸੋ਼ਭਾ ਯਾਤਰਾ ਦਾ ਮਾਣ ਵਧਾ ਰਹੀਆਂ ਹਨ ।
ਮੀਡੀਆ ਨੂੰ ਇਹ ਜਾਣਕਾਰੀ ਸਮਾਜਿਕ ਕਾਰਜਕਰਤਾ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ