ਪੰਜਾਬ
ਸਰਕਾਰ ਦੀ ਧੱਕੇਸਾਹੀ ਦੇ ਸਿਕਾਰ ਆਗੂ ਸਾਥੀ ਪਲਵਿੰਦਰ ਸਿੰਘ ਨੇ ਸ੍ਰੀ ਫਤਿਹਗੜ ਸਾਹਿਬ ਵਿਖੇ ਕੀਤਾ ਜੁਆਇੰਨ
ਪਿਛਲੇ ਦਿਨੀ ਜਗਰਾਉਂ ਵਿਖੇ ਇਕ ਵੈਟਨਰੀ ਅਫਸਰ ਵੱਲੋਂ ਸੀਨੀਅਰ ਵੈਟਨਰੀ ਇੰਸਪੈਕਟਰ ਪਲਵਿੰਦਰ ਸਿੰਘ ਨਾਲ ਹੱਥੋ ਪਾਈ ਕਰਨ ਅਤੇ ਉਸ ਨੂੰ ਜਖ਼ਮੀ ਕਰਨ ਵਾਲੇ ਪਲਵਿੰਦਰ ਸਿੰਘ ਦਾ ਵਿਭਾਗ ਦੀ ਅਫ਼ਸਰਸਾਹੀ ਦੇ ਦਬਾਅ ਹੇਠ ਆ ਕਿ ਪਲਵਿੰਦਰ ਸਿੰਘ ਦਾ ਪੱਖ ਸੁਣੇ ਬਗੈਰ ਹੀ ਉਸ ਨੂੰ ਸਰਕਾਰੀ ਸਰਵਿਸ ਤੋਂ ਤਰੁੰਤ ਪ੍ਰਭਾਵ ਨਾਲ ਮੁਅਤਲ ਕਰਕੇ ਉਸ ਦਾ ਹੈਡ ਕਵਾਟਰ ਸ੍ਰੀ ਫਤਿਹਗੜ ਸਾਹਿਬ ਵਿਖੇ ਬਣਾ ਦਿਤਾ ਸਾਥੀ ਪਲਵਿੰੰਦਰ ਸਿੰਘ ਨੇ ਮੁਅਤਲੀ ਦੌਰਾਣ ਡਿਪਟੀ ਡਾਇਰੈਕਟਰ ਸ੍ਰੀ ਫਤਿਹਗੜ ਸਾਹਿਬ ਵਿਖੇ ਆਪਣੀ ਹਾਜਰੀ ਦਿਤੀ ਜਿਥੇ ਜਿਲਾ ਕਮੇਟੀ ਸ੍ਰੀ ਫਤਿਹਗੜ ਸਾਹਿਬ ਦੇ ਅਹੁੱਦੇਦਾਰਾਂ ਵੱਲੋਂ ਸਾਥੀ ਪਲਵਿੰਦਰ ਸਿੰਘ ਨੂੰ ਸਿਰੋਪਾ ਅਤੇ ਬੁੱਕੇ ਦੇ ਉਹਨਾ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਸਾਥੀ ਪਲਵਿੰਦਰ ਸਿੰਘ ਦਾ ਤਨੋ ਮਨੋ ਸਾਥ ਦੇਣ ਦਾ ਭਰੋਸਾ ਦਿਤਾ ਇਹ ਜਾਣਕਾਰੀ ਕਿਸ਼ਨ ਚੰਦਰ ਮਹਾਜ਼ਨ ਨੇ ਪੱਤਰਕਾਰਾਂ ਨੂੰ ਦਿਤੀ