ਪੰਜਾਬ
*ਪਾਣੀਆਂ ਦੇ ਗੰਭੀਰ ਸੰਕਟ ਦੇ ਹੱਲ ਲਈ ਪੰਜ ਰੋਜ਼ਾ ਪੱਕੇ ਧਰਨਾ 21 ਜੁਲਾਈ ਤੋਂ 25 ਜੁਲਾਈ ਤੱਕ ਫਿਰੋਜ਼ਪੁਰ ਨਹਿਰ ਕਾਲੋਨੀ S.C ਦਫ਼ਤਰ ਅੱਗੇ ਲਗਾਇਆ ਜਾਵੇਗਾ*
*ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਫਾਜ਼ਿਲਕਾ ਦੀ ਅਹਿਮ ਮੀਟਿੰਗ*
13 ਜੁਲਾਈ (ਜਲਾਲਾਬਾਦ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲਾ ਫਾਜ਼ਿਲਕਾ ਵੱਲੋਂ ਸੰਸਾਰ ਬੈਂਕ ਤੋਂ ਪਾਣੀ ਬਚਾਉ ਖੇਤ ਬਚਾਉ ਮੋਰਚੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਰਜਿਸਟਰ ਨੰ 31 ਨਾਲ ਤਾਲਮੇਲਵੇ ਪੰਜ ਰੋਜ਼ਾ 21 ਜੁਲਾਈ ਤੋਂ 25 ਜੁਲਾਈ ਤੱਕ ਪੱਕੇ ਮੋਰਚੇ ਲਾਉਣ ਲਈ ਸ਼ਹੀਦ ਊਧਮ ਸਿੰਘ ਪਾਰਕ ਵਿੱਚ ਬਲਾਕ ਜਲਾਲਾਬਾਦ ਅਤੇ ਬਲਾਕ ਗੁਰੂ ਹਰਸਹਾਏ ਦੀ ਸਾਂਝੀ ਮੀਟਿੰਗ ਕੀਤੀ ਗਈ ਜਿਸ ਵਿੱਚ ਬੀ.ਕੇ.ਯੂ ਉਗਰਾਹਾਂ ਜ਼ਿਲਾ ਜਰਨਲ ਗੁਰਬਾਜ ਸਿੰਘ ਚੱਕ ਜਾਨੀਸਰ ਨੇ ਬੋਲਦਿਆਂ ਅਤੇ ਜ਼ਿਲਾ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਤੇ ਸਰਕਾਰ ਦੇਸ਼ ਦੇ ਪਾਣੀਆਂ ਦਾ ਨਿੱਜੀਕਰਨ ਕਰਨ ਜਾ ਰਹੀ ਹੈ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਬਲਾਕ ਗੁਰੂ ਹਰਸਹਾਏ ਦੇ ਜਰਨਲ ਸਕੱਤਰ ਸੁਦਰਸ਼ਨ ਸੁੱਲਾ ਬਲਾਕ ਪ੍ਰਧਾਨ ਸਰਵ ਮਿੱਤਰ ਕੰਬੋਜ ਨੇ ਕਿਹਾ ਕਿ ਜੇਕਰ ਸਾਰੇ ਸਰਕਾਰੀ ਸਾਂਝੇ ਅਦਾਰਿਆਂ ਦਾ ਨਿੱਜੀਕਰਨ ਹੁੰਦਾ ਹੈ ਤਾਂ ਅੰਗਰੇਜ਼ੀ ਬਰਤਾਨਵੀ ਹਕੂਮਤ ਵਰਗਾ ਰਾਜ ਹੋਵੇਗਾ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਜਸਵਿੰਦਰ ਸਿੰਘ ਜਾਨੀਸਰ ਨੇ ਕਿਹਾ ਪਹਿਲਾਂ ਪਿੰਡਾਂ ਵਿੱਚ ਪਾਣੀ ਦੀਆਂ ਟੈਂਕੀਆਂ ਅਤੇ ਪ੍ਰਬੰਧ ਬਿਮਾਰ ਕਰਕੇ ਬਦਨਾਮ ਕਰਨਾ ਚਹੁੰਦੇ ਹਨ ਫੇਰ ਨਿਜੀ ਹੱਥਾਂ ਵਿੱਚ ਦੇ ਕੇ ਹਜ਼ਾਰਾਂ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਰੁਜਗਾਰ ਖੋਹਣਾ ਚਾਹੁੰਦੇ ਹਨ ਮੁਲਾਜ਼ਮ ਜਥੇਬੰਦੀ ਦੇ ਆਗੂ ਬਲਵਿੰਦਰ ਸਿੰਘ ਜਿਲਾ ਜਰਨਲ ਸਕੱਤਰ ਨੇ ਕਿਹਾ ਅਸੀਂ ਪਰਿਵਾਰਾਂ ਸਮੇਤ ਪੰਜ ਰੋਜ਼ਾ ਮੋਰਚੇ ਵਿੱਚ ਹਿੱਸਾ ਲਵਾਂਗੇ ਕਿਉਂਕਿ ਜ਼ਿਲਾ ਮੀਤ ਪ੍ਰਧਾਨ ਗੁਰਮੀਤ ਸਿੰਘ ਮੰਨੇ ਵਾਲਾ ਅਤੇ ਸੁਖਚੈਨ ਸੋਢੀ ਨੇ ਕੁਲ ਦੁਨੀਆਂ ਦੇ ਸਰਬ ਸਾਂਝੇ ਮਸਲੇ ਤੇ ਕੁਲ ਲੋਕਾਂ ਨੂੰ ਨਾਲ ਲੈ ਕੇ ਘਰ ਘਰ ਹੋਕਾ ਦੇ ਨਸਲਾਂ ਤੇ ਫਸਲਾਂ ਦੀ ਲੜਾਈ ਲੜਾਂਗੇ ਅਖੀਰ ਵਿੱਚ ਜ਼ਿਲਾ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ ਨੇ ਦੱਸਿਆ ਕਿ ਅਸੀਂ ਸਰਕਾਰ ਤੋਂ ਸੰਘਰਸ਼ ਰਾਹੀਂ ਮੰਗ ਕਰਾਂਗੇ ਦਰਿਆਵਾਂ ਦੇ ਪਾਣੀਆਂ ਨੂੰ ਦੂਸ਼ਿਤ ਕਰਨ ਵਾਲੀਆਂ ਫੈਕਟਰੀਆਂ ਮਿੱਲਾਂ ਦੇ ਮਾਲਕਾਂ ਦੇ ਪਰਚੇ ਦਰਜ ਕਰਵਾ ਕੇ ਪ੍ਰਾਪਰਟੀਆਂ ਜ਼ਬਤ ਕਰਵਾਈਆਂ ਜਾਣ ਇਹ ਗੱਲ ਹਰ ਚੁਲੇ ਤੇ ਜਾਣੀ ਚਾਹੀਦੀ ਹੈ ਕਿ ਨਿੱਜੀਕਰਨ ਨੇ ਪਾਣੀ ਪੈਟਰੋਲ ਦੇ ਭਾਅ ਕਰ ਦੇਣਾ ਹੈ ਇਸ ਲਈ ਸਾਨੂੰ ਰਲ ਕੇ ਲੜਨਾ ਚਾਹੀਦਾ ਹੈ।