ਪੰਜਾਬ
*ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫ਼ਦ ਨੇ ਪੰਜਾਬ ਦੇ ਰਾਜਪਾਲ ਨੂੰ 3 ਮੁੱਦਿਆਂ ‘ਤੇ ਸੌਂਪਿਆ ਮੰਗ ਪੱਤਰ*
ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫ਼ਦ ਨੇ ਸੁਖਬੀਰ ਬਾਦਲ ਦੀ ਅਗਵਾਈ ਵਿਚ ਪੰਜਾਬ ਦੇ ਰਾਜਪਾਲ ਨੂੰ 3 ਮੁੱਦਿਆਂ ‘ਤੇ ਮੰਗ ਪੱਤਰ ਸੌਂਪਿਆ ਹੈ । ਚੰਡੀਗੜ੍ਹ ਵਿਚ ਵੱਖਰੀ ਵਿਧਾਨ ਸਭਾ ਬਣਾਉਣ ਲਈ ਹਰਿਆਣਾ ਨੂੰ 10 ਏਕੜ ਜ਼ਮੀਨ ਅਲਾਟ ਕਰਨ ਵਿਰੁੱਧ ਅੱਜ ਅਕਾਲੀ ਵਫ਼ਦ ਵਲੋਂ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ । ਜਿਸ ਵਿਚ ਚੰਡੀਗੜ੍ਹ ਵਿੱਚ ਵਿਧਾਨ ਸਭਾ ਦੀ ਇਮਾਰਤ ਬਣਾਉਣ ਦੀ ਹਰਿਆਣਾ ਦੀ ਮੰਗ ਨੂੰ ਤਰਕਹੀਣ ਦੱਸਿਆ ਗਿਆ ਹੈ । ਅਕਾਲੀ ਦਲ ਵਲੋਂ ਚੰਡੀਗੜ੍ਹ ਵਿਚ ਹਰਿਆਣਾ ਦੀ ਵਿਧਾਨ ਸਭਾ ਬਣਾਉਣ ਦਾ ਵਿਰੋਧ ਕੀਤਾ ਗਿਆ ਹੈ । ਇਸ ਤੋਂ ਇਲਾਵਾ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਾ ਢਹਿ-ਢੇਰੀ ਹੋਣਾ, ਕਿਸਾਨਾਂ ਤੋਂ ਜੁਮਲਾ ਮੁਸ਼ਤਰਕਾ ਮਲਕਣ ਦੀ ਜ਼ਮੀਨ ਖੋਹਣ ਦਾ ਸਰਕਾਰ ਦਾ ਫੈਸਲਾ ਦਾ ਵਿਰੋਧ ਕੀਤਾ ਗਿਆ ਹੈ ।
https://m.facebook.com/story.php?story_fbid=1128030164768209&id=100064260026432&sfnsn=wiwspmo&mibextid=RUbZ1f