ਸਰਕਾਰੀ ਹਾਈ ਸਕੂਲ ਕਰਹਾਲੀ ਦੇ ਵਿਦਿਆਰਥੀ ਨੇ ਤੈਰਾਕੀ ਦੇ ਸਟੇਟ ਪੱਧਰੀ ਟੂਰਨਾਮੈਂਟ ‘ਚ ਸੋਨ ਤਗਮਾ ਜਿੱਤਿਆ
ਪ੍ਰਭਨੂਰ ਨੇ ਸਰਕਾਰੀ ਸਕੂਲਾਂ ਦਾ ਮਾਣ ਵਧਾਇਆ – ਮੁੱਖ ਅਧਿਆਪਕ ਗੁਰਪ੍ਰੀਤ ਸਿੰਘ
18 ਅਕਤੂਬਰ, ਪਟਿਆਲਾ ( ) – ਮਾਣਯੋਗ ਸਿੱਖਿਆ ਮੰਤਰੀ ਸ੍ਰ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਪਟਿਆਲਾ ਸ੍ਰੀਮਤੀ ਹਰਿੰਦਰ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਪਟਿਆਲਾ ਸ੍ਰੀ ਰਵਿੰਦਰ ਪਾਲ ਸਿੰਘ ਸ਼ਰਮਾ ਦੀ ਦੇਖ-ਰੇਖ ਵਿੱਚ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅਕਾਦਮਿਕ ਖੇਤਰ ਦੇ ਨਾਲ-ਨਾਲ ਸਹਿ-ਅਕਾਦਮਿਕ ਖੇਤਰ ਵਿੱਚ ਵੀ ਮੱਲ੍ਹਾਂ ਮਾਰ ਰਹੇ ਹਨ। ਪੰਜਾਬ ਦੇ ਸਕੂਲ ਖੇਡਾਂ ਦੇ ਤੈਰਾਕੀ ਦੇ ਸਟੇਟ ਪੱਧਰੀ ਮੁਕਾਬਲੇ ਮੋਹਾਲੀ ਵਿਖੇ ਹੋਏ ਟੂਰਨਾਮੈਂਟ ਵਿੱਚ ਅੰਡਰ 14 (ਮੁੰਡੇ) ਦੇ 50 ਮੀਟਰ ਬ੍ਰੈਸਟ ਸਟਰੋਕ ਈਵੈਂਟ ‘ਚ ਸਰਕਾਰੀ ਹਾਈ ਸਕੂਲ ਕਰਹਾਲੀ ਦੇ ਪ੍ਰਭਨੂਰ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਗਮਾ ਜਿੱਤਿਆ । ਸਕੂਲ ਦੇ ਮੁੱਖ ਅਧਿਆਪਕ ਗੁਰਪ੍ਰੀਤ ਸਿੰਘ ਨੇ ਇਸ ਕਾਮਯਾਬੀ ਬਾਰੇ ਕਿਹਾ ਕਿ ਪ੍ਰਭਨੂਰ ਦੀ ਇਸ ਪ੍ਰਾਪਤੀ ਨੇ ਸਰਕਾਰੀ ਸਕੂਲਾਂ ਦਾ ਮਾਣ ਵਧਾਇਆ ਹੈ । ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਪੰਜਾਬ ਦੇ ਨਾਮੀ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਿੱਛੇ ਛੱਡਦਿਆਂ ਇਹ ਦਰਸਾ ਦਿੱਤਾ ਹੈ ਕਿ ਮਿਹਨਤ ਦਾ ਮੁੱਲ ਹਮੇਸ਼ਾਂ ਪੈਂਦਾ ਹੈ । ਉਨ੍ਹਾਂ ਸਕੂਲ ਦੇ ਸਰੀਰਿਕ ਸਿੱਖਿਆ ਅਧਿਆਪਕ ਅਤੇ ਤੈਰਾਕੀ ਦੇ ਨਾਮਵਰ ਖਿਡਾਰੀ ਅਤੇ ਕੋਚ ਕੇਸ਼ਵ ਕੁਮਾਰ ਵਲੋਂ ਕਰਵਾਈ ਮਿਹਨਤ ਅਤੇ ਪ੍ਰੈਕਟਿਸ ਬਾਰੇ ਕਿਹਾ ਕਿ ਉਨ੍ਹਾਂ ਵਲੋਂ ਦਿੱਤੀ ਟ੍ਰੇਨਿੰਗ ਸਦਕਾ ਹੀ ਸਕੂਲ ਦਾ ਵਿਦਿਆਰਥੀ ਸਟੇਟ ਪੱਧਰ ਤੇ ਸੋਨ ਤਗਮਾ ਜਿੱਤ ਸਕਿਆ ਹੈ । ਉਨ੍ਹਾਂ ਉਮੀਦ ਜਤਾਈ ਕਿ ਨੈਸ਼ਨਲ ਪੱਧਰ ਤੇ ਵੀ ਪ੍ਰਭਨੂਰ ਵਧੀਆ ਪ੍ਰਦਰਸ਼ਨ ਕਰੇਗਾ । ਇਸ ਮੌਕੇ ਨਵਨੀਤ ਸਿੰਘ, ਮਨਦੀਪ ਸਿੰਘ, ਲਖਵੀਰ ਸਿੰਘ, ਸੁਖਜਿੰਦਰ ਸਿੰਘ, ਬਲਜਿੰਦਰ ਸਿੰਘ, ਪ੍ਰੀਤਇੰਦਰ ਸਿੰਘ, ਗਗਨਦੀਪ ਸਿੰਘ, ਅੰਜੂ ਸ਼ਰਮਾ, ਮੋਨਿਕਾ ਸਿੰਗਲਾ, ਹਰਪ੍ਰੀਤ ਕੌਰ, ਰੁਪਿੰਦਰ ਕੌਰ, ਰਣਦੀਪ ਕੌਰ, ਰਮਨਪ੍ਰੀਤ ਕੌਰ, ਕਿਰਨਜੀਤ ਕੌਰ, ਸੋਨੀਆ ਲੁਥਰਾ, ਵੀਰਪਾਲ ਕੌਰ, ਕੁਲਵਿੰਦਰ ਕੌਰ, ਚਰਨਜੀਤ ਕੌਰ, ਹਰਪ੍ਰੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ ।