ਪੰਜਾਬ

ਪੰਜਾਬ ਚ 80,000 ਲੋਕਾਂ ਨੇ ਆਮ ਆਦਮੀ ਕਲੀਨਿਕ ਤੋ ਕਰਵਾਇਆ ਇਲਾਜ, ਤੁਸੀ ਵੀ ਅਪਣਾ ਬੀ ਪੀ ਤੇ ਅੱਖਾਂ ਟੈਸਟ ਕਰਵਾ ਲਓ: ਡਾ ਬਲਬੀਰ ਸਿੰਘ

ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਰਾਜ ਵਿੱਚ ਇਸ ਵਕਤ ਤਕ 664 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ। ਆਮ ਆਦਮੀ ਕਲੀਨਿਕ ਉਪਰ ਹੁਣ ਤਕ ਲਗਭਗ 229.48 ਕਰੋੜ ਰੁਪਏ ਖਰਚ ਆਇਆ ਹੈ। ਆਮ ਆਦਮੀ ਕਲੀਨਿਕ ਤੇ ਹੁਣ ਤੱਕ 80,000 ਲੋਕਾਂ ਨੇ ਇਲਾਜ਼ ਕਰਵਾਇਆ ਹੈ। ਮੰਤਰੀ ਨੇ ਕਿਹਾ ਬਾਜਵਾ ਸਾਹਿਬ ਤੁਸੀ ਵੀ ਆਉਂਦੇ ਜਾਂਦੇ ਆਮ ਆਦਮੀ ਕਲੀਨਿਕ ਤੇ ਬੀ ਪੀ ਚੈੱਕ ਕਰਵਾ ਲਓ ਤੇ ਅੱਖਾਂ ਚੈੱਕ ਕਰਵਾ ਲਓ।
ਡਾ ਬਲਬੀਰ ਸਿੰਘ ਨੇ ਕਿਹਾ ਕਿ ਬਾਜਵਾ ਸਾਹਿਬ ਲੋਕ ਸਭਾ ਚੋਣਾਂ ਤੋਂ ਪਹਿਲਾਂ ਤੁਹਾਡੇ ਹਲਕੇ ਚ ਕਲੀਨਿਕ ਖੋਲ੍ਹ ਦਵਾਗੇ।
ਡਾ ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਖੋਲ੍ਹਣ ਨਾਲ ਕੋਈ ਵੀ ਸਿਹਤ ਕੇਂਦਰ ਪ੍ਰਭਾਵਿਤ ਨਹੀ ਹੋਇਆ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!