ਪ੍ਰਹੁਣਚਾਰੀ ਵਿਭਾਗ ਕਰਮਚਾਰੀ ਯੂਨੀਅਨ ਦਾ ਇੱਕ ਵਫਦ ਵਿੱਤ ਸਕੱਤਰ ਨੂੰ ਮਿਲਿਆ
ਪ੍ਰਹੁਣਚਾਰੀ ਵਿਭਾਗ ਕਰਮਚਾਰੀ ਯੂਨੀਅਨ ਪੰਜਾਬ ਦਾ ਇੱਕ ਵਫਦ ਵਿੱਤ ਸਕੱਤਰ ਨੂੰ ਮਿਲਿਆ ਜਿਸ ਵਿੱਚ ਪ੍ਰਹੁਣਚਾਰੀ ਵਿਭਾਗ ਵਿੱਚ ਕਰਮਚਾਰੀਆਂ ਦੀ ਘਾਟ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਸਬੰਧੀ ਪ੍ਰਧਾਨ ਮਹੇਸ਼ ਚੰਦਰ ਵੱਲੋਂ ਦੱਸਿਆ ਗਿਆ ਕਿ ਵਿਭਾਗ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਬਹੁਤ ਸਾਰੇ ਕਰਮਚਾਰੀ ਸੇਵਾ ਮੁਕਤ ਹੋ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੇ ਹੋਰ ਕਰਮਚਾਰੀ ਸੇਵਾ ਮੁਕਤ ਹੋਣ ਵਾਲੇ ਹਨ । ਜਿਸ ਕਾਰਨ ਕਰਮਚਾਰੀਆਂ ਤੇ ਕੰਮ ਦਾ ਬਹੁਤ ਜਿਆਦਾ ਬੋਝ ਪੈ ਰਿਹਾ ਹੈ । ਕਰਮਚਾਰੀਆਂ ਦੀ ਘਾਟ ਹੋਣ ਕਾਰਨ ਵਿਭਾਗ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਕੰਮ ਦਾ ਬੋਝ ਹੋਣ ਕਾਰਨ ਡਿਪਰੈਸ਼ਨ ਦੇ ਸ਼ਿਕਾਰ ਅਤੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਇਸ ਲਈ ਕਰਮਚਾਰੀਆਂ ਦੀ ਘਾਟ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ । ਇਹ ਜਾਣਕਾਰੀ ਕਰਮਚਾਰੀ ਯੂਨੀਅਨ ਪ੍ਰਹੁਣਚਾਰੀ ਵਿਭਾਗ ਦੇ ਪ੍ਰੈੱਸ ਸਕੱਤਰ ਬਾਬੂ ਲਾਲ ਵੱਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿੱਤ ਸਕੱਤਰ ਵਲੋਂ ਭਰੋਸ਼ਾ ਦਿੱਤਾ ਗਿਆ ਉਨ੍ਹਾਂ ਦੀਆਂ ਮੰਗਾ ਤੇ ਵਿਚਾਰ ਕੀਤਾ ਜਾਵੇਗਾ ।