ਪੰਜਾਬ

ਦੇਸੀ ਦਾਰੂ ‘ ਤੋਂ ਸ਼ਰਾਬੀਆਂ ਦਾ ਹੋਇਆ ਮੋਹ ਭੰਗ , ਅੰਗਰੇਜ਼ੀ ਦਾਰੂ ਦੇ ਹੋਏ ਸੌਕੀਨ

ਭਗਵੰਤ ਮਾਨ ਸਰਕਾਰ ਨੇ ਪਿਛਲੇ ਸਾਲ ਨਾਲੋਂ 2146 ਕਰੋੜ ਰੁਪਏ ਵੱਧ ਕਮਾਏ

ਸਮੇਂ ਦੇ ਨਾਲ ਪੰਜਾਬ ‘ਚ ਸ਼ਰਾਬੀਆਂ ਦੇ ਮਜ਼ਾਜ ਵੀ ਬਦਲਣ ਲੱਗ ਪਿਆ ਹੈ , ਹੁਣ ਸ਼ਰਾਬੀਆਂ ਨੇ ਸ਼ਰਾਬ ਦੇ ਬ੍ਰਾਂਡ ਹੀ ਬਦਲ ਲਏ ਹਨ। ਇਕ ਸਮਾਂ ਸੀ ਜਦੋ ਸ਼ਰਾਬੀਆਂ ਦੇ ਮੂੰਹ ਵਿੱਚੋ ਇਕ ਗੱਲ ਨਿਕਲਦੀ ਸੀ ਕਿ ਦੇਸ਼ੀ ਦਾਰੂ ਦਾ ਸਵਾਦ ਹੀ ਵੱਖਰਾ ਹੈ ਹੁਣ ਸ਼ਾਇਦ ਦੇਸ਼ੀ ਸ਼ਰਾਬ ਦੇ ਸੌਕੀਨਾ ਦਾ ਟੈਸਟ ਬਦਲ ਗਿਆ ਹੈ ਅਤੇ ਉਨ੍ਹਾਂ ਨੂੰ ਹੁਣ ਅੰਗਰੇਜ਼ੀ ਦਾਰੂ ਨੂੰ ਸਵਾਦ ਪੈ ਗਿਆ ਹੈ । ਅੰਗਰੇਜ਼ੀ ਦਾ ਹੁਣ ਪੰਜਾਬ ਅੰਦਰ ਦੌਰ ਸ਼ੁਰੂ ਹੋ ਗਿਆ ਹੈ । ਹੁਣ ਦੇਸੀ ਦੀ ਥਾਂ ਅੰਗਰੇਜ਼ੀ ਦਾ ਬੋਲਬਾਲਾ ਵੱਧ ਗਿਆ ਹੈ । ਇਕ ਕਾਰਨ ਇਹ ਵੀ ਹੈ ਕਿ ਲੋਕਾਂ ਦੀ ਖਰੀਦ ਦੀ ਸ਼ਕਤੀ ਵੱਧ ਗਈ ਹੈ ।
ਇਹ ਅਸੀਂ ਨਹੀਂ ਕਹਿ ਰਹੇ ਸਗੋਂ ਇਸ ਵਾਰ ਦੇ ਸ਼ਰਾਬ ਦੇ ਅੰਕੜੇ ਇਹ ਸਚਾਈ ਪੇਸ਼ ਕਰ ਰਹੇ ਹਨ । ਪੰਜਾਬ ਵਿੱਚ ਦੇਸੀ ਸ਼ਰਾਬ ਦਾ ਰੁਝਾਨ ਘਟਿਆ ਹੈ ਅਤੇ ਅੰਗਰੇਜ਼ੀ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਵਧੀ ਹੈ ਅਤੇ ਜਿਸ ਨਾਲ ਸਰਕਾਰ ਦਾ ਸ਼ਰਾਬ ਤੋਂ ਮਾਲੀਆ ਵੀ ਵਧਣਾ ਸ਼ੁਰੂ ਹੋ ਗਿਆ , ਹਾਲਾਂਕਿ ਦੇਸੀ ਸ਼ਰਾਬ ਅੰਗਰੇਜ਼ੀ ਸ਼ਰਾਬ ਨਾਲੋਂ ਸਸਤੀ ਹੈ। ਪਰ ਇਸ ਦੇ ਬਾਵਜੂਦ ਹੁਣ ਅੰਗਰੇਜ਼ੀ ਸ਼ਰਾਬ ਦੀ ਖਿੱਚ ਵਧਣ ਲੱਗੀ ਹੈ। ਪੰਜਾਬੀਆਂ ਦਾ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਮਿਆਰ ਪਹਿਲਾਂ ਹੀ ਬਹੁਤ ਉੱਚਾ ਹੈ ਪਰ ਹੁਣ ਸ਼ਰਾਬ ਪੀਣ ਵਾਲਿਆਂ ਨੇ ਆਪਣਾ ਮਿਆਰ ਹੋਰ ਉੱਚਾ ਕਰ ਲਿਆ ਹੈ ਅਤੇ ਅੰਗਰੇਜ਼ੀ ਸ਼ਰਾਬ ਨੂੰ ਆਪਣਾ ਨਵਾਂ ਬ੍ਰਾਂਡ ਬਣਾ ਲਿਆ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸ਼ਰਾਬ ਦੇ ਰੇਟ ਵੇ ਘੱਟ ਕੀਤੇ ਹਨ ਅਤੇ ਗਵਾਂਢੀ ਰਾਜਾਂ ਤੋਂ ਸਸਤੀ ਸ਼ਰਾਬ ਪੰਜਾਬ ਵਿਚ ਮਿਲ ਰਹੀ ਹੈ । ਪਹਿਲਾ ਕਈ ਲੋਕ ਚੰਡੀਗੜ੍ਹ ਤੋਂ ਸ਼ਰਾਬ ਲੈ ਕੇ ਜਾਂਦੇ ਸੀ , ਹੁਣ ਪੰਜਾਬ ਵਿਚ ਸ਼ਰਾਬ ਸਸਤੀ ਹੋ ਗਈ ਹੈ । ਕਈ ਲੋਕ ਚਾਹੁੰਦੇ ਹੈ ਉਨ੍ਹਾਂ ਨੂੰ ਵਧਿਆ ਤੇ ਸਸਤੀ ਸ਼ਰਾਬ ਮਿਲੇ ਉਹ ਹੁਣ ਪੰਜਾਬ ਵਿਚ ਮਿਲ ਰਹੀ ਹੈ । ਜਿਸ ਕਰਕੇ ਭਗਵੰਤ ਮਾਨ ਸਰਕਾਰ ਨੇ ਪਿਛਲੇ ਸਾਲ ਨਾਲੋਂ 2146 ਕਰੋੜ ਰੁਪਏ ਵੱਧ ਕਮਾਏ ਹਨ।


ਪੰਜਾਬ ਦੇ ਬਦਲਦੇ ਸਮਿਆਂ ਵਿੱਚ ਹੁਣ ਸ਼ਰਾਬ ਦੇ ਸ਼ੌਕੀਨਾਂ ਦੇ ਸ਼ੌਕ ਵੀ ਬਦਲਣ ਲੱਗੇ ਹਨ। ਕਹਿੰਦੇ ਹਨ ਕਿ ਸ਼ੌਕ ਦੀ ਕੋਈ ਕੀਮਤ ਨਹੀਂ ਹੁੰਦੀ। ਅਤੇ ਇਹੀ ਕਾਰਨ ਹੈ ਕਿ ਹੁਣ ਜ਼ਿਆਦਾਤਰ ਸ਼ਰਾਬੀਆਂ ਨੇ ਦੇਸੀ ਸ਼ਰਾਬ ਦਾ ਬ੍ਰਾਂਡ ਬਦਲ ਲਿਆ ਹੈ। ਬਦਲਦੇ ਸਮੇਂ ਅਤੇ ਸ਼ੈਲੀ ਦੇ ਨਾਲ-ਨਾਲ ਪੰਜਾਬੀਆਂ ਨੂੰ ਹੁਣ ਦੇਸੀ ਸ਼ਰਾਬ ਦਾ ਵੀ ਸ਼ੌਕ ਵੀ ਘੱਟ ਗਿਆ ਹੈ। ਹੁਣ ਉਨ੍ਹਾਂ ਨੇ ਆਪਣੇ ਪੁਰਾਣੇ ਦੇਸੀ ਦਾਰੂ ਬ੍ਰਾਂਡ ਨੂੰ ਅੰਗਰੇਜ਼ੀ ਦਾਰੂ ਬ੍ਰਾਂਡ ਵਿੱਚ ਬਦਲ ਲਿਆ ਹੈ।
ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਨੂੰ ਇਸ ਵਿੱਤੀ ਵਰ੍ਹੇ ਵਿੱਚ ਦੇਸੀ ਸ਼ਰਾਬ ਤੋਂ ਘੱਟ ਅਤੇ ਅੰਗਰੇਜ਼ੀ ਸ਼ਰਾਬ ਤੋਂ ਵੱਧ ਕਮਾਈ ਹੋਣੀ ਸ਼ੁਰੂ ਹੋ ਗਈ ਹੈ। ਪੰਜਾਬ ਵਿੱਚ ਇੱਕ ਸਮਾਂ ਸੀ, ਜਦੋਂ ਲੋਕ ਦੇਸੀ ਸ਼ਰਾਬ ਪੀਣ ਨੂੰ ਤਰਜੀਹ ਦਿੰਦੇ ਸਨ। ਪਰ ਹੁਣ ਪੰਜਾਬੀਆਂ ਦਾ ਦੇਸੀ ਸ਼ਰਾਬ ਤੋਂ ਮੋਹ ਭੰਗ ਹੋਣ ਲੱਗਾ ਹੈ।
ਨਵੀਂ ਪੀੜ੍ਹੀ ਹੁਣ ਦੇਸੀ ਸ਼ਰਾਬ ਦੀ ਥਾਂ ਅੰਗਰੇਜ਼ੀ ਸ਼ਰਾਬ ਪੀਣ ਨੂੰ ਤਰਜੀਹ ਦੇਣ ਲੱਗੀ ਹੈ। ਪੰਜਾਬ ਦੇ ਲੋਕਾਂ ਦੀ ਜੀਵਨ ਸ਼ੈਲੀ ਬਹੁਤ ਬਦਲ ਗਈ ਹੈ। ਇਸੇ ਲਈ ਉਨ੍ਹਾਂ ਨੇ ਹੁਣ ਆਪਣੀ ਜੀਵਨ ਸ਼ੈਲੀ ਵੀ ਬਦਲ ਲਈ ਹੈ। ਪੰਜਾਬ ਸਰਕਾਰ ਨੂੰ ਅੰਗਰੇਜ਼ੀ ਸ਼ਰਾਬ ਪੀਣ ਨਾਲ ਇੱਕ ਫਾਇਦਾ ਹੋਵੇਗਾ ਕਿ ਸਰਕਾਰ ਦੀ ਸ਼ਰਾਬ ਤੋਂ ਆਮਦਨ ਵਧੇਗੀ। ਕਿਉਂਕਿ ਅੰਗਰੇਜ਼ੀ ਸ਼ਰਾਬ ਅਕਸਰ ਦੇਸੀ ਸ਼ਰਾਬ ਨਾਲੋਂ ਮਹਿੰਗੀ ਹੁੰਦੀ ਹੈ। ਵੈਸੇ ਵੀ ਪੰਜਾਬ ਵਿੱਚ ਹੁਣ ਸ਼ਰਾਬ ਸਸਤੀ ਹੋ ਗਈ ਹੈ। ਦੂਜੇ ਰਾਜਾਂ ਦੇ ਮੁਕਾਬਲੇ ਹੁਣ ਪੰਜਾਬ ਵਿੱਚ ਅੰਗਰੇਜ਼ੀ ਸ਼ਰਾਬ ਦੇ ਭਾਅ ਵੀ ਸਸਤੇ ਹੋਣ ਕਾਰਨ ਲੋਕ ਹੁਣ ਚੰਗੀ ਕੁਆਲਿਟੀ ਦੀ ਅੰਗਰੇਜ਼ੀ ਸ਼ਰਾਬ ਪੀਣ ਲੱਗ ਪਏ ਹਨ।
ਪੰਜਾਬ ਸਰਕਾਰ ਨੇ ਇਸ ਵਿੱਤੀ ਸਾਲ ਦੌਰਾਨ ਸ਼ਰਾਬ ਤੋਂ 9647 ਕਰੋੜ ਰੁਪਏ ਦੀ ਕਮਾਈ ਕਰਨ ਦਾ ਟੀਚਾ ਮਿੱਥਿਆ ਹੈ ਅਤੇ ਦਸੰਬਰ 2022 ਤੱਕ ਸਰਕਾਰ ਨੂੰ ਸ਼ਰਾਬ ਤੋਂ 6756 ਕਰੋੜ ਰੁਪਏ ਦੀ ਆਮਦਨ ਹੋ ਚੁੱਕੀ ਹੈ। ਪਿਛਲੇ ਸਾਲ ਸਰਕਾਰ ਨੂੰ 4613 ਕਰੋੜ ਰੁਪਏ ਦੀ ਆਮਦਨ ਹੋਈ ਸੀ। ਇਸ ਵਿੱਤੀ ਸਾਲ ਵਿੱਚ ਰਾਜ ਸਰਕਾਰ ਨੂੰ ਪਿਛਲੇ ਸਾਲ ਦੇ ਮੁਕਾਬਲੇ ਸ਼ਰਾਬ ਤੋਂ ਦਸੰਬਰ 2022 ਤੱਕ 2143 ਕਰੋੜ ਰੁਪਏ ਦੀ ਵਧੇਰੇ ਆਮਦਨ ਹੋਈ ਹੈ।
ਅੰਦਾਜ਼ਾ ਹੈ ਕਿ ਸਰਕਾਰ ਮਾਰਚ ਤੱਕ ਸ਼ਰਾਬ ਤੋਂ ਕਮਾਈ ਦਾ ਟੀਚਾ ਪੂਰਾ ਕਰ ਲਵੇਗੀ। ਕਿਉਂਕਿ ਹੁਣ ਸ਼ਰਾਬ ਨੀਤੀ ਆਵੇਗੀ, ਜਿਸ ਵਿੱਚ ਇਹ ਦੇਖਿਆ ਜਾਵੇਗਾ ਕਿ ਇਸ ਨੀਤੀ ਵਿੱਚ ਰਹਿ ਗਈਆਂ ਕਮੀਆਂ ਨੂੰ ਪੂਰਾ ਕੀਤਾ ਜਾਵੇ। ਉੱਚ ਸੂਤਰਾਂ ਦਾ ਕਹਿਣਾ ਹੈ ਕਿ ਇਸ ਵਿੱਤੀ ਵਰ੍ਹੇ ਵਿੱਚ ਦੇਸੀ ਸ਼ਰਾਬ ਨਾਲੋਂ ਅੰਗਰੇਜ਼ੀ ਸ਼ਰਾਬ ਵੱਧ ਵਿਕ ਰਹੀ ਹੈ। ਜਿਸ ਕਾਰਨ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਸ਼ਰਾਬ ਨਾਲ ਆਪਣਾ ਟੀਚਾ ਪੂਰਾ ਕਰੇਗੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!