ਪੰਜਾਬ
ਆਂਸਲ ਸੈਕਟਰ 114 ਦੇ ਵਫਦ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗਮਾਡਾ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ
ਐਸ ਏ ਐਸ ਨਗਰ ਅਕਤੂਬਰ () ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਆਂਸਲ ਗੋਲਫ ਲਿੰਕ 1 ਸੈਕਟਰ 114 ਦੇ ਵਫ਼ਦ ਵੱਲੋਂ ਭੁਪਿੰਦਰ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ,ਸੈਕਟਰ 114 ਵਿੱਚ ਆਂਸਲ ਕੰਪਨੀ ਵਲੋਂ ਅਧੂਰੇ ਪਏ ਕੰਮ ਜਿਵੇਂ ਬਿਜਲੀ ਦੇ ਟਰਾਂਸਫਾਰਮਰ, ਸੜਕਾਂ ਦੀ ਮੁਰੰਮਤ, STP ਨੂੰ ਚਾਲੂ ਕਰਨ, ਸੈਕਟਰ ਦੇ ਪਲਾਟਾਂ ਦੀਆਂ ਰਜਿਸਟ੍ਰੇਸ਼ਨ ਚਾਲੂ ਕਰਨ ਸਬੰਧੀ ਮੰਗਾਂ ਲਈ ਅਮਰਿੰਦਰ ਸਿੰਘ ਟਿਵਾਣਾ ਵਧੀਕ ਮੁੱਖ ਪ੍ਰਸ਼ਾਸਕ ਗਮਾਡਾ ਨਾਲ ਮੀਟਿੰਗ ਕੀਤੀ ਗਈ, ਇਸ ਮੀਟਿੰਗ ਵਿਚ ਸ਼੍ਰੀ ਨਿਹਾਲ ਸਿੰਘ ਸੈਣੀ ਖਜ਼ਾਨਚੀ, ਸ਼੍ਰੀ ਹਰਦੀਪ ਸਿੰਘ ਜਥੇਬੰਦਕ ਸਕੱਤਰ, ਕਰਨਲ ਉਪਕਾਰ ਸ਼ਰਮਾ ਜਨਰਲ ਸਕੱਤਰ AWHO RWS, ਸ਼੍ਰੀ ਪਾਲ ਸਿੰਘ ਰੱਤੂ ਉਪ ਪ੍ਰਧਾਨ, ਸ਼੍ਰੀ ਅਚਿੰਨ ਗਾਬਾ ਜਨਰਲ ਸਕੱਤਰ, ਸ਼੍ਰੀ ਗੁਰਮੀਤ ਸਿੰਘ ਸੰਯੁਕਤ ਸਕੱਤਰ ਅਤੇ ਆਂਸਲ ਕੰਪਨੀ ਦੇ ਨੁਮਾਇੰਦੇ ਵਜੋਂ ਸ਼੍ਰੀ ਤਿਵਾੜੀ ਜੀ ਹਾਜਰ ਹੋਏ, ਸੈਕਟਰ ਦੇ ਪ੍ਰਧਾਨ ਸ਼੍ਰੀ ਭੁਪਿੰਦਰ ਸਿੰਘ ਸੈਣੀ ਨੇ ਸੈਕਟਰ ਦੇ ਨਿਵਾਸੀਆਂ ਨੂੰ ਆਂਸਲ ਕੰਪਨੀ ਦੇ ਅਧੂਰੇ ਪਏ ਕੰਮਾਂ ਕਾਰਨ ਆ ਰਹੀਆ ਮੁਸ਼ਕਿਲਾਂ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ, ਗਮਾਡਾ ਦੇ ਅਫਸਰ ਸਾਹਿਬਾਨ ਨੇ ਸਾਰੀਆਂ ਮੁਸ਼ਕਿਲਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਗਿਆ ਅਤੇ ਆਂਸਲ ਕੰਪਨੀ ਵੱਲੋ STP ਦੇ ਅਧੂਰੇ ਪਏ ਕੰਮ, ਸੜਕਾਂ ਦੀ ਤਰਸਯੋਗ ਹਾਲਤ ਅਤੇ ਪ੍ਰੋਜੈਕਟ ਵੱਲੋ ਲੋੜੀਂਦੇ ਬਿਜਲੀ ਟਰਾਸਫਾਰਮਰ ਨਾ ਲਗਾਉਣ ਦਾ ਨੋਟਿਸ ਗਿਆ ਅਤੇ ਮੌਕੇ ਤੇ ਸੰਬੰਧਿਤ ਅਫਸਰਾਂ ਨੂੰ ਕੰਪਨੀ ਦਾ ਰਿਵਾਇਜਡ ਲੇ ਆਉਟ ਪਲਾਨ ਪਾਸ ਕਰਨ ਤੇ ਰੋਕ ਲਗਾਉਣ ਦੀ ਹਦਾਇਤ ਕੀਤੀ ਗਈ, ਪ੍ਰਧਾਨ ਸੈਣੀ ਵੱਲੋ ਗਮਾਡਾ ਅਧਿਕਾਰੀ ਪਾਸੋਂ ਮੰਗ ਕੀਤੀ ਗਈ ਕਿ ਆਂਸਲ ਕੰਪਨੀ ਦੇ ਮਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਕਿਉਕਿ ਆਂਸਲ ਕੰਪਨੀ ਨੇ ਸੈਕਟਰ 114 ਦੇ ਵਿੱਚ ਰਹਿ ਰਹੇ ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ ਲਗਾ ਕੇ ਬਣਾਏ ਗਏ ਘਰਾਂ ਨੂੰ ਬਣਦੀਆਂ ਸਹੂਲਤਾਂ ਨਾ ਦੇ ਕੇ ਧੋਖਾ ਕੀਤਾ ਹੈ, ਵਧੀਕ ਮੁੱਖ ਸਕੱਤਰ ਸ੍ ਅਮਰਿੰਦਰ ਸਿੰਘ ਟਿਵਾਣਾ ਨੇ ਕੰਪਨੀ ਦੇ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਅਤੇ ਕੰਪਨੀ ਦੇ ਨੁਮਾਇੰਦਿਆਂ ਨੂੰ ਪੈਂਡਿੰਗ ਪਏ ਕੰਮ ਬਿਨਾਂ ਕਿਸੇ ਦੇਰੀ ਦੇ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ, ਮੀਟਿੰਗ ਦੇ ਅੰਤ ਵਿੱਚ ਸ਼੍ਰੀ ਭੁਪਿੰਦਰ ਸਿੰਘ ਸੈਣੀ ਨੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਆਂਸਲ ਸੈਕਟਰ 114 ਦੀ ਤਰਫ਼ੋ ਸੈਕਟਰ ਦੇ ਲੋਕਾਂ ਨੂੰ ਆ ਰਹੀਆ ਸਮੱਸਿਆਵਾਂ ਦੇ ਜਲਦੀ ਹੱਲ ਦੀ ਕਾਮਨਾ ਕਰਦੇ ਹੋਏ ਗਮਾਡਾ ਅਧਿਕਾਰੀ ਸਾਹਿਬਾਨ ਵੱਲੋਂ ਜਾਰੀ ਹਦਾਇਤਾਂ ਲਈ ਧੰਨਵਾਦ ਕੀਤਾ ਗਿਆ।