ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਭਾਜਪਾ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਦਿੱਤਾ ਵੱਡਾ ਝਟਕਾ! ਕਈ ਵੱਡੇ ਆਗੂ ‘ਆਪ’ ‘ਚ ਸ਼ਾਮਲ
ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਭਾਜਪਾ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਦਿੱਤਾ ਵੱਡਾ ਝਟਕਾ! ਕਈ ਵੱਡੇ ਆਗੂ ‘ਆਪ’ ‘ਚ ਸ਼ਾਮਲ
ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲੇ ਜੀ ਦੇ ਪੋਤੇ ਬਾਬਾ ਵਰਿੰਦਰ ਸਿੰਘ ਜੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਹੋਏ ‘ਆਪ’ ਪਰਿਵਾਰ ‘ਚ ਸ਼ਾਮਲ
ਜਲੰਧਰ ‘ਚ ਵਧਿਆ ਆਮ ਆਦਮੀ ਪਾਰਟੀ ਦਾ ਪਰਿਵਾਰ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਸੈਂਕੜੇ ਆਗੂਆਂ ਨੇ ਵੀ ਫੜਿਆ ‘ਆਪ’ ਦਾ ਪੱਲਾ
ਭਾਜਪਾ ਯੁਵਾ ਮੋਰਚਾ ਦੇ ਸਾਬਕਾ ਖ਼ਜ਼ਾਨਚੀ ‘ਤੇ ਜਲੰਧਰ ਨੌਰਥ ‘ਚ ਮੌਜੂਦਾ ਕੌਂਸਲਰ ਦਵਿੰਦਰ ਰੋਨੀ ‘ਆਪ’ ‘ਚ ‘ਸ਼ਾਮਲ
ਭਗਵੰਤ ਮਾਨ ਨੇ ਕਿਹਾ- ਆਮ ਆਦਮੀ ਪਾਰਟੀ ਇਸ ਚੋਣ ਵਿੱਚ 13-0 ਨਾਲ ਜਿੱਤ ਦਰਜ ਕਰਕੇ ਰਚੇਗੀ ਇਤਿਹਾਸ
ਚੰਡੀਗੜ੍ਹ, 24 ਮਈ 2024
ਆਮ ਆਦਮੀ ਪਾਰਟੀ (ਆਪ) ਪੰਜਾਬ ‘ਚ ਲਗਾਤਾਰ ਮਜ਼ਬੂਤ ਹੋ ਰਹੀ ਹੈ। ਉੱਥੇ ਹੀ ਵਿਰੋਧੀ ਪਾਰਟੀਆਂ ਨੂੰ ਵੱਡਾ ਝਟਕਾ ਲੱਗ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ), ਕਾਂਗਰਸ ਅਤੇ ਭਾਜਪਾ ਦੇ ਆਗੂ ਹਰ ਰੋਜ਼ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਸ਼ੁੱਕਰਵਾਰ ਨੂੰ ਵੀ ਵਿਰੋਧੀ ਪਾਰਟੀਆਂ ਦੇ ਕਈ ਵੱਡੇ ਨੇਤਾ ‘ਆਪ’ ‘ਚ ਸ਼ਾਮਲ ਹੋਏ, ਜਿਸ ਕਾਰਨ ਲੋਕ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਵੱਡਾ ਹੁਲਾਰਾ ਮਿਲਿਆ ਹੈ।
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ‘ਤੇ ਸਾਰੇ ਆਗੂਆਂ ਨੂੰ ‘ਆਪ’ ਪਰਿਵਾਰ ‘ਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕੀਤਾ।
ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲੇ ਜੀ ਦੇ ਪੋਤੇ ਬਾਬਾ ਵਰਿੰਦਰ ਸਿੰਘ ਜੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਹੋਏ ‘ਆਪ’ ਪਰਿਵਾਰ ‘ਚ ਸ਼ਾਮਲ
ਹੁਸ਼ਿਆਰਪੁਰ ‘ਚ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ। ਇੱਥੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲੇ ਜੀ ਦੇ ਪੋਤੇ ਬਾਬਾ ਵਰਿੰਦਰ ਸਿੰਘ ਜੀ ਮੁਰਾਲੇਵਾਲੇ ਆਪਣੀ ਬੇਟੀ ਅਤੇ ਬੀਬੀ ਜਗੀਰ ਕੌਰ ਆਪਣੇ ਰਿਸ਼ਤੇਦਾਰਾਂ ਦੇ ਨਾਲ ‘ਆਪ’ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਹੁਸ਼ਿਆਰਪੁਰ ਲੋਕ ਸਭਾ ਵਿੱਚ ‘ਆਪ’ ਹੋਰ ਮਜ਼ਬੂਤ ਹੋ ਗਈ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹਲਕਾ ਇੰਚਾਰਜ ਹਰਸਿਮਰਨ ਸਿੰਘ ਘੁਮਾਣ ਵੀ ਮੌਜੂਦ ਸਨ।
ਜਲੰਧਰ ‘ਚ ਵਧਿਆ ਆਮ ਆਦਮੀ ਪਾਰਟੀ ਦਾ ਪਰਿਵਾਰ
ਜਲੰਧਰ ਲੋਕ ਸਭਾ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਜਲੰਧਰ ਦੇ ਕਈ ਭਾਜਪਾ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਆਗੂਆਂ ਨੇ ਵੀ ਆਪ ਦਾ ਪੱਲਾ ਫੜਿਆ ਹੈ। ਜਿੰਨਾ ਵਿਚ ਅਲੀ ਮੁਹੱਲਾ ਵਾਲਮੀਕਿ ਮੰਦਰ ਦੇ ਪ੍ਰਧਾਨ ਐੱਸ. ਕੇ. ਕਲਿਆਣ ਅਤੇ ਸ਼ਿਵ ਸੈਨਾ ਦੇ ਸੀਨੀਅਰ ਆਗੂ ਨਰਿੰਦਰ ਥਾਪਰ, ਭਾਜਪਾ ਯੁਵਾ ਮੋਰਚਾ ਦੇ ਸਾਬਕਾ ਖ਼ਜ਼ਾਨਚੀ ਅਤੇ ਜਲੰਧਰ ਨੌਰਥ ਤੋਂ ਮੌਜੂਦਾ ਕੌਂਸਲਰ ਦਵਿੰਦਰ ਰੋਨੀ (ਜੋ ਕਿ ਆਪਣੇ ਇਲਾਕੇ ਦੇ ਨੌਜਵਾਨਾਂ ਵਿੱਚ ਚੰਗੀ ਪੈਠ ਰੱਖਦੇ ਹਨ), ਅਜੇ ਵਰਮਾ ਸੂਬਾ ਸਕੱਤਰ ਓਬੀਸੀ ਮੋਰਚਾ ਅਤੇ ਸਾਬਕਾ ਹਲਕਾ ਇੰਚਾਰਜ ਭਾਜਪਾ ਨਕੋਦਰ, ਹਰਪ੍ਰੀਤ ਸਿੰਘ ਹੈਰੀ ਪ੍ਰਧਾਨ ਐਸਓਆਈ ਦੋਆਬਾ ਜ਼ੋਨ, ਲਵਪ੍ਰੀਤ ਸਿੰਘ ਯੂਥ ਕਾਂਗਰਸ ਆਗੂ, ਹਾਕਮ ਸਿੰਘ ਯੂਥ ਆਗੂ ਅਕਾਲੀ ਦਲ, ਮੋਹਿੰਦਰ ਭਗਤ ਇੰਚਾਰਜ ਜਲੰਧਰ ਵੈਸਟ, ਹਰਸਿਮਰਨਜੀਤ ਸਿੰਘ ਬੰਟੀ ਡਿਪਟੀ ਮੇਅਰ,ਰਜਨੀਸ਼ ਚਾਚਾ ਸਾਬਕਾ ਉਪ ਪ੍ਰਧਾਨ ਗਿਨਕੋ, ਵਿਜੇ ਮਿੰਟੂ ਸੈਕਟਰੀ ਯੂਥ ਕਾਂਗਰਸ, ਸੁਦੇਸ਼ ਭਗਤ ਭਾਜਪਾ ਜ਼ਿਲ੍ਹਾ ਸੈਕਟਰੀ, ਰੁਤੇਸ਼ ਨਿਹੰਗ ਕੌਂਸਲਰ, ਵਿਨੋਦ ਕੁਮਾਰ ਜ਼ਿਲ੍ਹਾ ਸਕੱਤਰ ਕਾਂਗਰਸ, ਦਵਿੰਦਰ ਸਿਆਲ ਸਕੱਤਰ ਯੂਥ ਕਾਂਗਰਸ, ਅੰਮ੍ਰਿਤ ਭਗਤ ਪ੍ਰਧਾਨ ਸਤਿਗੁਰੂ ਕਬੀਰ ਪ੍ਰਕਾਸ਼ ਉਤਸਵ ਮੇਲਾ ਕਮੇਟੀ, ਗਗਨਦੀਪ ਸਿੰਘ ਭਾਜਪਾ, ਰਾਜਿੰਦਰ ਕੁਮਾਰ ਜ਼ਿਲ੍ਹਾ ਕਾਂਗਰਸ ਕਮੇਟੀ, ਰਾਕੇਸ਼ ਕੁਮਾਰ ਭਗਤ ਕਾਂਗਰਸ, ਲਲਿਤ ਪੰਮਾ ਕਾਂਗਰਸ, ਨਿਤਿਨ ਭਗਤ ਕਾਂਗਰਸ, ਚਰਨ ਦਾਸ ਕਾਂਗਰਸ, ਰਜਿੰਦਰ ਰੂਬੀ ਅਤੇ ਵਿਜੇ ਕੁਮਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ‘ਆਪ’ ‘ਚ ਸ਼ਾਮਲ ਹੋ ਗਏ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਪੰਜਾਬ ਦੇ ਲੋਕ ਖ਼ੁਦ ਸਾਡੇ ਕੰਮ ਦੀ ਤਾਰੀਫ਼ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਿੰਨਾ ਕੰਮ ‘ਆਪ’ ਸਰਕਾਰ ਨੇ 2 ਸਾਲਾਂ ‘ਚ ਕੀਤਾ ਹੈ, ਐਨਾ ਕੰਮ ਪਿਛਲੇ 70 ਸਾਲਾਂ ‘ਚ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਾਡੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਹਰ ਵਰਗ ਦੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਕਾਫ਼ੀ ਉਤਸ਼ਾਹਿਤ ਹਨ। ਅਸੀਂ ਇਸ ਵਾਰ ਇਹ ਚੋਣ 13-0 ਨਾਲ ਜਿੱਤ ਰਹੇ ਹਾਂ।