ਪੰਜਾਬ

ਸੰਭੁ ਬਾਰਡਰ : ਹਰਿਆਣਾ ਪੁਲਿਸ ਨੇ ਦਾਗੇ ਅਥਰੂ ਗੈਸ ਦੇ ਗੋਲੇ , ਕਈ ਕਿਸਾਨ ਜਖਮੀ

Farmers Protest : Sambhu border: Haryana police fired tear gas shells

ਕੇਂਦਰ ਸਰਕਾਰ ਤੇ ਕਿਸਾਨਾਂ ਵਿਚ ਗੱਲਬਾਤ ਫੇਲ ਹੋਣ ਤੋਂ ਬਾਅਦ ਕਿਸਾਨਾਂ ਦੀਆਂ ਮੰਗਾ ਨੂੰ ਲੈ ਕੇ ਕਿਸਾਨਾਂ ਵਲੋਂ ਦਿੱਲੀ ਵੱਲ ਮਾਰਚ ਸ਼ੁਰੂ ਹੋ ਗਿਆ ਹੈ ਕਿਸਾਨ ਆਪਣਾ ਰਾਸ਼ਨ ਪਾਣੀ ਲੈ ਕੇ ਸੜਕਾਂ ਤੇ ਉਤਰ ਆਏ ਹਨ ਸੰਭੁ ਬਾਰਡਰ  ਤੇ ਖਨੌਰੀ ਬਾਰਡਰ ਤੇ  ਪੁਲਿਸ ਵਲੋਂ ਅਥਰੂ ਗੈਸ ਦੇ ਗੋਲੇ ਦਾਗੇ ਗਏ ਹਨ

ਸੰਭੁ ਬਾਰਡਰ ਤੇ ਮਾਹੌਲ ਤਣਾਅ ਪੂਰਨ ਬਣ ਗਿਆ ਹੈ ਹਰਿਆਣਾ ਪੁਲਿਸ ਵਲੋਂ ਖੇਤਾਂ ਰਹੀ ਜੋ ਕਿਸਾਨ ਜਾ ਰਹੇ ਹਨ ਉਨ੍ਹਾਂ ਤੇ ਵੀ ਅਥਰੂ ਗੈਸ ਛੱਡੀ ਗਈ ਹੈ ਇਸ ਦੌਰਾਨ ਕੁਝ ਕਿਸਾਨ ਜਖਮੀ ਵੀ ਹੋਏ ਹਨ ਕਿਸਾਨ ਪਿੱਛੇ ਹਟਣ ਲਈ ਤਿਆਰ ਨਹੀਂ ਹਨ

ਸਭ ਤੋਂ ਅੱਗੇ ਕਿਸਾਨ ਆਗੂ ਸਰਬਜੀਤ ਸਿੰਘ ਪੰਧੇਰ ਨਜਰ ਆ ਰਹੇ ਹਨ ਇਸ ਤੋਂ ਇਲਾਵਾ ਪੁਲਿਸ ਵਲੋਂ ਡਰੋਨ ਰਹੀ ਨਜ਼ਰ ਰੱਖੀ ਜਾ ਰਹੀ ਹੈ

ਇਸ ਵਾਰ ਕਿਸਾਨਾਂ ਵਲੋਂ ਲੰਬੀ ਤਿਆਰੀ ਕੀਤੀ ਗਈ ਹੈ ਤੇ ਹਰ ਪਿੰਡ ਵਿੱਚੋ ਕਿਸਾਨ ਇਸ ਮਾਰਚ ਵਿਚ ਸ਼ਾਮਿਲ ਹੋਣਗੇ ਦੂਜੇ ਪਾਸੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵਲੋਂ ਸਖਤ ਪ੍ਰਬੰਧ ਕੀਤੇ ਗਏ ਹਨ ਕਿਸਾਨ ਟ੍ਰੈਕਟਰ ਤੇ ਟ੍ਰਾਲੀਆ ਲੈ ਕੇ ਨਿਕਲੇ ਹਨ

ਕਿਸਾਨਾਂ ਦਾ ਕਹਿਣਾ ਹੈ ਕਿ ਐਮ ਐਸ ਪੀ ਨੂੰ ਲੈ ਕੇ ਸਰਕਾਰ ਦੀ ਗਾਰੰਟੀ ਦੀ 2 ਸਾਲ ਹੋ ਗਏ ਹਨ ਪਰ ਕੋਈ ਕਾਰਵਾਈ ਨਹੀਂ ਹੋਈ ਹੈ ਐਮ ਐਸ ਪੀ ਨੂੰ ਲੈ ਕੇ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਸਹਿਮਤੀ ਨਹੀਂ ਹੋ ਸਕੀ ਹੈ ਕਿਸਾਨ ਐਮ ਐਸ ਪੀ ਗਾਰੰਟੀ ਦੀ ਮੰਗ ਕਰ ਰਹੇ ਹਨ

ਕਿਸਾਨਾਂ ਦਾ ਕਾਫਲਾ ਅਲੱਗ ਅਲੱਗ ਬਾਰਡਰ ਤੋਂ ਦਿੱਲੀ ਵੱਲ ਕੂਚ ਕਰ ਰਿਹਾ ਹੈ ਫ਼ਤਹਿਗੜ ਤੋਂ ਕਾਫਲਾ ਦਿੱਲੀ ਲਈ ਰਵਾਨਾ ਹੋ ਗਿਆ ਹੈ ਸੰਭੁ ਬਾਰਡਰ ਤੇ ਬੇਰੀਗੇੜ ਤੋੜ ਰਹੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ

ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਪੰਜਾਬ ਤੋਂ ਦਿੱਲੀ ਜਾਣ ਵਾਲੀਆਂ ਸੜਕਾਂ ਤੇ ਲੈਂਟਰ ਪਾ ਕੇ ਤੇ ਵੱਡੇ ਵੱਡੇ ਬੇਰੀਕੇਡ ਲਾ ਕੇ ਕਿਸਾਨਾਂ ਨੂੰ ਦਿਲੀ ਜਾਣ ਤੋਂ ਰੋਕਣ ਲਈ ਬਾਰਡਰ ਸੀਲ ਕੀਤੇ ਗਏ ਹਨ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!